WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਲਮਾਂ ਬੋਲਦੀਆਂ
ਪ੍ਰਸਤੁਤ ਕਰਤਾ: ਰਵੇਲ ਸਿੰਘ ਇਟਲੀ

 

ਪੁਸਤਕ” ਸ਼ਬਦਾਂ ਦੀ ਫੁਲਕਾਰੀ” ਲੇਖਕ- ਚਰਨਜੀਤ ਸਿੰਘ ਪੰਨੂੰ
ਫੋਨ 9316680202-4086084861
EMAIL.PANNUCS@YAHOO.COM

ਵੇਲਾ
ਨਹੀਂ ਵੇਲਾ ਲੰਮੀਆਂ ਤਾਨਣ ਦਾ,
ਹੈ ਮੌਸਮ ਜ਼ਿੰਦਗੀਮਾਨਣ ਦਾ।
ਉੱਠ ਯਾਰ ਘੁਰਾੜੇ ਮਾਰ ਨਹੀਂ,
ਇਹ ਸਮਾਂ ਵਿਉਂਤਾਂ ਢਾਲਣ ਦਾ।
ਤਜਗ ਫਲਤ ਦਾ ਖਹਿੜਾ ਹੁਣ,
ਲੈ ਲਾਹਾ ਵਿਦਿਆ ਚਾਨਣ ਦਾ।
ਖਾਣ ਸੋਨੇ ਦੀ ਜਦ ਹਿੰਮਤ ਅੱਗੇ।
ਨਹੀਂ ਫਾਇਦਾ ਖਾਕਾਂ ਛਾਨਣ ਦਾ।
ਛੱਡ ਵੈਲ ਨਸ਼ੇ ਦਾਰੂ ਦਾ ਚਸਕਾ,
ਇਹ ਕੋਹੜ ਜ਼ਿੰਦਗੀ ਗਾਲਣ ਦਾ।
ਸੁੰਦਰ ਕਾਇਆ ਜੋ ਕੰਚਣ ਤੇਰੀ,
ਨਾ ਰੋਲ ਸਰਮਾਇਆ ਹਾਨਣ ਦਾ।
ਖੁਸ਼ਬੂਆਂ ਨਾਲ ਪਾ ਯਾਰੀ ਢੂੰਘੀ,
ਜਾਹ ਪੁੱਛ ਸਿਰਨਾਵਾਂ ਮਾਲਣ ਦਾ।
ਲਾਈਫ ਜਾਕਟ ਬੰਨ੍ਹ ਲੈ ਪਹਿਲਾਂ,
ਕਰ ਨਿਸ਼ਚਾ ਝਨਾਂ ਹੰਗਾਲਣ ਦਾ।
ਕੱਚੇ ਤੇ ਇੱਤਬਾਰ ਨਹੀਂ ਕਰਨਾ,
ਗੁਰ ਸਿੱਖ ਲੈ ਪੱਕੇ ਪਛਾਨਣ ਦਾ।
ਨਹੀਂ ਵੇਲਾ ਲੰਮੀਆਂ ਤਾਨਣ ਦਾ।

