WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੰਦੀਪ ਕੁਮਾਰ (ਨਰ)
ਬਲਾਚੌਰ, ਪੰਜਾਬ

ਤਲੀਮ
ਸੰਦੀਪ ਕੁਮਾਰ (ਨਰ), ਬਲਾਚੌਰ

ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।

ਕਰਨ ਲਈ ਨੇਕੀ, ਛੱਡਣ ਲਈ ਝੂਠ,
ਬੈਠਣ ਲਈ ਸੰਗਤ, ਖੜ੍ਹਨ ਲਈ ਸਿੱਖਿਆ।
ਤੁਰਨ ਲਈ ਤਾਪ, ਰੁਕਣ ਲਈ ਸੋਚ,
ਕਹਿਣ ਲਈ ਸੱਚ, ਸੁਣਨ ਲਈ ਮੱਤ।

ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।

ਪੜ੍ਹਨ ਲਈ ਚੇਹਰੇ, ਸਿੱਖਾਉਣ ਲਈ ਤੇਰੇ,
ਨੱਚਣ ਲਈ ਯਾਰ, ਟੱਪਣ ਲਈ ਪਹਾੜ।
ਜਾਣ ਲਈ ਦਰਬਾਰ, ਆਉਣ ਲਈ ਘਰਵਾਰ,
ਭੁੱਲਣ ਲਈ ਦੁਨੀਆਂ, ਯਾਦ ਲਈ ਤੂੰ ਹੀ ਤੂੰ।

ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।

ਨਿੱਤ ਲਈ ਯਾਰ, ਕਦੇ ਲਈ ਪਿਆਰ,
ਭੁਲੇਖੇ ਲਈ ਸਮੂਹ, ਮਿੱਤਰ ਲਈ ਤੂੰ ਹੀ ਤੂੰ।
ਸੱਚ ਲਈ ਰੱਬ, ਝੂਠ ਲਈ ਜ਼ਬ,
ਇਸ਼ਕ ਲਈ ਜਾਨ, ਵਿਸ਼ਵਾਸ ਲਈ ਕੁਰਬਾਨ।

ਹੱਸਣ ਲਈ ਯਾਦਾਂ, ਰੋਣ ਲਈ ਬਿਰਹਾ,
ਮੈਂ ਇਹ ਸਿੱਖ ਲਿਆ, ਰੋਣ ਤੇ ਕੁੱਝ ਨਹੀਂ ਮਿਲਦਾ।
210717

ਬੋਤਲ
ਸੰਦੀਪ ਕੁਮਾਰ (ਨਰ), ਬਲਾਚੌਰ

ਪੀਂਦੇ ਪੀਂਦੇ ਛੱਡ ਗਈ 'ਉਹ',ਏ ਅੱਧੀ ਬੋਤਲ,
ਲੱਗਦਾ,ਅੱਧੀ ਰਾਤ ਤੱਕ ਚੱਲੀ ਹੋਣੀ,ਇਹ ਅੱਧੀ ਬੋਤਲ,
ਅੱਧੀ ਮੁਹੱਬਤ ਜਿਹੀ ਲੱਗਦੀ,ਇਹ ਅੱਧੀ ਬੋਤਲ,
ਪੂਰੀ ਨਹੀਂ ,ਇਹ ਤੇਰੇ-ਮੇਰੇ ਵਿੱਚ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ'ਇਹ ਅੱਧੀ ਬੋਤਲ।

ਮੇਰੇ ਘਰ ਦੀ ਸ਼ੋਭਾ ਨਹੀਂ,ਇਹ ਅੱਧੀ ਬੋਤਲ,
ਅੱਧੀ ਭਰੀ,ਅੱਧੀ ਖਾਲੀ,ਇਹ ਅੱਧੀ ਬੋਤਲ,
ਮੇਰੀ ਜਿੰਦਗੀ ਜਿਹੀ ਲੱਗਦੀ ,ਇਹ ਅੱਧੀ ਬੋਤਲ,
ਉੱਠ ਕੇ ਨਾ ਜਾਂਦੀ,ਹਾਲੇ ਬਾਕੀ ਸੀ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ'ਇਹ ਅੱਧੀ ਬੋਤਲ।

