WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰੁਪਿੰਦਰ ਹੁੰਦਲ
ਇਟਲੀ 

r hundal

ਯਾਰੋ ਜਾਗੋ, ਨਸ਼ੇ ਤਿਆਗੋ
ਰੁਪਿੰਦਰ ਹੁੰਦਲ, ਇਟਲੀ

ਪਾਰਕ ਦੇ ਵਿੱਚ ਬੈਠੇ ,ਕਿੱਦਾਂ ਦੰਦੀਆਂ ਕੱਢਦੇ ਨੇ 
ਮੈਨੂੰ ਤਾਂ ਇਹ ਮੁੰਡੇ ਸਾਰੇ ,ਇੰਡੀਅਨ ਲੱਗਦੇ ਨੇ ,
ਸਿਰੇ ਦੇ ਅਮਲੀ ,ਸਾਰੇ ਰੌਲਾ ਪਾਈ  ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ, ਸਭ ਕੁੱਝ ਖਾਈ ਜਾਂਦੇ ਨੇ |
 
ਕਿਸੇ ਦੇ ਹੱਥ  ਵਿੱਚ ਬੀਅਰ ,ਕਿਸੇ ਨੇ ਪੱਕੀ ਲਾਈ ਏ 
ਕਿਸੇ ਨੇ ਸਿਗਟਾਂ ਦੀ ਪਈ ਪੂਰੀ ਰੇਲ ਬਣਾਈ ਏ ,
ਅੰਬਰਾਂ ਦੇ ਵਿੱਚ ਧੂਆਂ ਕਿਵੇਂ ਉਡਾਈ ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ।...........
 
ਇੱਕ ਨੇ ਜਰਦਾ ਮਲਿਆ ,ਦੂਜੇ ਕਾਹਲੇ ਪੈ ਗਏ ਨੇ 
ਆਪਣਾ -ਆਪਣਾ ਹਿੱਸਾ ਕਿੱਦਾਂ ਖੋਹ ਕੇ ਲੈ ਗਏ ਨੇ 
ਪਲ ਵਿੱਚ ਚੰਗੇ ,ਪਲ ਵਿੱਚ ਹੋ ਸੁਦਾਈ ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ।..........
 
ਇੱਕ ਆਖਦਾ ਮੈਂ ਤਾਂ ਸਾਰੀ ਰਾਤ ਜਾਗਣੀ ਏਂ 
ਤਾਹੀਉਂ ਜੇਬ 'ਚ ਰੱਖੀ ਯਾਰੋ ਤੇਜ਼ ਨਾਗਣੀ ਏਂ 
ਜੋ ਵੀ ਪੈਸੇ ਮਿਲਦੇ ,ਇੰਙ ਗਵਾਈ ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ।......
 
ਕੋਈ ਕਹਿੰਦਾ ਮੇਰੇ ਯਾਰੋ ,ਚੱਲਦੇ ਨਹੀਂ ਗੋਡੇ 
ਇਕ ਹਫਤੇ ਤੋਂ ਭੋਰਾ ਵੀ ,ਮੈਂ ਖਾਦੇ ਨਹੀਂ ਡੋਡੇ 
ਸੁੱਕੇ ਪੱਤਿਆਂ ਵਾਂਗੂ ਸਭ ਮੁਰਝਾਈ ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ।...........
 
ਰਾਉਲੀ ਵਾਲਾ ਸਬਨਾਂ ਨੂੰ ਸਮਝਾਈ ਜਾਂਦਾ ਏ 
ਕਹਿੰਦੇ ਇਹ ਤਾਂ , ਐਵੇਂ ਰੌਲਾ ਪਾਈ ਜਾਂਦਾ ਏ 
ਸਾਰੇ ਉਸਦੀ ਗੱਲ ਤੇ ,ਪਰਦਾ ਪਾਈ ਜਾਂਦੇ ਨੇ 
ਜਿਧਰੋਂ ਜੋ ਵੀ ਮਿਲਦਾ।.........
26/04/2018 
(ਸੁੱਚੇ ਮੋਤੀ ਕਾਵ ਸੰਗ੍ਰਹਿ ਵਿੱਚੋਂ )
 ਰੁਪਿੰਦਰ ਹੁੰਦਲ 