ਚਿੰਤਨ
ਚਿੰਤਨ ਮੇਰੇ ਜ਼ਿਹਨ ਦਾ ਜਦ ਤੋਂ ਆਵਾਰਾ ਹੋ ਗਿਆ,
ਨਿਸ਼ਾਨਾ ਮਿਆਰੀ ਗ਼ਜ਼ਲਦਾ ਬੇ ਮੁਹਾਰਾ ਹੋ ਗਿਆ।
ਅਲੰਕਾਰਢਾਂਚਾ ਗੁੰਦਿਆ ਚੁੱਕਣਾ ਭਾਰਾ ਹੋ ਗਿਆ।
ਕਲਬੂਤ ਮੇਰੀ ਵਿਉਂਤ ਦਾ ਅਸਲੋਂ ਨਕਾਰਾ ਹੋ ਗਿਆ।
ਜ਼ਿੰਦਗੀ ਬੋਝਲ ਹੋ ਗਈ ਹੱਸਣਾ ਗਵਾਰਾ ਹੋ ਗਿਆ।
ਮੋਹ ਮਾਇਆ ਪਿੰਜਿਆ ਵਿਸ਼ਾ ਬੇ ਬਹਾਰਾ ਹੋ ਗਿਆ।
ਸ਼ਾਂਤੀ ਢੂੰਡਣ ਨਿਕਲਿਆ ਉਚਾਟ ਆਵਾਰਾ ਹੋ ਗਿਆ।
ਘੁੰਮਣ ਘੇਰੀ ਚਫਸ ਗਿਆ ਦੂਰ ਕਿਨਾਰਾ ਹੋ ਗਿਆ।
ਘਪਲਿਆਂਦਾ ਭ੍ਰਸ਼ਟਿਆਅਯੋਗ ਇਦਾਰਾ ਹੋ ਗਿਆ।
ਹਰਿਆ ਬੂਟ ਜੋ ਬਚ ਗਿਆਚਾਨਣ ਮੁਨਾਰਾ ਹੋ ਗਿਆ।
ਜੀਵਣ ਦੀ ਬਾਜ਼ੀ ਲਾ ਗਿਆ ਅਮਰ ਆਵਾਰਾ ਹੋ ਗਿਆ।
ਸੱਚ ਨੂੰ ਸੂਲੀ ਟੰਗ ਕੇ ਮੁਨਸਫ ਨਕਾਰਾ ਹੋ ਗਿਆ।

ਪ੍ਰਸਤੁਤ ਕਰਤਾ ਰਵੇਲ ਸਿੰਘ ਇਟਲੀ
ਫੋਨ ਨ.9530635957
REWAILSINGH@GMAIL.COM

..........................................................................................

ਪੁਸਤਕ:= “ਰੌਸ਼ਨੀਆਂ ਦੀ ਭਾਲ ਵਿੱਚ”
ਲੇਖਕ :- ਮੰਗਤ “ਚੰਚਲ”170 ਮਾਸਟਰ ਕਲੋਨੀ,ਦੀਨਾ ਨਗਰ (ਗੁਰਦਾਸਪੁਰ)

ਹਰ ਕਿਸੇ ਨੂੰ ਜੀਣ ਦੀ ਤੂੰ ਆਸ ਬਖਸ਼ੀਂ ਮਾਲਕਾ।
ਜੇ ਘੜੀ ਦੁੱਖ ਦੀ ਬਣੇ ਧਰਵਾਸ ਬਖਸ਼ੀਂ ਮਾਲਕਾ।

ਟਾਹਣੀਆਂ ਨੂੰ ਫੁੱਲ ਬਖਸ਼ੀਂ ਪੱਤਾਂ ਨੂੰ ਹਰਿਆਲੀਆਂ,
ਹਰਰ ਕਲੀ ਨੂੰ ਖਿੜਨ ਦਾ ਅਹਿਸਾਸ ਬਖਸ਼ੀਂ ਮਾਲਕਾ।

