ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ      
 (30/09/2019)

ajit satnam


ਵਾਰਿਸ ਵੀਰ ਦੇ ਫੋਨ ਨੇ ਮੈਨੂੰ ਖੁਸ਼ੀ ਨਾਲ ਭਰ ਦਿੱਤਾ।
 
ਵਾਰਿਸ ਵੀਰ ਨੇ ਦੱਸਿਆ ਕਿ ਉਸ ਦਾ ਦੋਸਤ ਸਰਬਜੋਤ ਸਿੰਘ ਆਪਣੀ ਮਾਂ ਨੂੰ ਲੰਡਨ ਘੁੰਮਾਣ ਲਿਆਣਾਂ ਚਾਹੁੰਦਾ ਹੈ ਅਤੇ ਉਹ ਸਾਰੇ, ਕੁਝ ਦਿਨ ਮੇਰੇ ਘਰ ਰਹਿਣਗੇ। ਵੀਰ ਜੀ ਬਹੁਤ ਲੰਮੇ ਸਮੇਂ ਬਾਅਦ ਮੇਰੇ ਘਰ ਲੰਡਨ ਆ ਰਹੇ ਸੀ। ਇਟਲੀ ਭਾਵੇਂ ਜ਼ਿਆਦਾ ਦੂਰ ਨਹੀਂ ਹੈ, ਪਰ ਇੱਥੇ ਦੀ ਜ਼ਿੰਦਗੀ ਦਾ ਰੁਝਾਨ ਇੰਜ ਦਾ ਹੈ ਕਿ ਯੋਜਨਾਵਾਂ ਬਣੀਆਂ ਹੀ ਰਹਿ ਜਾਂਦੀਆਂ ਹਨ। ਮੈਂ ਨੌਕਰੀ ਤੋਂ ਕੁਝ ਦਿਨਾਂ ਦੀ ਛੁੱਟੀਆਂ ਲੈ, ਘਰ ਦੀ ਤਿਆਰੀ ਵਿੱਚ ਜੁਟ ਗਈ। ਘਰ ਦੇ ਬਾਹਰ ਟੈਕਸੀ ਰੁਕੀ ਅਤੇ ਮੈਂ ਅੱਗੇ ਵਧ ਸਭ ਦਾ ਸਵਾਗਤ ਕੀਤਾ।

ਸਰਬਜੋਤ ਵੀਰ ਜੀ ਦੇ ਨਾਲ ਇੱਕ ਬਹੁਤ ਹੀ ਮਾਸੂਮ ਜਹੀ ਬੁਜੁਰਗ ਮਾਤਾ ਸੀ ਜਿਸ ਦੀਆਂ ਨਜ਼ਰ ਦੀਆਂ ਮੋਟੀਆਂ ਐਨਕਾਂ ਅਤੇ ਚਾਂਦੀ ਵਰਗੇ ਚਿੱਟੇ ਵਾਲ ਉਸ ਦੀ ਉਮਰ ਦੇ ਤਜ਼ਰਬੇ ਦਾ ਮਾਣ ਕਰਵਾ ਰਹੇ ਸੀ। ਮੈਂ ਅੱਗੇ ਵਧ ਮਾਤਾ ਨੂੰ "ਸਤਿ ਸ੍ਰੀ ਅਕਾਲ" ਕੀਤੀ ਤਾਂ ਬਜੁਰਗ ਮਾਤਾ ਮੇਰੇ ਮੱਥੇ ਨੂੰ ਚੁੰਮ ਕੇ ਮੈਨੂੰ ਅਸੀਸਾਂ ਦੇਣ ਲੱਗ ਪਈ। ਸਰਬਜੋਤ ਵੀਰ ਬੁਜਰਗ ਮਾਂ ਦਾ ਹੱਥ ਫੜ ਹੌਲੀ-ਹੌਲੀ ਤੋਰਦੇ ਹੋਏ ਘਰ ਦੇ ਅੰਦਰ ਆ ਗਏ।

"ਤੁਸੀਂ ਹੱਥ ਮੂੰਹ ਧੋ ਕੇ ਫਰੈਸ਼ ਹੋ ਜਾਓ ਬੀਜੀ।" ਥੋੜੀ ਦੇਰ ਬਾਅਦ ਸਰਬਜੋਤ ਵੀਰ ਨੇ ਮਾਂ ਨੂੰ ਤੌਲੀਆ ਫੜਾਉਂਦੇ ਹੋਏ ਕਿਹਾ ਅਤੇ ਨਾਲ ਹੀ ਸਲੀਪਰ ਮਾਂ ਦੇ ਪੈਰਾਂ ਕੋਲ ਰੱਖ ਦਿੱਤੇ। ਮੈਂ ਅੱਗੇ ਵਧ ਕੇ ਉਨ੍ਹਾਂ ਨੂੰ ਬਾਥਰੂਮ ਦਿਖਾਇਆ। ਚਾਹ ਪਾਣੀ ਤੋਂ ਵੇਹਲੇ ਹੋ ਕੇ ਅਸੀ ਸਾਰੇ ਇੱਥੇ-ਉਥੇ ਦੀਆਂ ਗੱਲਾਂ ਕਰਨ ਲੱਗ ਪਏ।

"ਕੱਲ੍ਹ ਅਸੀਂ ਸਾਰੇ ਸਾਊਥਹਾਲ ਗੁਰਦੁਆਰੇ ਮਾਂ ਨੂੰ ਦਰਸ਼ਨ ਕਰਵਾ ਲਿਆਨੇ ਹਾਂ।" ਵਾਰਿਸ ਵੀਰ ਨੇ ਅਗਲੇ ਦਿਨ ਦਾ ਪਲਾਨ ਉਲੀਕ ਦਿੱਤਾ। ਮਾਂ ਦੇ ਸੌਣ-ਬੈਠਣ ਅਤੇ ਹਰ ਗੱਲ ਦਾ ਸਰਬਜੋਤ ਵੀਰ ਪੂਰਾ ਖਿਆਲ ਰੱਖ ਰਹੇ ਸੀ। ਰਾਤ ਮੈਂ ਬੁਜੁਰਗ ਮਾਤਾ ਦੇ ਕਮਰੇ ਵਿੱਚ ਪਾਣੀ ਰੱਖਣ ਗਈ 'ਤੇ ਉਨ੍ਹਾਂ ਮੇਰੀ ਬਾਂਹ ਫੜ ਕੋਲ ਬਿਠਾ ਲਿਆ।
 