ਅਸਿਫ਼ਾ ਦੀ ਅਵਾਜ਼ 

ਰੁਪਿੰਦਰ ਹੁੰਦਲ, ਇਟਲੀ

ਫੇਰ ਸਿਆਸਤ, ਦੇ ਹੱਥਾਂ ਵਿੱਚ 
ਫਸਕੇ ਰਹਿ ਗਈ ,ਕੂੰਜ ਨਿਮਾਣੀ 
ਤੁਰ ਗਈ ਰੋਂਦੀ ,ਇਸ ਦੁਨੀਆਂ  ਤੋਂ ,
ਅੱਖਾਂ ਦੇ ਵਿੱਚ  ਭਰ ਕੇ ਪਾਣੀ |
 
ਕਿਉਂ ਜਾਲਮ ਦੇ ਪੈਰਾਂ ਥੱਲੇ 
ਕੁਚਲੀ ਗਈ ,ਕਲੀ ਖਿਲਣ ਤੋਂ ਪਹਿਲਾਂ 
ਪਾਪੀ ਛੁੱਟ ਕੇ ,ਆ ਜਾਵਣਗੇ ,
ਇਕ ਦਿਨ ਸਜਾ ,ਮਿਲਣ ਤੋਂ ਪਹਿਲਾਂ 
ਫਿਰ ਉਹੀ ਦੋਹਰਾਵਣ ਗੇ  ਉਹ ,
ਆਦਤ ਆਪਣੀ ਉਹੀ  ਪੁਰਾਣੀ |
 
ਜਾਲਮ ਦੇ ਹੱਥਾਂ ਵਿਚ ਕਿੱਦਾਂ ,
ਹਾਉਕੇ ਭਰਦੀ ,ਹੋਊ ਵਿਚਾਰੀ 
ਹੱਥ ਜੋੜਦੀ ,ਮਿੰਨਤਾਂ ਕਰਦੀ ,
ਰੋਂਦੀ ਹੋਊ ,ਕਿਸਮਤ ਦੀ ਮਾਰੀ 
ਤੜਫ -ਤੜਫ ਕੇ ਮਰ ਗਈ ਹੋਣੀ ,
ਛੋਟੀ ਜਹੀ ,ਉਹ ਧੀ -ਧਿਆਣੀ|
 
ਰਾਉਲੀ ਵਾਲਿਆ ,ਦਿਲ ਇਹ ਮੇਰਾ ,
ਇੱਕੋ -ਬੱਸ ਨਿਆਂ ਇਹ ਮੰਗੇ ,
ਜੋ ,ਵੀ ਨੇ ਇਸ ਧੀ ਦੇ ਦੋਸ਼ੀ 
ਫਾਂਸੀ ਉਤੇ ਜਾਵਣ ਟੰਗੇ 
ਸਬਕ ਲਵੇ ਕੋਈ ਇਸ ਤੋਂ ਦੁਨੀਆ 
ਹੋਵੇ ਸਾਡੀ, ਸੋਚ ਸਿਆਣੀ |
17/04/2018