ਤਾਂਘਦੇ ਜੋ ਮਰ ਰਹੇ ਨੇ ਦੋ ਪਲਾਂ ਦੇ ਜੀਣ ਨੂੰ,
ਜ਼ਿੰਦਗੀ ਦੇ ਕੁਝ ਦਿਹਾੜੇ ਰਾਸ ਬਖਸ਼ੀਂ ਮਾਲਕਾ।

ਮਾਣ ਕਰਨੇ ਯੋਗ ਹੋਵੇ ਨਕਲ ਦੁਨੀਆ ਹੀ ਕਰੇ,
ਇੱਸ ਤਰ੍ਹਾਂ ਦਾ ਮੁਲਕ ਨੂੰ ਇਤਹਾਸ ਬਖਸ਼ੀ ਮਾਲਕਾ।

ਜੱਗ ਉੱਤੋਂ ਖਤਮ ਹੋਵੇ ਭਾਵਣਾ ਜੋ ਦੂਜ ਦੀ,
ਸ਼ਾਂਤੀਂ ਦਾ ਧਰਤ ਨੂੰ ਲਿਬਾਸ ਬਖਸ਼ੀਂ ਮਾਲਕਾ।

ਗੋਦ ਖੇਡਣ ਮਾਪਿਆਂ ਦੀ ਬਾਲ ਨੇ ਮਾਸੂਮ ਜੋ,
ਨ੍ਹਨੀਆਂ ਛਾਂਵਾਂ ਨੂੰ,ਜੀਵਣ ਰਾਸ ਬਖਸ਼ੀਂ ਮਾਲਕਾ।

ਮੱਥਿਆਂ ਵਿੱਚ ਗਿਆਨ ਦਾ ਸੂਰਜ ਸਦਾ ਮਘਦਾ ਰਹੇ,
ਤਰਕ ਦਾ ਨਸ਼ਤਰ ਅਸਾਂਨੂਮ ਖਾਸ ਬਖਸ਼ੀਂ ਮਾਲਕਾ।

----------
ਰਾਜਾ ਵੀ ਚੋਰ ਏਥੇ,ਪਰਜਾ ਵੀ ਚੋਰ ਏਥੇ।
ਤੇਰਾ ਕੀ ਜ਼ੋਰ ਏਥੇ ਮੇਰਾ ਕੀ ਜ਼ੋਰ ਏਥੇ।

ਭੇਡਾਂ ਦੀ ਖੱਲ ਪਾਈ ਫਿਰਦੇ ਨੇ ਬਾਗ ਚੀਤੇ,
ਕਾਂਵਾਂ ਨੇ ਸਿੱਖ ਲਈ ਹੈ ਹੰਸਾਂ ਦੀ ਤੋਰ ਏਥੇ।

ਕਿਸਮਤ ਗਰੀਬ ਦੀ ਹੈ ਆਪਾਂ ਸੁਆਰ ਦੇਣੀ,
ਪੰਜਵੇਂ ਕੁ ਸਾਲ ਮਗਰੋਂ ਮਚਦਾ ਹੈ ਸ਼ੋਰ ਏਥੇ।

ਹਰ ਸ਼ੈਅ ਚ, ਹੈ ਮਿਲਾਵਟ,ਹਰ ਜ਼ਿਹਨ ਵਿੱਚ ਹੈ ਧੋਖਾ
ਸੱਭ ਕੂੜ ਦੇ ਵਿਪਾਰੀ ਚੋਰਾਂ ਨੂੰ ਮੋਰ ਏਥੇ,

ਆਪਣੇ ਬੇਗਾਨੀਆਂ ਦੀ ਭੁੱਲੀ ਪਛਾਣ ਸਭ ਨੂੰ,
ਅੱਖਾਂ ਨੇ ਹੋਰ ਏਥੇ, ਨਜ਼ਰਾਂ ਨੇ ਹੋਰ ਏਥੇ।
05/02/17

 