ਸੁਪਨਿਆਂ ਵਿੱਚ ਆਉਦੀ,ਇਹ ਅੱਧੀ ਬੋਤਲ,
ਨੀਂਦਾਂ ਨੂੰ ਆ ਤੋੜਦੀ,ਇਹ ਅੱਧੀ ਬੋਤਲ,
ਮੈਨੂੰ ਫਿਰ ਸੋਂਣ ਨਾ ਦਿੰਦੀ,ਇਹ ਅੱਧੀ ਬੋਤਲ,
ਲਿੱਖਣ ਵਿੱਚ ਮਜਬੂਰ ਕਰਵਾਉਂਦੀ ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ'ਇਹ ਅੱਧੀ ਬੋਤਲ।

ਮੇਰਾ 'ਨਾਂ' ਬਦਨਾਮ ਜਿਹੀ,ਇਹ ਅੱਧੀ ਬੋਤਲ,
ਲੋਕੀਂ ਤਾਨੇਂ ਮਰਦੇਂ,ਮੈਂ ਅੱਧੀ ਬੋਤਲ,
ਰੱਬ ਆਗੇ ਫਰਿਆਦਾ ਕਰਵਾਉਂਦੀ,ਇਹ ਅੱਧੀ ਬੋਤਲ,
ਮੇਰੀ ਸੋਚ ਵਿੱਚ ਭਰਮ ਭਾਉਦੀਂ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ'ਇਹ ਅੱਧੀ ਬੋਤਲ।

ਅੱਧੇ ਤੋੜ ਦੀ ਲੱਗਦੀ,ਇਹ ਅੱਧੀ ਬੋਤਲ,
ਡੱਬ ਲੁਕਾਵਾਂ, ਘੁੱਟ ਕੇ,ਇਹ ਅੱਧੀ ਬੋਤਲ,
ਕੀ ਵਿਖਾਵਾਂ ਜੱਗ ਨੂੰ,ਇਹ ਅੱਧੀ ਬੋਤਲ,
ਮੇਰੇ ਅੱਧ 'ਨਸੀਬਾਂ' ਵਾਂਗਰਾ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ'ਇਹ ਅੱਧੀ ਬੋਤਲ।

ਪੂਰਾ ਨਸ਼ਾ ਖਿਲਾਰ ਜਾਈਂ,ਬਣ ਪੂਰੀ ਬੋਤਲ....
ਬੋਤਲ ਜਿਹਾ ਨਾ ਰਹਿ ਜਾਈਂ,ਇਹ ਅੱਧੀ ਬੋਤਲ,
ਹਵਾ ਜਿਹੀ ਭਰ ਜਾਂਦੀ ਏ,ਪੀ ਪੂਰੀ ਬੋਤਲ,
ਸੰਤ ਸਿਆਣੇ ਆਖਦੇ,ਪੀਣੀ ਮਾੜੀ ਬੋਤਲ।
210717

 

ਅਹਿਸਾਸ
ਸੰਦੀਪ ਕੁਮਾਰ (ਨਰ), ਬਲਾਚੌਰ

ਮੇਰੀਆਂ ਖੂਬਸੂਰਤ ਨਿਗ੍ਹਾਹਾਂ ਤੇਰੇ ਵੱਲ ਹੋ ਗਈਆ,
ਦੇਖਦਾ ਦਾ ਸੀ,ਕਿੱਧਰੇ ਹੋਰ,ਨਿਗ੍ਹਾਹਾਂ ਤੇਰੇ ਵੱਲ ਹੋ ਗਈਆ,
ਚਾਹੁੰਦਾ ਸੀ, ਆਤਮਾ ਤੇ ਸ਼ਾਇਦ,ਜਨਮਾਂ ਤੋ ਚੱਲੀ ਪਿਆਸ ਧਿਮੀ ਹੋ ਗਈ,
ਹੋਣਾ ਚਹਿਦਾ,ਸੀ ਜੋ ਪਹਿਲਾਂ,ਉਸਦੇ ਮੁਸਕਰਉਣ ਤੇ ਮੇਰੀ ਤੜਫ਼ ਹੋਰ ਤੇਜ ਹੋ ਗਈ....

ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ,
ਹੱਸਣਾ ਸਿੱਖਾ ਦੇਊਗਾ,ਰੋਣਾ ਸਿੱਖਾ ਦੇਊਗਾ ,
ਬਿਨਾਂ 'ਖੰਭਾਂ' ਦੇ ਉੱਡਣਾ ਸਿੱਖਾ ਦੇਊਗਾ,ਉੱਡਣਾ ਸਿੱਖਾ ਦੇਊਗਾ ,
'ਫੜਫੜਉਣਾ' ਸਿੱਖਾ ਦੇਊਗਾ ,
ਬਿਨਾਂ ਸਹਾਰੇ ਦੇ ਖੜ੍ਹਨਾ ਸਿੱਖਾਂ ਦੇਊਗਾ,ਖੜ੍ਹ ਕੇ ਡਿੱਗਣਾ ਕਿੱਥੇ ਹੈ,
ਉਹ ਜਗ੍ਹਾ ਵਿਖਾ ਦੇਊਗਾ ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।

ਚੱਲਣਾ ਸਿੱਖਾ ਦੇਊਗਾ,ਤੇਰੀ ਚਾਲ ਵਧਾ ਦੇਊਗਾ ,
ਅਮੀਰੀ ਅਤੇ ਗਰੀਬੀ ਕੀ ਸਿੱਖਉਦੀਂ ਹੈ,ਤੈਨੂੰ ਇਹ ਸਮਝਾ ਦੇਊਗਾ ,
ਜਿੰਦਗੀ ਕੀ ਹੁੰਦੀ ਹੈ,ਇਹ ਅਹਿਸਾਸ ਕਰਾਂ ਦੇਊਗਾ ,
ਇਨਸਾਨੀਅਤ ਦੇ ਕਦਮਾਂ ਉੱਤੇ 'ਚੱਲਣ ਵਾਲਾ',ਇਲਮ ਪੜ੍ਹਾ ਦੇਊਗਾ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾਂ ਦੇਊਗਾ ।

ਉੱਚੀ ਪੜ੍ਹਾਈ ਕਿੱਥੇ ਹੁੰਦੀ ਹੈ,ਉਹ ਯੂਨੀਵਰਸਿਟੀ ਵਿਖਾ ਦੇਊਗਾ,
ਸੰਤਾਂ ਤੋ ਜੋ ਮੈ ਸਿੱਖਿਆ,ਤੈਨੂੰ ਉਹ ਮੰਤਰ ਸਿੱਖਾ ਦੇਊਗਾ ,
ਜਾਨ ਲੈਣਾ ਸਿੱਖਾ ਦਊਗਾ,ਜਾਨ ਦੇਣਾ ਸਿੱਖਾ ਦੇਊਗਾ,
'ਸ਼ਬ' ਨੂੰ ਜਿਉਂਦਾ ਕਰਨ ਵਾਲੇ,ਰੱਬ ਨਾਲ ਮਿਲਾ ਦੇਊਗਾ ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾਂ ਦੇਊਗਾ।

ਤੇਰੀ ਯਾਦ ਭੁਲਾ ਦੇਊਗਾ ,ਤੇਰੀ ਅਦਲਾ-ਬਦਲੀ ਕਰਾ ਦੇਊਗਾ ,
ਤੈਨੂੰ ਆਮ ਤੋ ਖਾਸ,ਖਾਸ ਤੋ ਆਮ ਬਣਾ ਦੇਊਗਾ,
ਤੈਨੂੰ ਕਿਸੇ ਦਰੱਖਤ ਦੀ ਪਿਂਉਦ ਵਾਂਗ, ਆਪਣੇ ਵਿੱਚ ਮਿਲਾ ਲਊਗਾ,
ਸਾਹ ਦੇ ਨਾਲ-ਨਾਲ ਰੂਹ 'ਚ' ਵੀ ਵਸਾ ਲਊਗਾ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।

ਵੈਗਾਨੇ ਨੂੰ ਆਪਣਾ, ਦੁਸਮਣ ਨੂੰ ਦੋਸਤ, ਬਣਾਉਣਾ ਸਿੱਖਾ ਦੇਊਗਾ,
ਅਮੀਰ ਸੱਭਿਆਚਾਰ ਦੀ ਪਹਿਚਾਣ ਕਰਾ ਦੇਊਗਾ,
ਮੁੱਦਤਾਂ ਤੋ ਚੱਲੀ ਰੀਤ ਸਿੱਖਾ ਦਊਗਾ,
ਉੱਚੇ ਤੋ ਉੱਚੇ ਦੀ ਪਹਿਚਾਣ ਕਰਾ ਦੇਊਗਾ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।