ਕਦੇ ਕਾਸ਼
ਰੁਪਿੰਦਰ ਹੁੰਦਲ, ਇਟਲੀ

ਕਦੇ ਕਾਸ਼ ਅਸੀਂ ਮਿਲ ਬੈਠਾਂਗੇ 
ਤਾਂ ਆਪਣੇ ਦੁੱਖ ਫਰੋਲਾਂਗੇ ,
ਤੇਰੇ ਨਾਲ ਦਿਲਾਂ ਦੀਆਂ ਵੇ ਯਾਰਾ 
ਅਸੀਂ  ਸਾਰੀਆਂ  ਰਮਜ਼ਾਂ ਖੋਲਾਂਗੇ |
ਕਿੰਨੇ ਵਕਫ਼ੇ ਬਾਅਦ ਅਸੀਂ ਫਿਰ 
ਕੁੱਝ ਕਰ -ਕਰ ਸ਼ਿਕਵੇ ਰੁੱਸਾਂਗੇ ,
ਇਕ ਦੂਜੇ ਦੇ ਗਲ ਫਿਰ ਲੱਗਕੇ 
ਕਿੰਞ ਗੁਜਰੀ ,ਜਿੰਦਗੀ ਪੁੱਛਾਂਗੇ |
ਕੁੱਝ  ਆਪਣੇ ਬਾਰੇ  ਦੱਸਾਂਗੇ 
ਕੁੱਝ ਤੇਰੇ ਬਾਰੇ ਜਾਣਾ ਗੇ ,
ਚੇਤੇ ਕਰ ਵਕ਼ਤ ਪੁਰਾਣੇ ਨੂੰ 
ਅਤੀਤ ਦੀ ਮਿੱਟੀ ਛਾਣਾਂਗੇ |
ਜੋ ਤੁਰ ਗਏ ਹੱਥ ਛੁਡਾ ਸਾਥੋਂ
ਉਨ੍ਹਾਂ ਦੀਆਂ ਗੱਲਾਂ ਤੋਰਾਂਗੇ ,
ਕੁੱਝ ਧੁਁਦਲੀਆਂ ਪਈਆਂ ਯਾਦਾਂ ਨੂੰ 
ਗੱਲਾਂ ਕਰ -ਕਰ ਕੇ ਮੋੜਾਂਗੇ |
ਕੁੱਝ ਤੇਰੇ ਦਿਲ ਵਿੱਚ ਹੋਣਗੀਆਂ 
ਕੁੱਝ ਮੇਰੇ ਦਿਲ ਵਿੱਚ ਹੋਣਗੀਆਂ ,
ਫਿਰ ਵਕ਼ਤ ਦੀਆਂ ਦਹਿਲੀਜਾਂ ਤੇ 
ਦੋਵਾਂ ਦੀਆਂ ਅੱਖੀਆਂ ਰੋਣਗੀਆਂ |
ਫਿਰ ਉਸੇ ਪਿੰਡ ਦੀ ਧਰਤੀ ਤੇ 
ਉਹ ਵਕ਼ਤ ਪੁਰਾਣਾ ਲੱਭਾਂਗੇ ,
ਇਕ ਦੂਜੇ ਨੂੰ ਅਸੀਂ ਦੋਵੇਂ 
ਬਚਪਨ ਦੇ ਨਾ ਲੈ ਸਁਦਾਂਗੇ |
ਰਾਉਲੀ ਵਾਲਿਆ ਆਪਣੇ ਜਖਮਾਂ ਨੂੰ 
ਅਸੀਂ ਪਿਆਰ ਦੀ ਮਰਹਮ ਲਾਵਾਂਗੇ ,
ਫਿਰ ਆਪੋ ਆਪਣੇ ਘਰ ਨੂੰ ਵੇ ,
ਹੁੰਦਲਾ ਆਪਾਂ ਮੁੜ ਆਵਾਂਗੇ |
14/02/2018

ਧੀਆਂ

ਰੁਪਿੰਦਰ ਹੁੰਦਲ, ਇਟਲੀ

ਦੀਵਾ ਬਲੇ ਤਾਂ ਚਾਨਣ ਕਰਦਾ 
ਧੀ ਜੰਮੇ ਤਾਂ ,ਘਰ ਰੁਸ਼ਨਾਉਂਦੀ ,
ਫਿਰ ਵੀ ਲੋਕੀ ਧੀਆਂ  ਮਾਰਨ 
ਮੈਨੂੰ  ਇਹ ਗੱਲ ਸਮਝ ਨੀ ਆਉਂਦੀ |  
 
ਪੁੱਤ  ਹੁੰਦੇ  ਨੇ   ਮਿੱਠੜੇ  ਮੇਵੇ 
ਜੀ ਸਦਕੇ ਰੱਬ ਸਭ ਨੂੰ ਦੇਵੇ ,
ਪਰ ਧੀ ਵੀ ਤਾਂ ਸਦਾ ਨਿਮਾਣੀ 
ਮਾਪਿਆਂ  ਦੇ ਰਹੀ ਦੁੱਖ ਵੰਡਾਉਂਦੀ |
 
ਇਕ  ਘਰ ਛੱਡਕੇ ,ਦੂਜੇ  ਜਾਂਦੀ 
ਦੋ ਪਰਿਵਾਰਾਂ ਨੂੰ ਇਹ  ਜੋੜੇ ,
ਕਦੇ ਵੀਰਾਂ ਦੇ ਬੰਨਦੀ  ਰੱਖੜੀ 
ਬੱਚਿਆਂ ਨਾਲ ਇਹ ਲਾਡ ਲਡਾਉਂਦੀ |
 