ਪੁਸਤਕ ਮੇਰੇ ਗੀਤ ਤੇਰੇ ਨਾਂ
ਲੇਖਕ,ਕਾਮਰੇਡ ਮੁਲਖ ਰਾਜ ਪਿੰਡ ਬਾਬੋਵਾਲ ਗੁਰਦਾਸਪੁਰ

1. ਗ਼ਜ਼ਲ
ਆ ਗਏ ਦਿਨ ਫੇਰ ਲਾਰੇ ਲਾਉਣ ਦੇ।
ਪਿਛਲੇ ਕੀਤੇ ਸਭ ਗੁਨਾਹ ਬਖਸ਼ਾਉਣ ਦੇ।
ਫਿਰ ਗਰੀਬੀ ਨੂੰ ਬਨਾ ਕੇ ਛਣਕਣਾ,
ਹਰ ਗਲੀ ਹਰ ਮੋੜ ਤੇ ਛਣਕਾਉਣ ਦੇ,
ਨਫਰਤਾਂ ਦਾ ਬੀਜ ਬੀਜਣ ਵਾਲਿਓ,
ਮਾਮਲੇ ਨੇ ਬੈਠ ਕੇ ਸੁਲਝਾਉਣ ਦੇ।
ਹੱਥਾਂ ਨੂੰ ਹੱਥਕੜੀਆਂ ਤੇ ਪੈਰੀਂ ਬੇੜੀਆਂ,
ਬਣ ਰਹੇ ਆਸਾਰ ਫਿਰ ਪਹਿਨਾਉਣ ਦੇ।
ਨਾ ਜੱਲਾਦਾਂ ਨਾਲ ਪਾਵੋ ਯਾਰੀਆਂ,
ਤੋੜ ਦੇਵਣ ਗੇ ਇਹ ਮਣਕੇ ਧੌਣ ਦੇ।

2.ਡੰਕਲ
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਘਰ ਘਰ ਜਾਕੇ ਲੇਖਾ ਕਰਨਾ,
ਬੁੱਧੀ ਮਾਨ ਵਜ਼ੀਰਾਂ ਦਾ।
ਗੁੱਡੀ ਅੱਧ ਅਸਮਾਨ ਚੜ੍ਹਾ ਕੇ,
ਕਦੋਂ ਕਿਸੇ ਦੀ ਖਿਚਣੀ ਡੋਰ,
ਕਿੱਸ ਦਾ ਕਿੰਨਾ ਹਿੱਸਾ ਬਣਦਾ,
ਰਾਹ ਵਿੱਚ ਪੈਂਦੀਆਂ ਸੀਰਾਂ ਦਾ।
ਪੁਤਲੀਆਂ ਵਾਂਗੋਂ ਨਾਚ ਨਚੌਣਾ,
ਪਰਦੇ ਪਿੱਛੇ ਬਹਿ ਕੇ ਯਾਰ,
ਕਿੱਸ ਦਾ ਕਿਸ ਤੋਂ ਕਤਲ ਕਰਾਉਣਾ,
ਰਾਹ ਵਿੱਚ ਬੈਠੇ ਵੀਰਾਂ ਦਾ।
ਵਿੱਚ ਚੌਰਾਹੇ ਕੱਠਿਆਂ ਕਰਕੇ ,
ਬੋਲੀ ਹੋਊ ਸਰੀਰਾਂ ਦੀ,
ਏਸ ਗੈਟ ਦੇ ਬੂਟੇ ਨੂੰ ਹੁਣ,
ਬੂਰ ਪਵੇਗਾ ਪੀੜਾਂ ਦਾ।
ਜੋਸ਼ ਚ, ਪੈ ਜਾਊ ਆਪੋ ਧਾਪੀ,
ਇਸ ਤੋਂ ਕਿੱਦਾਂ ਬਚਣਾ ਜੇ,
ਕੱਠਿਆਂ ਹੋ ਕੇ ਕੁੱਝ ਤਾਂ ਸੋਚੋ,
ਦੇਸ਼ ਦੀਆਂ ਤਕਦੀਰਾਂ ਦਾ।
ਵਿੱਚ ਚੌਰਾਹੇ ਪਾਪ ਦਾ ਭਾਂਡਾ;
ਆਖਿਰ ਇੱਕ ਦਿਨ ਟੁੱਟ ਜਾਣਾ,
ਲੋਕਾਂ ਇੱਕ ਦਿਨ ਲੇਖਾ ਮੰਗਣਾ,
ਜ਼ੁਲਮ ਦੀਆਂ ਸ਼ਮਸ਼ੀਰਾਂ ਦਾ।
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਪ੍ਰਸਤੁਤ ਕਰਤਾ: ਰਵੇਲ ਸਿੰਘ,ਮੋਬ. 8146275481
03/01/2017