ਮਹਿਫ਼ਲ ਛੁਡਾ ਤੇਰੀ,ਕੱਲਾ ਬੈਠਣ ਲਾ ਦੇਊਗਾ,
ਇਹ ਸੋਚ ਤੇਰੀ ਦਾ, ਇਜ਼ਾਅਫ਼ਾ ਕਰਾ ਦੇਊਗਾ,
ਜੋ ਭੁੱਲ ਨਾ ਸਕੇਗੀ,ਉਹਨਾਂ 'ਯਾਦਾਂ' ਚ ਗਵਾ ਦੇਊਗਾ,
ਖੜ ਉਰਲੇ ਕੰਢੇ ਤੇ,ਸਮੁੰਦਰ ਪਾਰ ਵਿਖਾ ਦੇਊਗਾ,
ਮੁਸਕਰਾਉਂਦੀ ਕੀ ਹੈ,ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।
19/07/17

 

ਮੈਂ
ਸੰਦੀਪ ਕੁਮਾਰ (ਨਰ), ਬਲਾਚੌਰ

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।

ਹਰ ਘਰ 'ਟਰਾਫ਼ੀ' ਜਿੱਤ ਦੀ, ਮੇਰੇ ਘਰ ਤਾਂ ਮੇਰੀ ਤਸਵੀਰ ਏ,
ਕਿਵੇਂ 'ਹਰ' ਕੇ ਹਿੰਮਤ ਹਾਰ ਜਾਂ, ਜਦ 'ਹਾਰਾ' ਮੇਰੀ ਤਕਦੀਰ ਏ।
ਮੇਰਾ ਦੁਨੀਆਂ 'ਨਾਂ' ਨਾ ਜਾਣਦੀ, ਪਰ ਘਰ ਤਾਂ ਮੇਰਾ ਵੀ 'ਨਾਂ' ਏ,
ਹਰ ਦਿਨ ਮੈਂ ਵਿਕਣੋ ਰਹਿ ਜਾਂਵਾ, ਵਿੱਚ ਬਾਜ਼ਰਾ ਮੇਰਾ ਥਾਂ ਏ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।

ਕੁੱਝ 'ਖੁਆਸ਼ਾ' ਰੋਜ ਮੈਂ ਦੱਬ ਲਾ, ਸੰਤ ਕਹਿੰਦੇ 'ਚਾਹਤ'ਨੀਚ ਹੈ,
ਇੱਕ 'ਚਾਹਤ' ਉਸਦੇ ਜਾਣ ਦੀ, ਕਿੱਧਾ ਮੈਂ ਮਨ ਚੋ ਕੱਢ ਦਿਆਂ।
ਕੋਈ 'ਕੱਚਾ' ਮੱਤੋ ਛੱਡ ਕੇ , ਜਦੋ ਅੱਖੋਂ ਉਹਲੇ ਹੋ ਜਾਏ,
ਜਿੰਦਗੀ ਏ ਲੰਮੀ 'ਰਾਗ' ਜਿਹੀ, ਕਿੱਥੋ 'ਸੁਰਾਂ' ਅਗਲੀਆਂ ਲੱਭ ਲਿਆ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।

ਜੋ ਵੀ ਮੈਂ ਅੱਜ ਹਾਂ, ਕਿਉ ਇਸ ਵਿੱਚ ਮੈਨੂੰ 'ਸੰਤੋਸ਼' ਨਾ,
ਕੱਲ੍ਹ ਬਾਰੇ ਮੈਂ ਡਰਦਾ, ਜੋ ਅੱਜ ਕਰਦਾ ਵਿੱਚ 'ਹੋਸ਼' ਨਾ।
ਉਹਨੂੰ ਕੋਣ ਬਚਾਉ 'ਬਾਜ਼ਾਂ' ਤੋਂ, ਜਿਹਦੀ ਮਾਂ ਕਿਸੇ ਨੂੰ ਮਾਰ ਜਾਏ,
ਕਿੱਧਾ 'ਪਿਆਰ' ਰਹੇਗਾ ਭਈਆਂ ਦਾ, ਜੇ ਮਾਂ 'ਵਿੱਤਕਰੇ' ਕਰਕੇ ਪਾੜ ਦਏ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।