"ਧੀਏ, ਤੇਰੇ ਪੇਕੇ ਕਿੱਥੇ ਹਨ, ਇੱਧਰ ਹੀ ਹਨ ਜਾਂ ਫੇਰ ਇੰਡੀਆ?" ਉਸ ਬੁਜੁਰਗ ਮਾਤਾ ਨੇ ਬੜੇ ਸਹਿਜ ਜਿਹੇ ਨਾਲ ਪੁੱਛਿਆ।
"ਜੀ, ਇੰਡੀਆ ਹਨ।" ਮੇਰਾ ਉਤਰ ਸੀ।
"ਜਾਂਦੀ ਰਹਿੰਦੀ ਏਂ ਉਨ੍ਹਾਂ ਨੂੰ ਮਿਲਣ?" ਬੁਜੁਰਗ ਮਾਤਾ ਨੇ ਅੱਗੇ ਫਿਰ ਪੁੱਛਿਆ।
"ਨਹੀਂ, ਜ਼ਿਆਦਾ ਨਹੀਂ ਜਾ ਹੁੰਦਾ, ਇੱਥੇ ਵੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੈ, ਉਪਰੋਂ ਨੌਕਰੀ ਵੀ ਹੈ ਮੇਰੀ। ਫੋਨ ਕਰ ਕੁਰ ਦੇਨੀਂ ਹਾਂ, ਬੱਸ" ਮੈਂ ਆਮ ਜਹੀ ਗੱਲ ਕਰ ਦਿੱਤੀ।

"........ਚੱਲ! ਤੇਰੀ ਅਵਾਜ਼ ਨਾਲ ਹੀ ਉਨ੍ਹਾਂ ਨੂੰ ਠੰਡ ਪੈ ਜਾਂਦੀ ਹੋਣੀ ਹੈ। ਪਰ ਸਾਲ 'ਚ ਇੱਕ ਵਾਰ ਜਾ ਆਇਆ ਕਰ। ਔਲਾਦ ਦੇ ਦਰਸ਼ਨ ਕਰ ਕੇ ਮਾਪਿਆਂ ਦੀਆਂ ਅੱਖਾਂ ਦੀ ਰੋਸ਼ਨੀ ਵਧ ਜਾਂਦੀ ਹੈ, ਧੀਏ।" ਓਸ ਮਾਤਾ ਨੇ ਆਪਣੀ ਕਿਸੇ ਹੱਡਬੀਤੀ ਦਾ ਜਿਵੇਂ ਕੋਈ ਨਿਚੋੜ ਕੱਢ ਕੇ ਮੈਨੂੰ ਦਿੱਤਾ।

"ਹਾਂਜੀ, ਦਿਲ ਤੇ ਕਰਦਾ ਹੈ, ਪਰ ਮਜਬੂਰੀ ਹੈ.....।" ਮੈਂ ਬੁਜਰਗ ਮਾਤਾ 'ਤੇ ਕੰਬਲ ਪਾ ਸਵੇਰੇ ਘੁੰਮਣ ਦੇ ਪਲਾਨ ਨੂੰ ਮਨ ਵਿੱਚ ਦੁਹਰਾਉਂਦੇ ਹੋਏ, ਕਮਰੇ ਤੋਂ ਬਾਹਰ ਆ ਗਈ। ਮਾਤਾ ਨੇ ਇੱਕ ਲੰਮਾ ਜਿਹਾ ਸਾਹ ਭਰਿਆ, ਪਰ ਕੁਝ ਬੋਲੀ ਨਹੀਂ।
 
ਸਵੇਰੇ ਅਸੀਂ ਸਭ ਗੁਰੂ ਘਰ ਨੂੰ ਰਵਾਨਾ ਹੋ ਗਏ। ਗੁਰਦੁਆਰੇ ਮਾਂ ਦਾ ਹੱਥ ਫੜ ਕੇ ਸਰਬਜੋਤ ਵੀਰ ਨੇ ਮਾਂ ਨੂੰ ਮੱਥਾ ਟਿਕਾਇਆ। ਅਸੀਂ ਸਾਰਿਆਂ ਨੇ ਲੰਗਰ ਛਕਿਆ, ਉਸ ਵੇਲੇ ਵੀ ਸਰਬਜੋਤ ਵੀਰ ਮਾਂ ਨੂੰ ਬਹੁਤ ਖਿਆਲ ਨਾਲ ਲੰਗਰ ਛਕਵਾ ਰਹੇ ਸੀ। ਦੋ ਕੁ ਘੰਟੇ ਗੁਰਦੁਆਰੇ ਰੋਕ ਕੇ ਅਸੀਂ ਸਾਰੇ ਕੁਝ ਦੇਖਣ ਵਾਲੀਆਂ ਥਾਂਵਾਂ, ਘੁੰਮਣ ਲਈ ਬਾਹਰ ਨਿਕਲ ਆਏ। ਸਬਰਜੋਤ ਵੀਰ ਮਾਂ ਕੋਲ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਹੋਏ ਸੀ।

"ਬੀਜੀ, ਹੋਰ ਦੱਸੋ ਕਿੱਥੇ ਘੁੰਮਣਾ ਚਾਹੁੰਦੇ ਹੋ?" ਮੈਂ ਪੁੱਛਿਆ।
"ਧੀਏ ਮੈਂ ਤੇ ਗੁਰੂ ਘਰ ਦੇ ਦਰਸ਼ਣ ਹੀ ਕਰਨੇ ਸੀ।" ਬੀਜੀ ਨੇ ਬਹੁਤ ਸ਼ਰਧਾ ਨਾਲ ਜਵਾਬ ਦਿੱਤਾ।