ਪੁੱਤਰ  ਸਾਂਭਣ  ਸਦਾ  ਜਮੀਨਾਂ 
ਧੀ ਸਾਂਭੇ ਪਿਓ ਦੀ ਸਰਦਾਰੀ ,
ਸਭ ਰਿਸ਼ਤੇ ਤਾਂ  ਧੀ ਤੋਂ ਬਣਦੇ 
ਵੱਖਰੇ -ਵੱਖਰੇ  ਨਾਂਮ ਧਰਾਓਂਦੀ |
 
ਰਾਉਲੀ ਵਾਲਾ ਰੁਪਿੰਦਰ ਆਖੇ 
ਧੀਆਂ ਦੀ ਵੀ ਖ਼ੁਸ਼ੀ ਮਨਾਈਏ ,
ਕੁੱਖ ਵਿਚ ਹੋਰ ਨਾ ਮਾਰੀਏ ਹੁੰਦਲਾ 
ਇਹ ਵੀ ਜਾਨ ਤਾਂ ,ਜੀਣਾ ਚਾਹੁੰਦੀ |
 06/02/2018
 
ਮਾਪੇ 

ਰੁਪਿੰਦਰ ਹੁੰਦਲ, ਇਟਲੀ

ਉਂਗਲੀ ਫੜ ਕੇ ਜਿਨ੍ਹਾਂ ਨੂੰ ਮਾਪੇ 
ਚੱਲਣਾ ਕਦੇ ਸਖਾਉਦੇਂ ਨੇ ,
ਲੋੜ  ਪੈਣ ਤੇ  ਉਹੀ  ਬੱਚੇ 
ਕਾਹਤੋਂ ਰੰਗ ਵਟਾਉਂਦੇ ਨੇ |
 
ਸੀਨੇ ਉੱਤੇ ਸਹਿ -ਸਹਿ ਚੀਸਾਂ 
ਕਰਜ਼ਾ ਚੱਕ ਕੇ ਭਰਦੇ ਫੀਸਾਂ,
ਜਿਨਾਂ ਦੀ ਖਾਤਿਰ ਰਾਤ-ਰਾਤ ਤੱਕ 
ਜਾਗ ਕੇ ਵਕ਼ਤ ਲੰਘਾਉਦੇਂ ਨੇ |
 
ਭਾਵੇਂ ਕਰ ਮੇਹਨਤ ਮਜ਼ਦੂਰੀ 
ਕਰਦੇ ਬੱਚਿਆਂ ਦੀ ਮੰਗ ਪੂਰੀ ,
ਬੱਚਿਆਂ ਦੇ ਭਵਿੱਖ  ਦੀ ਖਾਤਿਰ 
ਸਭ ਕੁਝ ਦਾਅ ਤੇ ਲਾਓੁਦੇ ਨੇਂ |
 
ਬੱਚਿਆਂ ਦੀ ਹਰ ਜਿੱਦ  ਦੀ ਖਾਤਿਰ 
ਲੱਖਾਂ  ਹੀ  ਦੁੱਖ  ਜਰਦੇ  ਨੇ ,
ਦੁੱਖ ਸਹਿ ਲੈਂਦੇ, ਸੀ ਨਾ ਕਰਦੇ 
ਹਰ ਇੱਕ ਫਰਜ਼ ਨਿਭਾਓੁਦੇਂ ਨੇਂ |
 
ਰਾਉਲੀ ਵਾਲਿਆ, ਮਾਪੇ  ਹੁੰਦੇ 
ਸਿਰ ਤੇ  ਸੰਘਣੀਆਂ ਛਾਵਾਂ ਵਰਗੇ,
ਪਤਾ ਉਦੋ ਲੱਗ ਜਾਂਦਾ ,ਹੁੰਦਲਾ 
ਜਦ ਇਹ ਫੁੱਲ ਮੁਰਝਾਉਦੇਂ ਨੇ |

3/02/2018

ਰਪਿੰਦਰ ਹੁੰਦਲ, ਇਟਲੀ
00393348766435

rupinder161078.rh@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com