ਰੂਚੀ ਨਾ ਰੱਖੀ ਸਕੂਲ ਦੀ, ਜੋ ਪੜਿਆ ਕੀਤਾ ਗੌਰ ਨਾ,
ਹੁਣ ਮਾਸਟਰ ਵੀ ਕੁੱਝ ਬਦਲ ਗਏ, ਪਹਿਲਾਂ ਜਿਹਾ ਹੁਣ ਹੋਰ ਨਾ।
ਅਨਪੜ੍ਹ ਜਿਹਾ ਮੈਂ ਜਾਪਦਾ, ਜੋ ਪੜ੍ਹਿਆ ਉਹਦੀ ਪਈ ਲੋੜ ਨਾ,
ਉਹ ਆਏ,ਆ ਕੇ ਚਲੇ ਗਏ, ਕਿਉ ਉਹਨਾਂ ਵਰਗਾ ਕੋਈ ਹੋਰ ਨਾ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।

ਇਹ ਜੱਗ ਜਿਉਂਦਾ ਆਸ ਤੇ, ਫਿਰ ਮੈਂ ਵੀ ਆਸਾ ਰੱਖ ਲਾ,
ਸ਼ਾਇਦ ਪੜਿਆ ਕੰਮ ਮੇਰੇ ਆ ਜਾਵੇ, ਜੋ ਸਿੱਖਿਆ ਪਿੱਛੇ,ਤੱਕ ਲਾ।
ਇਹ 'ਦੁਨੀਆ' ਹੱਸਦੀ ਹੋਰਾਂ ਤੇ, ਮੈ 'ਆਪਾ' ਦੇਖ ਕੇ ਹੱਸ ਲਾ,
ਸੁਭਾਅ ਬਦਲ ਕੇ ਆਪਣਾ, ਇਹ ਹਾਰਾਂ ਤੇ ਮੈਂ ਨੱਚ ਲਾ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਂਵਾ, ਜਿੱਥੇ ਜਾਣਾ ਬੜੀ ਹੀ ਦੂਰ ਏ।
17/07/2017

 

ਮੇਰਾ ਰੱਬ
ਸੰਦੀਪ ਕੁਮਾਰ (ਨਰ), ਬਲਾਚੌਰ

ਧੰਨਾ 'ਜੱਟ' ਪੱਥਰ ਵਿੱਚ ਰੱਬ ਵੇਖਦਾ ,
ਮੰਜਨੂੰ 'ਲੈਲਾ' ਵਿੱਚ ਰੱਬ ਵੇਖਦਾ ,
ਸੁਦਾਮਾ 'ਕ੍ਰਿਸ਼ਨ' ਵਿੱਚ ਰੱਬ ਵੇਖਦਾ ,
ਰਾਂਝਾ 'ਹੀਰ' ਵਿੱਚ ਰੱਬ ਦੇਖਦਾ,
ਸੱਸੀ ਥਲ੍ਹਾਂ ਵਿੱਚ ਸੜੇ,ਪੰਨੂ ਸੱਸੀ ਵਿੱਚ ਰੱਬ ਵੇਖਦਾ,
ਮਹਿਬਾਲ ਛੱਜੂ ਦੇ ਚੁਬਾਰੇ ਵਿੱਚੋ,ਸੋਹਣੀ ਵਿੱਚੋਂ ਰੱਬ ਵੇਖਦਾ,
ਘੜੇ 'ਸ਼ਿਰੀ' ਦੀਆਂ ਮੁਰਤਾਂ 'ਚੋ' ਫ਼ਰਹਾਦ ਰੱਬ ਵੇਖਦਾ,
ਮਨਸੂਰ 'ਸੂਲੀ' ਚੜ੍ਨ ਤੋ ਪਹਿਲਾਂ ਆਪਣੇ ਆਪ 'ਚ' ਰੱਬ ਵੇਖਦਾ,
ਇਬਾਦਤ ਕਰਦਾ ਬੰਦਾ ਆਸਮਾਨ ਵਿੱਚ ਰੱਬ ਵੇਖਦਾ,
ਕੋਈ ਦੇਵ ਵਿੱਚ ਰੱਬ ਵੇਖਦਾ ,
ਕੋਈ ਦੇਵੀ ਵਿੱਚ ਰੱਬ ਵੇਖਦਾ,
ਬਾਬਾ ਬੁੱਲੇ ਸ਼ਾਹ,ਗੂਰੂ ਸ਼ਾਹ ਇਨਾਯਤ ਵਿੱਚ ਰੱਬ ਵੇਖਦਾ,
ਪ੍ਲਾਦ ਤਪ ਦੇ ਥੰਮ'ਚੋਂ'ਰੱਬ ਵੇਖਦਾ,
ਕੋਈ ਗ੍ਹਹਾਂ ਦੀ ਚਾਲ ਨੂੰ ਵਿਗਿਆਨ ਵੇਖਦਾ ,
ਕੋਈ ਗ੍ਹਹਾਂ ਨੂੰ ਬੰਨਣ ਵਾਲਾ,ਰੱਬ ਵੇਖਦਾ,
ਕੋਈ ਕਿਸੇ ਨੂੰ ਪਾਲਣ ਵਾਲਾ ਮਾਂ-ਬਾਪ ਵੇਖਦਾ,
ਕੋਈ ਸਭ ਨੂੰ ਪਾਲਣ ਵਾਲਾ ਰੱਬ ਵੇਖਦਾ,
ਕੋਈ ਸਹਾਰਾ ਦੇਣ ਵਾਲੇ ਨੂੰ,ਰੱਬ ਵੇਖਦਾ,
ਕੋਈ ਖੂਬਸੂਰਤੀ 'ਚੋਂ' ਰੱਬ ਵੇਖਦਾ,
ਕੋਈ ਭੱਦਿਆ 'ਚੋਂ' ਰੱਬ ਵੇਖਦਾ,
ਕੋਈ ਕਾਇਨਾਤ 'ਚੋਂ' ਰੱਬ ਵੇਖਦਾ,
ਇੱਕ ਮੈ ਹਾਂ, ਮੈਂ ਰੱਬ ਕਦੇ ਵੇਖਿਆ ਨਹੀ, ਜਦੋ ਗੁਰੂ ਨੂੰ ਵੇਖਦਾ, ਸੱਚ ਰੱਬ ਵੇਖਦਾ,
05/07/2017