"ਮਾਂ ਦੀ ਇੱਛਾ ਸੀ ਇਸ ਲਈ ਮੈਂ ਗੁਰਘਰ ਆਇਆ ਸੀ, ਨਹੀਂ ਤਾਂ ਆਪਾਂ ਤੇ ਸਵੇਰੇ ਰੱਬ ਦੇ ਦਰਸ਼ਣ ਮਾਂ ਵਿੱਚੋਂ ਹੀ ਕਰਕੇ ਕੰਮ ਨੂੰ ਚਲੇ ਜਾਈਦਾ ਹੈ।" ਸਰਬਜੋਤ ਵੀਰ ਦੀ ਗੱਲ ਵਿੱਚ ਮਾਂ ਵਾਸਤੇ ਕਿੰਨੀ ਸ਼ਰਧਾ ਭਰੀ ਹੋਈ ਸੀ। ਘੁੰਮਦੇ ਘੁੰਮਾਂਦੇ ਹੋਏ ਅਸੀਂ ਚਿਰਕੇ ਜਹੇ ਘਰ ਪਹੁੰਚੇ।
 
"ਲੱਗਦਾ ਹੈ ਬੀਜੀ ਥੱਕ ਗਏ ਹਨ।" ਵਾਰਿਸ ਵੀਰ ਨੇ ਮਾਤਾ ਦੇ ਮੁਰਝਾਏ ਚੇਹਰੇ ਨੂੰ ਦੇਖਦੇ ਹੋਏ ਕਿਹਾ।

"ਹਾਂ ਬੇਟਾ, ਹੁਣ ਢਲਦੀ ਉਮਰ ਹੈ, ਜ਼ਿਆਦਾ ਖੇਚਲ ਨਹੀਂ ਜਰਦੀ।" ਮਾਂ ਨੇ ਲੰਮਾਂ ਜਿਹਾ ਸਾਹ ਭਰ ਆਪਣੀ ਨਿੱਬੜਦੀ ਉਮਰ ਦਾ ਹੁੰਗਾਰਾ ਭਰਿਆ।

"ਤੁਸੀਂ ਅਰਾਮ ਕਰੋ, ਸਵੇਰੇ ਲੇਟ ਉਠਿਓ ਜੇ। ਫਿਰ ਅਗਲਾ ਪ੍ਰੋਗਰਾਮ ਕੀ ਬਣਾਉਣਾ ਹੈ, ਉਹਦੇ ਬਾਰੇ ਸੋਚਾਂਗੇ।" ਸਰਬਜੋਤ ਵੀਰ ਨੇ ਮਾਂ ਨੂੰ ਕਿਹਾ। ਖਾਣਾਂ ਖਾ-ਪੀ ਸਾਰੇ ਸੌਣ ਚਲੇ ਗਏ। ਮੈਂ ਰਸੋਈ ਦਾ ਕੰਮ ਸਮੇਟਦੇ ਹੋਏ ਵਾਰਿਸ ਵੀਰ ਨਾਲ ਗੱਲਾਂ ਕਰ ਰਹੀ ਸੀ।
 
"ਵੀਰ ਜੀ... ਆਹ ਬੀਜੀ ਸਰਬਜੋਤ ਵੀਰ ਦੀ ਮਾਂ ਤੇ ਨਹੀਂ ਹੋ ਸਕਦੀ, ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਸਰਬਜੋਤ ਵੀਰ ਦੀ ਮਾਂ ਦੇ ਪਰਲੋਕ ਸਿਧਾਰਣ ਦੀ ਗੱਲ ਕੀਤੀ ਸੀ....।" ਆਪਣੇ ਮਨ ਦੇ ਸਵਾਲ ਦੀ ਗੰਢ ਮੈਂ ਅੱਜ ਖੋਲ੍ਹ ਹੀ ਦਿੱਤੀ।
"ਹਾਂ, ਸਰਬਜੋਤ ਦੀ ਮਾਂ ਨਹੀਂ ਰਹੀ....।" ਵਾਰਿਸ ਵੀਰ ਨੇ ਪੁਸ਼ਟੀ ਕੀਤੀ।
"ਫਿਰ ਆਹ ਮਾਤਾ ਸੱਸ ਮਾਂ ਹੋਣੇ ਨੇ....?" ਮੈਂ ਗੱਲ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਕੱਟ ਦਿੱਤਾ।

"ਤੂੰ ਅਰਾਮ ਨਾਲ ਸੌਣ ਜਾ, ਬਧੇਰੀ ਰਾਤ ਹੋ ਗਈ ਹੈ। ਸਵੇਰੇ ਆਪ ਹੀ ਸਰਬਜੋਤ ਕੋਲੋਂ ਸਾਰੀ ਗਾਥਾ ਪੁੱਛ ਲੈਣਾ।" ਵਾਰਿਸ ਵੀਰ ਨੇ ਸੌਣ ਦਾ ਮੂਡ ਬਣਾ ਲਿਆ ਸੀ।

ਮੈਂ ਵੀ ਥੱਕੀ ਤੇ ਹੋਈ ਹੀ ਸੀ, ਇਸ ਲਈ ਸੌਣ ਲਈ ਤੁਰ ਗਈ। ਪਰ ਬਹੁਤ ਦੇਰ ਤੱਕ ਨੀਂਦ ਨੇ ਮੇਰਾ ਸਾਥ ਨਹੀਂ ਦਿੱਤਾ। ਬਜ਼ੁਰਗ ਮਾਤਾ ਦੀ ਮਾਂ ਨਾਲੋਂ ਵੀ ਕਿਤੇ ਵਧੇਰੇ ਸੇਵਾ-ਸੰਭਾਲ ਹੋ ਰਹੀ ਸੀ, ਪਰ ਓਹ ਸੱਸ ਮਾਂ ਵੀ ਨਹੀਂ ਸੀ, ਤੇ ਬੀਜੀ ਹੈ ਕੌਣ? ਸਵਾਲਾਂ ਦੀ ਉਧੇੜ-ਬੁਣ ਵਿੱਚ ਮੇਰੀ ਵੀ ਅਖੀਰ ਅੱਖ ਲੱਗ ਗਈ ।
ਸਵੇਰੇ ਉਠ ਮੈਂ ਸਭ ਲਈ ਨਾਸ਼ਤੇ ਦਾ ਪ੍ਰਬੰਧ ਕਰਦੀ ਹੋਈ ਬੜੀ ਬੇਤਾਬੀ ਨਾਲ ਸਰਬਜੋਤ ਵੀਰ ਦੇ ਜਾਗਣ ਦਾ ਇੰਤਜਾਰ ਕਰ ਰਹੀ ਸੀ।
 
"ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੋ, ਬੀਜੀ ਲੇਟ ਉਠਣਗੇ।" ਸਰਬਜੋਤ ਵੀਰ ਨੇ ਸਵੇਰ ਦੀ ਹਾਜ਼ਰੀ ਦਿੱਤੀ।
ਮੈਂ ਦੋ-ਤਿੰਨ ਕੱਪ ਚਾਹ ਲੈ ਕੇ ਸੋਫ਼ੇ 'ਤੇ ਆ ਬਿਰਾਜੀ। ਕੁਝ ਦੇਰ ਦੀ ਗੱਲ ਬਾਤ ਤੋਂ ਬਾਦ ਮੈਂ ਬੀਜੀ ਦੇ ਰਹੱਸ ਦੀ ਗੁੱਥੀ ਸੁਲਝਾਣ ਲਈ ਆਪਣਾ ਸਵਾਲ ਦਾਗ ਹੀ ਦਿੱਤਾ।

"ਵੀਰ ਜੀ, ਮੈਨੂੰ ਉਲਝਣ ਵਿੱਚੋਂ ਕੱਢੋ... ਤੇ ਪਲੀਜ਼ ਦੱਸੋ ਕਿ ਇਹ ਬੀਜੀ ਕੌਣ ਹਨ? .... ਕਿਉਂਕੀ..... ਕਈ ਸਾਲ ਪਹਿਲਾਂ ਤੁਹਾਡੇ ਮਾਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ, ਆਹ ਖ਼ਬਰ ਸੁਣੀ ਸੀ...।" ਹਾਲਾਂਕਿ ਸਵਾਲ ਬਹੁਤ ਅਜੀਬ ਸੀ ਪਰ ਮੈਂ ਪੁੱਛਣੋਂ ਨਹੀਂ ਟਲੀ।

"ਹਾਅ ਹਾਅ ਹਾਅ....!! ਆਹ ਖ਼ਬਰ ਤੇ ਰੇਡੀਓ 'ਤੇ ਵੀ ਏਅਰ ਕਾਸਟ ਹੋਈ ਸੀ।" ਇੰਨੇ ਸਰਲ ਭਾਵ ਨਾਲ ਦੱਸ ਕੇ ਸਰਬਜੋਤ ਵੀਰ ਨੇ ਮੈਨੂੰ ਸੌਖਾ ਕਰ ਦਿੱਤਾ।
"................?" ਮੈਂ ਖਾਮੋਸ਼ ਜਹੀ ਪ੍ਰਸ਼ਨ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ।

"......ਲੈ ਸੁਣ, ਤੈਨੂੰ ਵੀ ਆਹ ਕਹਾਣੀ ਸੁਣਾ ਦੇਵਾਂ। ਮੈਂ ਕੰਮ 'ਤੇ ਅਕਸਰ ਹੀ ਰੇਡੀਓ ਸੁਣਨ ਦਾ ਸ਼ੌਕੀਨ ਹਾਂ। ਇੱਕ ਦਿਨ ਕੋਈ ਪ੍ਰੋਗਰਾਮ ਆ ਰਿਹਾ ਸੀ "ਪ੍ਰਦੇਸੀਆਂ ਦੇ ਮਸਲੇ ਤੇ ਸਰੋਤਿਆਂ ਦੀ ਰਾਏ" ..... ਇਸ ਵਿੱਚ ਇੱਕ ਮੁੱਦਾ ਚੱਲ ਰਿਹਾ ਸੀ ਕਿ ਇੱਕ ਮਾਂ ਇੰਡੀਆਂ ਤੋਂ ਆਪਣੇ ਬੇਟੇ ਦੇ ਘਰ ਇਟਲੀ ਰਹਿਣ ਆਈ ਸੀ, ਜਿਸ ਨੂੰ ਓਸ ਦਾ ਬੇਟਾ ਕੋਲ ਨਹੀਂ ਰੱਖਣਾ ਚਾਹੁੰਦਾ, ਅਤੇ ਵਾਪਿਸ ਭੇਜ ਰਿਹਾ ਹੈ। ਪਰ ਮਾਤਾ ਦਾ ਇੰਡੀਆ ਵਿੱਚ ਵੀ ਕੋਈ ਨਹੀਂ ਹੈ, ਜੇਕਰ ਪੁੱਤਰ ਨਹੀਂ ਰੱਖ ਰਿਹਾ, ਤਾਂ ਰਿਸਤੇਦਾਰ ਕੀ ਰੱਖਣਗੇ?" ਸਰਬਜੋਤ ਵੀਰ ਜੀ ਕੁਝ ਯਾਦ ਕਰਦੇ ਹੋਏ ਚੁੱਪ ਹੋ ਗਏ।