 


ਪੁਸਤਕ
‘ ਸਾਰੰਗ ਪਾਣੀ’
ਲੇਖਕ ਸੁਰਜੀਤ ਸਿੰਘ ‘ਜੀਤ’ ਮੋਰਿੰਡਾ ਜ਼ਿਲਾ ਰੂਪ ਨਗਰ)

(1)
ਹੋਇਆ ਸੱਭ ਦਾ ਬੁਰਾ ਹਾਲ ਹੈ ਜੀ,
ਕੀ ਕਹਿੰਦੇ ਹੋ ਕੀ ਖਿਆਲ ਹੈ ਜੀ ?
ਗੁੰਡੇ ਕੱਲ ਦੇ ਹੋਏ ਨੇ ਅੱਜ ਨੇਤਾ,
ਲੋਕ ਰਾਜ ਦਾ ਕਿੱਡਾ ਕਮਾਲ ਹੈ ਜੀ,
ਰੰਗ ਇੱਸ ਦਾ ਹੋਇਆ ਹੁਣ ਚਿੱਟਾ,
ਕਿੱਦਾਂ ਕਹੀਏ ਲਹੂ ਹੁਣ ਲਾਲ ਹੈ ਜੀ।
ਖੇਡਾਂ ਵਿੱਚ ਜਿੱਤੋ ਕਿ ਨਾ ਜਿੱਤੋ,
ਮਿਲਣਾ ਸੱਭ ਨੂੰ ਚੰਗਾ ਮਾਲ ਹੈ ਜੀ।
ਮਰਦੇ ਰਹਿਣ ਲੋਕੀਂ ਤਾਂ ਹੈ ਚੰਗਾ,
ਸਾਡਾ ਲੱਕੜਾਂ ਦਾ ਓਥੇ ਟਾਲ ਹੈ ਜੀ।
ਠੀਕ ਹੋਵਣਗੇ ਕਿੱਦਾਂ ਬੀਮਾਰ ਆਕੇ,
ਬੀਮਾਰ ਏਥੋਂ ਦਾ ਹਸਪਤਾਲ ਹੈ ਜੀ।
ਕਿੰਝ ‘ਜੀਤ ‘ ਹੋਵੇ ਸਾਡੀ ਸੋਚ ਉੱਚੀ,
ਕਰਜ਼ ਵਿੱਚ ਸਾਡਾ ਵਾਲ ਵਾਲ ਹੈ ਜੀ ।

( 2)
ਸਾਹ ਜਦੋਂ ਹਰ ਇੱਕ ਦੁਆ ਹੋ ਜਾਏਗਾ,
ਦਰਦ ਆਪੇ ਹੀ ਦੁਵਾ ਹੋ ਜਏ ਗਾ।
ਯਕੀਨ ਮੇਰਾ ਕਰ ਲਵੇ ਗਾ ਉਹ ਜਦੋਂ,
ਉੱਸ ਦਾ ਗਿਲਾ ਆਪੇ ਵਿਦਾ ਹੋ ਜਾਏ ਗਾ।
ਪਿੰਜਰੇ ਨੂੰ ਕੌਣ ਪੁੱਛੇ ਗਾ ਓਦੋਂ.
ਪੰਛੀ ਜਦੋਂ ਇਸ ਦਾ ਹਵਾ ਹੋ ਜਾਏਗਾ।
ਰਹਿ ਸਕਾਂਗਾ, ਮੈਂ ਕਦੋਂ ਫਿਰ ‘ਜੀਤ’ ਹੀ,
ਮੇਰਾ ਦਿਲਬਰ ਜਦ ਮੇਰਾ ਹੋ ਜਾਏਗਾ।
03/11/2016
 


ਪ੍ਰਸਤੁਤ ਕਰਤਾ:= ਰਵੇਲ ਸਿੰਘ ਇਟਲੀ
+ 9814921486
rewailsingh@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com