ਸੁਭਾਅ
ਸੰਦੀਪ ਕੁਮਾਰ (
ਸੰਜੀਵ ਨਰ)

ਖੁਦ ਹੱਸਦਾ ਏ, ਹੱਸਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਨਾ ਰੋਂਦਾ ਏ,
ਨਾ ਰੋਣ ਦਿੰਦਾ ਏ,
ਵਾਸਤਾ ਡਾਢੇ ਨਾਲ।
ਨਾ ਗਿਰਦਾ ਏ ,ਨਾ ਗਿਰਨ ਦਿੰਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਸੋਚਦਾ ਏ,
ਸੋਚਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਨਾ ਬਹਿਕਦਾ ਏ,
ਨਾ ਬਹਿਕਣ ਦਿੰਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਸੋਚਦਾ ਏ,
ਸੋਚਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਉੱਚਾ ਬੈਠਦਾ ਏ,
ਬੈਠਣ ਲਾਉਂਦਾ ਏ,
ਵਾਸਤਾ ਡਾਢੇ ਨਾਲ।
ਆਪਣਾ ਬਣਦਾ ਏ,
ਆਪਣਾ ਬਣਾਉਂਦਾ ਏ,
ਵਾਸਤਾ ਡਾਢੇ ਨਾਲ।
ਕੋਲ ਬੈਠਦਾ ਏ,
ਕੋਲ ਬੈਠਾਉਂਦਾ ਏ,
ਵਾਸਤਾ ਡਾਢੇ ਨਾਲ।
ਮੈਨੂੰ ਸੁਣਦਾ ਏ,
ਖਾਸ ਸੁਣਾਉਂਦਾ ਏ,
ਵਾਸਤਾ ਡਾਢੇ ਨਾਲ।
ਕਦਰਾਂ ਕਰਦਾ ਏ,
ਕਾਦਰ ਕਰਾਉਂਦਾ ਏ,
ਵਾਸਤਾ ਡਾਢੇ ਨਾਲ।
ਦੁੱਖ ਭਲਾਉਂਦਾ ਏ,
ਦਰਦ ਗਵਾਉਂਦਾ ਏ,
ਵਾਸਤਾ ਡਾਢੇ ਨਾਲ।
ਖੁਦ ਹੱਸਦਾ ਏ,
ਹੱਸਣ ਲਾਉਂਦਾ ਏ,
ਵਾਸਤਾ ਡਾਢੇ ਨਾਲI
08
/03/2017
 

ਸੰਦੀਪ ਕੁਮਾਰ (ਸੰਜੀਵ ਨਰ)
Student of L.P.U (m.a theatre)
Mobile no. 9041543692
Balachour
Sandeepnar22@yahoo.com
sanjeevnar24@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com