"....ਫੇਰ ?" ਮੇਰੇ ਤੋਂ ਬੱਸ ਆਹੀ ਬੋਲਿਆ ਗਿਆ।

".....ਰੇਡੀਓ 'ਤੇ ਬਹੁਤ ਸਾਰੇ ਲੋਕ ਕਾਲ  ਕਰ ਕੇ ਆਪਣੇ-ਆਪਣੇ ਸੁਝਾਅ ਦੇ ਰਹੇ ਸਨ.... ਪਰ ਹੱਲ ਨਹੀਂ ਨਿਕਲ ਰਿਹਾ ਸੀ। ਪਤਾ ਨਹੀਂ ਮੇਰਾ ਕਿਹੜਾ ਲੇਖਾ ਜੋਖਾ ਸੀ? ਕਿ ਮੈਂ ਵੀ ਫ਼ੋਨ ਮਿਲਾ ਦਿੱਤਾ ਰੇਡਿਓ ਸਟੇਸ਼ਨ ਨੂੰ .... ਬੱਸ ਇੰਨਾ ਹੀ ਬੋਲਿਆ ਕਿ ਅਗਰ ਕਿਸੇ ਨੂੰ ਇਤਰਾਜ਼ ਨਹੀਂ, ਤਾਂ ਮੈਂ ਇੰਨ੍ਹਾਂ ਬੀਜੀ ਨੂੰ ਅਪਨਾਉਣਾ ਚਾਹੁੰਦਾ ਹਾਂ ...। ਰੇਡੀਓ ਸਟੇਸ਼ਨ ਵਾਲਿਆ ਨੇ 'ਔਫ਼ ਲਾਈਨ' ਕਾਲ ਕਰਨ ਨੂੰ ਕਿਹਾ। ਮੈਂ ਔਫ਼ ਲਾਇਨ ਸਾਰੀ ਗੱਲ -ਬਾਤ ਕੀਤੀ ਅਤੇ ਆਪਣੀ ਇੱਛਾ ਨੂੰ ਦੁਹਰਾਇਆ। ਰੇਡੀਓ 'ਤੇ ਉਸੇ ਸਮੇਂ ਇਸ ਪ੍ਰੋਗਰਾਮ ਨੂੰ ਅਗਲੇ ਹਫ਼ਤੇ ਲਗਾਤਾਰ ਜਾਰੀ ਰੱਖਣ ਦਾ 'ਏਅਰ ਕਾਸਟ' ਕਰ ਦਿੱਤਾ ਅਤੇ ਨਾਲ ਹੀ ਸਰੋਤਿਆਂ ਨੂੰ ਦੱਸਿਆ ਕਿ ਇਸ ਬੁਜਰਗ ਮਾਤਾ ਜੀ ਨੂੰ ਕਿਸੇ ਪੁੱਤਰ ਨੇ 'ਗੋਦ ਲੈਣ' ਦੀ ਇੱਛਾ ਜ਼ਾਹਿਰ ਕੀਤੀ ਹੈ, ਅਗਲੇ ਹਫ਼ਤੇ ਇਸ ਦਾ ਨਤੀਜਾ ਸੁਣਨ ਲਈ ਸਾਡੇ ਨਾਲ ਜਰੂਰ ਜੁੜੋ.....।"

"ਕਾਰਵਾਈ ਆਰੰਭ ਕਰਨ ਲਈ ਮੈਨੂੰ ਬੀਜੀ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਬੀਜੀ ਨੂੰ ਮੱਥਾ ਟੇਕਣ ਵੇਲੇ ਜਿਵੇਂ ਮੈਨੂੰ ਆਪਣੀ ਮਾਂ ਦੇ ਚਰਨ ਦਿਖਣ ਲੱਗ ਪਏ। ਬੀਜੀ ਨੇ ਵੀ ਮੇਰੇ ਸਿਰ 'ਤੇ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ। ਕੁਝ ਜ਼ਰੂਰੀ ਅਤੇ ਲੋੜੀਂਦੇ ਮੁੱਦਿਆਂ 'ਤੇ ਗੱਲ-ਬਾਤ ਕਰਣ ਲਈ ਬੀਜੀ ਦੇ ਬੇਟੇ ਕਰਣ ਚੋਪੜਾ ਨੂੰ ਵੀ ਮਿਲਿਆ। ਪਰ ਕਰਣ ਚੋਪੜਾ ਨੇ ਬੀਜੀ ਨੂੰ ਆਪਣੇ ਕੋਲ ਨਾ ਰੱਖਣ ਦੀ ਹੀ ਮਜਬੂਰੀ ਵਾਲੀ ਸੋਟੀ ਫੜੀ ਰੱਖੀ। ਬੀਜੀ ਨੇ ਇੱਕ ਹੀ ਇੱਛਾ ਰੱਖੀ, ਕਿ ਜਦੋਂ ਉਸ ਦਾ ਬੇਟਾ ਕਰਣ ਚੋਪੜਾ ਮਿਲਣਾ ਚਾਹੇ ਤਾਂ ਮੈਂ ਇਸ ਦੀ ਸਹਿਮੀ ਦੇ ਦੇਵਾਂ।"
 
"ਕੁਝ ਕਾਗਜ਼ੀ ਕਾਰਵਾਈ ਤੋਂ ਬਾਅਦ ਬੀਜੀ ਮੇਰੇ ਘਰ ਆ ਗਏ।" ਸਰਬਜੋਤ ਵੀਰ ਨੇ ਬਹੁਤ ਭਾਵੁਕ ਹੋ ਕੇ ਸਾਰੀ ਘਟਨਾ ਨੂੰ ਦੱਸਿਆ। ਮੇਰੀਆ ਅੱਖਾਂ ਵੀ ਭਰ ਆਈਆਂ। ਪਰ ਕੁਝ ਸਵਾਲ ਹਜੇ ਵੀ ਜੁਬਾਨ 'ਤੇ ਆ ਰਹੇ ਸੀ।

"ਫੇਰ ਕਦੇ ਬੀਜੀ ਦਾ ਬੇਟਾ ਆਇਆ ਉਨ੍ਹਾਂ ਨੂੰ ਦੇਖਣ ਲਈ?" ਮੈਨੂੰ ਬੀਜੀ ਦੇ ਮਨ ਦੀ ਦਸ਼ਾ ਦਾ ਖਿਆਲ ਆ ਗਿਆ, 'ਤੇ ਮੈਂ ਪੁੱਛ ਲਿਆ।

"ਨਹੀਂ, ਬਹੁਤ ਅਫ਼ਸੋਸ ਤੇ ਦਰਦਨਾਕ ਗੱਲ ਹੈ, ਕਰਣ ਚੋਪੜਾ ਕਦੇ ਨਹੀਂ ਆਇਆ, ਪਰ ਇਸ ਮਾਂ ਨੂੰ ਅੱਜ ਵੀ ਇੰਤਜ਼ਾਰ ਹੈ ਆਪਣੇ 'ਜਾਏ ਪੁੱਤ' ਦਾ। ਜਦ ਵੀ ਦਰਵਾਜੇ ਦੀ ਘੰਟੀ ਵੱਜਦੀ ਹੈ, ਬੀਜੀ ਦੀਆਂ ਅੱਖਾਂ ਦਰਵਾਜੇ ਵੱਲ ਲੱਗ ਜਾਦੀਆਂ ਹਨ। ਓਸ ਕਠੋਰ ਦਿਲ ਕਰਣ ਚੋਪੜਾ ਨੇ 'ਤੇ ਕਦੀ ਫ਼ੋਨ ਵੀ ਨਹੀਂ ਕੀਤਾ, ਪਤਾ ਨੀ ਕਿਸ ਮਿੱਟੀ ਦਾ ਬਣਿਆਂ? ਹਰ ਫ਼ੋਨ ਤੋਂ ਬਾਅਦ ਬੀਜੀ ਜਰੂਰ ਪੁੱਛਦੇ ਹਨ ਕਿ ਕਿਸ ਦਾ ਫ਼ੋਨ ਆਇਆ ਸੀ? ਕਈ ਵਾਰ ਮੈਂ ਵੀ ਫ਼ੋਨ ਕਰ ਕੇ ਕਰਣ ਚੋਪੜਾ ਨੂੰ ਬੀਜੀ ਨੂੰ ਮਿਲਣ ਦੀ ਮਿੰਨਤ ਕਰ ਚੁੱਕਿਆ ਹਾਂ। ਪਰ ਓਸ ਨੂੰ ਲੱਗਦਾ ਹੈ ਕਿ ਕਿਤੇ ਫ਼ੇਰ ਮਾਂ ਓਸ ਦੇ ਕੋਲ ਵਾਪਿਸ ਨਾ ਆ ਜਾਏ....। ਬੀਜੀ ਮੇਰੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ, ਪਰ ਬੁੱਢੀਆਂ ਅੱਖਾਂ ਦੀ ਮੱਧਮ ਹੁੰਦੀ ਰੌਸ਼ਨੀ ਨੂੰ ਆਪਣੇ 'ਜਾਏ ਪੁੱਤ' ਨੂੰ ਵੇਖਣ ਦੀ ਅਤੇ ਕਮਜੋਰ ਹੁੰਦੇ ਕੰਨਾਂ ਨੂੰ ਉਸ ਦੀ ਅਵਾਜ਼ ਦੀ ਅੱਜ ਵੀ ਉਡੀਕ ਹੈ।" ਸਰਬਜੋਤ ਵੀਰ ਨੂੰ ਵੀ ਇਸ ਗੱਲ ਦਾ ਅਫ਼ਸੋਸ ਸੀ।

"ਬੀਜੀ ਦੀ ਕਿਸਮਤ ਵੀ ਅਜੀਬ ਹੈ ਕਿ ਆਪਣੀ ਔਲਾਦ ਨੇ ਹੀ ਬਿਗਾਨਾ ਕਰ ਦਿੱਤਾ...।" ਮੈਨੂੰ ਬੀਜੀ 'ਤੇ ਮੋਹ ਜਿਹਾ ਆ ਰਿਹਾ ਸੀ।

"ਮੇਰੇ ਘਰ ਵਿਚ ਖੁਸ਼ੀਆਂ ਵੱਧ ਗਈਆਂ ਹਨ। ਮੇਰੇ ਦੋਵੇਂ ਬੱਚਿਆਂ, ਮੇਰੀ ਘਰਵਾਲੀ ਅਤੇ ਬੀਜੀ ਦਾ ਆਪਸ ਵਿੱਚ ਬਹੁਤ ਡੂੰਘਾ ਪਿਆਰ ਬਣ ਗਿਆ ਹੈ। ਮੇਰੇ ਸਿਰ 'ਤੇ ਮਾਂ ਦਾ ਆਸ਼ੀਰਵਾਦ ਰਹਿੰਦਾ ਹੈ, ਹਰ ਰੋਜ਼ ਬੀਜੀ ਸਿਰ ਪਲੋਸ ਕੇ ਲੱਖਾਂ ਅਸੀਸਾ ਦਿੰਦੇ ਹਨ। ਮੈਂ ਆਪਣੀ ਮਾਂ ਦੇ ਪਰਲੋਕ ਸਿਧਾਰ ਜਾਣ ਤੋਂ ਬਾਅਦ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਕਰਦਾ ਸੀ.... ਇੰਜ ਜਾਪਦਾ ਸੀ ਕਿ ਦੁਆਵਾਂ ਦੇਣ ਵਾਲਾ ਹੱਥ ਹੁਣ ਮੇਰੇ ਸਿਰ 'ਤੇ ਨਹੀਂ ਰਿਹਾ।..... ਕਦੇ ਨਹੀਂ ਸੀ ਸੋਚਿਆ ਕਿ ਮੈਨੂੰ ਜਿਉਂਦੇ ਜੀਅ ਮਾਂ ਦਾ ਪਿਆਰ ਦੂਜੀ ਵਾਰ ਕਦੇ ਮਿਲੇਗਾ?" ਸਰਬਜੋਤ ਵੀਰ ਨੇ ਆਪਣੀ ਖੁਸ਼ੀ ਨਾਲ ਪੂਰੀ ਕਹਾਣੀ ਨੂੰ ਵਿਰਾਮ ਦਿੱਤਾ। ਸਾਰੀ ਹਕੀਕਤ ਸੁਣ ਕੇ ਮੇਰਾ ਮਨ ਵੀਰ ਜੀ ਲਈ ਨਤਮਸਤਕ ਹੋ ਗਿਆ। ਵੀਰ ਜੀ ਆਪਣੇ ਨਾਮ ਨੂੰ ਯਥਾਰਥ ਕਰਦੇ ਹੋਏ 'ਸਰਬਜੋਤ' ਯਾਨੀ ਸਭ ਵਿੱਚ ਇੱਕ ਜੋਤ ਦਾ ਪ੍ਰਮਾਣ ਦੇ ਰਹੇ ਸੀ।

"......ਇਸ ਵਾਕੇ ਤੋਂ ਬਾਅਦ ਮੈਂ ਸਰਬਜੋਤ ਨੂੰ ਆਮ ਮਨੁੱਖ ਤੋਂ ਵੱਖ ਵੇਖਦਾ ਹਾਂ। ਬੀਜੀ ਤਾਂ ਹੈ ਹੀ ਮਮਤਾ ਦੀ ਮੂਰਤ।" ਸਾਰੀ ਕਹਾਣੀ ਜੋ ਕਿ ਵਾਰਿਸ ਵੀਰ ਕਿੰਨੀ ਹੀ ਵਾਰ ਸੁਣ ਚੁੱਕੇ ਹੋਣਗੇ, ਮੁੜ ਖਾਮੋਸ਼ ਹੋ ਕੇ ਸੁਣਦੇ ਰਹੇ ਅਤੇ ਅੰਤ ਵਿਚ ਬੋਲੇ ਸਨ।

"ਲਓ, ਬੀਜੀ ਵੀ ਆ ਗਏ, ਇੱਕ-ਇੱਕ ਕੱਪ ਹੋਰ ਚਾਹ ਹੋ ਜਾਏ।" ਕਹਿੰਦਿਆਂ ਹੋਏ ਸਰਬਜੋਤ ਵੀਰ ਜੀ ਬੀਜੀ ਵਾਲੇ ਸੋਫੇ 'ਤੇ ਉਨ੍ਹਾਂ ਦੇ ਕੋਲ ਬੈਠ ਗਏ ਅਤੇ ਪੁੱਛਣ ਲੱਗ ਪਏ ਕਿ ਅੱਜ ਇੰਗਲੈਂਡ ਵਿੱਚ ਕਿੱਥੇ ਘੁੰਮਣ ਦੀ ਇੱਛਾ ਹੈ? ਮੈਂ ਰਸੋਈ ਵੱਲ ਹੋ ਗਈ। ਬੀਜੀ ਦੀ ਇਸ ਹਕੀਕਤ ਨੂੰ ਸੁਨਣ ਤੋਂ ਬਾਅਦ ਮੇਰੇ ਮਨ ਨੇ ਇਕ ਅਨੋਖਾ ਜਿਹਾ ਰਿਸ਼ਤਾ ਬਣਾ ਲਿਆ ਸੀ ਉਨ੍ਹਾਂ ਨਾਲ। ਮੈਂ ਇੱਕ ਮਾਂ ਅਤੇ ਇੱਕ ਔਰਤ ਹੋਣ ਦੇ ਨਾਤੇ ਬੀਜੀ ਦੇ ਮਨ ਦੀ ਦਸ਼ਾ ਨੂੰ ਕਿਤੇ ਵਧੇਰੇ ਸਮਝ ਪਾ ਰਹੀ ਸੀ। ਬਚਪਨ ਵਿੱਚ ਪੜ੍ਹੀ ਇੱਕ ਕਵਿਤਾ ਮੇਰੇ ਮਨ 'ਤੇ ਉਕਰ ਆਈ।

"ਔਰਤ ਤੇਰੀ ਯਹੀ ਕਹਾਣੀ,
ਆਂਚਲ ਮੇਂ ਹੈ ਦੂਧ ਤੇਰੇ,
ਔਰ ਆਂਖੋਂ ਮੇਂ ਹੈ ਪਾਣੀ"

....ਸ਼ਾਇਦ ਆਹ ਕਵਿਤਾ ਜਿਵੇਂ ਬੀਜੀ ਵਾਸਤੇ ਹੀ ਲਿਖੀ ਗਈ ਸੀ।

ਕੁਝ ਦਿਨਾਂ ਦੇ ਰੁਝਾਨ ਤੋਂ ਬਾਅਦ ਮਹਿਮਾਨਾਂ ਦੇ ਇਟਲੀ ਵਾਪਸ ਜਾਣ ਦਾ ਸਮਾਂ ਵੀ ਆ ਗਿਆ। ਵਿਦਾਅ ਹੋਣਾ ਸਦਾ ਹੀ ਪੀੜਾਦਾਇਕ ਹੁੰਦਾ ਹੈ। ਵਾਰਿਸ ਵੀਰ ਅਤੇ ਸਰਬਜੋਤ ਵੀਰ ਸਮਾਨ ਟੈਕਸੀ ਵਿੱਚ ਰੱਖਣ Ḕਚ ਰੁੱਝ ਗਏ। ਮੈਂ ਬੀਜੀ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਸੋਫੇ 'ਤੇ ਬੈਠੀ ਸੀ। ਬੀਜੀ ਬਹੁਤ ਹੀ ਮੋਹ ਭਰੀਆਂ ਅੱਖਾਂ ਨਾਲ ਮੈਨੂੰ ਵੇਖਦੇ ਹੋਏ ਮੇਰੇ ਸਿਰ 'ਤੇ ਹੱਥ ਫੇਰ ਕੇ ਦੁਆਵਾਂ ਦੀ ਝੜ੍ਹੀ ਲਾ ਰਹੀ ਸੀ। ਮੇਰਾ ਰੋਮ-ਰੋਮ ਆਪਣੀ ਮਾਂ ਦੀ ਯਾਦ ਨਾਲ ਭਰ ਗਿਆ। ਸੱਚ ਹੀ ਤਾਂ ਹੈ, ਦੁਆਵਾਂ ਅਤੇ ਮਾਂ ਦਾ ਕੁਝ ਗਹਿਰਾ ਹੀ ਰਿਸ਼ਤਾ ਹੈ। ਮੈਂ ਬੀਜੀ ਨੂੰ ਜੱਫੇ ਵਿੱਚ ਲੈ ਕੇ ਮਾਂ ਦੇ ਪਿਆਰ ਦਾ ਨਿੱਘ ਮਾਨਣ ਲੱਗ ਪਈ।

"ਧੀਏ, ਆਪਣੀ ਮਾਂ ਨੂੰ ਫੋਨ ਕਰਦੀ ਰਿਹਾ ਕਰ, ਮਾਪੇ ਔਲਾਦ ਦੀ ਹੋਂਦ ਨਾਲ ਹੀ ਆਪਣੇ ਆਪ ਵਿੱਚ ਜਿਉਣ ਦਾ ਹੌਸਲਾ ਬਣਾ ਲੈਂਦੇ ਹਨ। ਸਰੀਰ ਤੋਂ ਭਾਵੇਂ ਦੂਰ ਹੋਵੇਂ, ਪਰ ਮਾਂ ਨੂੰ ਤੇਰੀ ਤਾਂਘ ਜ਼ਰੂਰ ਰਹਿੰਦੀ ਹੋਣੀ ਹੈ, ਜਦ ਕਦੇ ਮੌਕਾ ਮਿਲੇ ਇੰਡੀਆ ਜਾ ਕੇ ਮਾਂ ਦੀ ਹਿੱਕ ਨੂੰ ਨਿੱਘ ਦੇ ਆਇਆ ਕਰ। ਕਈ ਵਾਰ ਸਾਡੀਆਂ ਮਜਬੂਰੀਆਂ ਬਹੁਤ ਲੰਬੀਆਂ ਹੋਣ ਕਰਕੇ ਬਹੁਤ ਦੇਰ ਹੋ ਜਾਂਦੀ ਹੈ।" ਮੈਨੂੰ ਅਸੀਸਾਂ ਅਤੇ ਸਿੱਖਿਆਂ ਦਿੰਦੇ ਹੋਏ ਬੀਜੀ ਦਾ ਗਲ਼ਾ ਭਰ ਆਇਆ। ਸ਼ਾਇਦ ਜੋ ਗੱਲ ਬੀਜੀ ਦੇ ਪੁੱਤ ਕਰਣ ਚੋਪੜਾ ਨੂੰ ਨਹੀਂ ਸਮਝ ਲੱਗੀ, ਉਹ ਗੱਲ ਮੈਨੂੰ ਸਮਝਾ ਰਹੀ ਸੀ। ਮੇਰੀ ਕੀਤੀ ਸੇਵਾ ਦਾ ਬੀਜੀ ਨੇ ਧੰਨਵਾਦ ਕੀਤਾ, ਅਤੇ ਛੋਟੇ-ਛੋਟੇ ਕਦਮ ਚੁੱਕਦੇ ਹੋਏ ਟੈਕਸੀ ਵੱਲ ਤੁਰ ਪਈ। ਸਭ ਟੈਕਸੀ ਵਿੱਚ ਬੈਠ ਕੇ ਹੱਥ ਹਿਲਾਉਂਦੇ ਹੋਏ ਵਿਦਾਅ ਹੋ ਗਏ। ਵੇਖਦੇ ਹੀ ਵੇਖਦੇ ਟੈਕਸੀ ਅੱਖਾਂ ਤੋਂ ਓਝਲ ਹੋ ਗਈ, ਪਰ ਬੀਜੀ ਮੇਰੇ ਮਨ-ਮਸਤਕ 'ਤੇ ਸਦਾ ਲਈ ਅੰਕਿਤ ਹੋ ਗਈ।
 
ਰੱਬ ਨੇ ਵੀ ਮਾਂ ਨੂੰ ਹੀ ਚੁਣਿਆ ਹੈ ਸਰਿਸ਼ਟੀ ਦੇ ਪਾਸਾਰ ਦੇ ਲਈ। ਬੀਜੀ, ਕਰਣ ਚੋਪੜਾ ਦੀ ਜਨਮ ਦੇਣ ਵਾਲੀ ਮਾਂ ਸੀ, ਪਰ ਮਾਂ ਵਾਲਾ ਹੱਕ ਸਰਬਜੋਤ ਵੀਰ ਨੇ ਦਿੱਤਾ। ਇਹ ਦੋ ਇਨਸਾਨਾਂ ਦੀ ਫ਼ਿਤਰਤ ਸੀ? ਜਾਂ ਫਿਰ ਕੁਦਰਤ ਦਾ ਲੇਖਾ-ਜੋਖਾ?? ਸਰਬਜੋਤ ਵੀਰ ਜੀ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਗਏ, "ਭਾਵੇਂ ਮੈਂ ਬੀਜੀ ਦੀ ਕੁੱਖੋਂ ਜਨਮ ਨਹੀਂ ਲਿਆ, ਪਰ ਮਾਂ ਸਿਰਫ਼ ਮਾਂ ਹੁੰਦੀ ਹੈ। ਆਪਣੀ ਜਾਂ ਪਰਾਈ ਨਹੀਂ ਹੁੰਦੀ।" ਕਾਸ਼ ਜਿਉਂਦੇ ਜੀਅ ਅਸੀਂ ਸਭ ਮਾਂ ਦੀ ਕੁੱਖ ਦਾ ਧੰਨਵਾਦ ਕਰ ਸਕੀਏ, ਜਿਸ ਕਰਕੇ ਅਸੀਂ ਦੁਨੀਆਂ ਵਿੱਚ ਆਪਣੀ ਹੋਂਦ ਨੂੰ ਮਾਣਿਆ ਹੈ। ਬੱਸ!! ਕਦੇ ਕਿਸੇ ਮਾਂ ਦੀਆਂ ਆਂਦਰਾਂ ਜਿਉਂਦੇ ਜੀਅ ਤੜਪਦੀਆਂ ਨਾ ਰਹਿਣ, ਤਾਂ ਹੀ ਸਾਨੂੰ ਆਪ 'ਮਾਪੇ' ਬਣਨ ਦਾ ਅਧਿਕਾਰ ਹੈ। ਪਤਾ ਨਹੀਂ ਕਦੋ ਮੇਰੇ ਹੱਥ ਵਿੱਚ ਫੋਨ ਆ ਗਿਆ ਅਤੇ ਉਂਗਲਾਂ ਨੇ ਇੰਡੀਆ ਮਾਂ ਨੂੰ ਨੰਬਰ ਮਿਲਾ ਦਿੱਤਾ।

"....ਹੈਲੋ!!!!" ਮਾਂ ਦੀ ਮਮਤਾ ਭਰੀ ਮਿੱਠੀ ਜਿਹੀ ਅਵਾਜ਼ ਆਈ।
"ਮਾਂ ਦੇ ਚਰਨਾਂ ਵਿੱਚ ਕੋਟ-ਕੋਟ ਪ੍ਰਨਾਮ...।" ਮੇਰੇ ਮੁੱਖ ਤੋਂ ਅਚਾਨਕ ਆਹੀ ਨਿੱਕਲਿਆ ਅਤੇ ਅੱਖਾਂ ਅਤੇ ਗਲਾ ਭਰ ਆਇਆ।
ਮੈਂ ਸੰਸਾਰ ਦੀਆ ਸਾਰੀਆ ਮਾਂਵਾਂ ਦੀ ਹਸਤੀ ਅਤੇ ਹੋਂਦ ਨੂੰ "ਨਮਸਕਾਰ" ਕੀਤਾ।

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com