ਮਨੁੱਖ ਅਤੇ ਕੁਦਰਤ ਦੇ ਆਪਸੀ ਸਬੰਧ
ਸੁਰਜੀਤ ਸਿੰਘ ਢਿੱਲੋਂ

ਰੌ ਮੇਂ ਹੈ ਰਕਸ਼-ਏ-ਉਮਰ,
ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ,
ਨਾ ਪਾ ਹੈ ਰਕਾਬ ਮੇਂ

ਉਮਰ ਦੇ ਭੱਜੇ ਜਾਂਦੇ ਘੋੜੇ ਉਪਰ ਸਵਾਰ ਮਨੁੱਖ ਦੇ ਨਾ ਪੈਰ ਰਕਾਬ ਵਿਚ ਹਨ ਅਤੇ  ਨਾ ਹੱਥ ਲਗਾਮ ਤੇ, ਅਤੇ ਸਵਾਰ ਨੂੰ ਇਹ ਅਨੁਭਵ ਵੀ ਨਹੀਂ ਕਿ ਇਹ ਕਿੱਥੇ ਰੁਕੇਗਾ

ਕੁਦਰਤ ਅਤੇ ਮਨੁੱਖ ਦੇ ਸਬੰਧ ਵੀ ਇਕ ਘੋੜੇ ਅਤੇ ਉਸ ਸਵਾਰ ਵਾਲੇ ਹਨ ਜਿਸ ਦੇ ਕਾਬੂ ਵਿਚ ਘੋੜਾ ਨਹੀਂ ਅਤੇ ਜਿਸ ਨੂੰ ਇਸ ਨੂੰ ਕਾਬੂ ਕਰਨ ਦਾ ਢੰਗ ਵੀ ਨਹੀਂ ਆਉਂਦਾਉਂਜ ਮਨੁੱਖ ਸਿਆਣਾ ਹੈ, ਸੂਝਵਾਨ ਹੈ ਅਤੇ ਕੁਦਰਤ ਦਾ ਪੁਜਾਰੀ ਵੀ, ਪਰ ਇਸ ਨੇ ਕੁਦਰਤ ਦੀ ਅਖੰਡਤਾ ਬਣੀ ਨਹੀਂ ਰਹਿਣ ਦਿੱਤੀ ਅਤੇ ਅਜਿਹਾ ਨਾ ਕਰਨ ਦੇ ਸਿੱਟੇ ਮਨੁੱਖ ਲਈ ਅਨੁਕੂਲ ਨਹੀਂ ਨਿਕਲ ਰਹੇ

ਮਨੁੱਖ ਦੇ ਹੱਥ ਟੈਕਨਾਲੋਜੀ ਕੀ ਆਈ ਕਿ ਜੋ ਵੀ ਸਾਹਮਣੇ ਆਇਆ ਉਸੇ ਨੂੰ ਇਹ ਹੜੱਪ ਕਰਨ ਲੱਗਾ ਅਫਰੇਵਿਆਂ ਦਾ ਭੰਨਿਆ-ਤੋੜਿਆ ਮਨੁੱਖ ਅੱਜ ਸ਼ੈਕਸਪੀਅਰ ਦੇ ਰਚੇ ਉਘੇ ਪਾਤਰ, ਹੈਮਲਿਟ ਵਾਲੀ ਸਥਿਤੀ ਵਿਚ ਵਿਚਰ ਰਿਹਾ ਹੈ ਅਤੇ ਜਿਉਂਦੇ ਰਹਿਣ ਲਈ ਵੀ ਇਸ ਨੂੰ ਸੋਚਣਾ ਪੈ ਰਿਹਾ ਹੈ ਕਿ ਇਹ ਕੀ ਕਰੇ ਜਾਂ ਕੀ ਨਾ ਕਰੇ?

ਮਾਨਵੀ ਕਾਰਗੁਜ਼ਾਰਿਆਂ ਕਰਕੇ ਪ੍ਰਿਥਵੀ ਦੀ ਸਵਰਗੀ ਆਭਾ ਜਾਂਦ ਰਹੀ ਅਤੇ ਇਸ ਉਪਰਲਾ ਸਵਰਗ ਤਾਂ ਉਸੇ ਦਿਨ ਉਜੜਨ ਲੱਗ ਪਿਆ ਸੀ ਜਿਸ ਦਿਨ ਵਸੋਂ ਨੇ ਇਕ ਅਰਬ ਦਾ ਹਿੰਦਸਾ ਪਾਰ ਕਰ ਲਿਆ ਸੀਅਜਿਹਾ ਕੇਵਲ 100 ਵਰੇ ਪਹਿਲਾਂ 1900 ਵਿਚ ਹੋਇਆ

ਉਸ ਸਮੇਂ ਤੱਕ ਮਨੁੱਖ ਲਈ ਸੰਸਾਰ ਸਮੇਂ ਦੀ ਛੱਤ ਨਾਲ ਟੰਗੇ ਹੋਏ ਅਤੇ ਜਗਮਗਾ ਰਹੇ ਇਕ ਫਾਨੂਸ ਜਿਹਾ ਸੀ, ਜਿਹੜਾ ਇਸ ਦੀ ਪਹੁੰਚ ਤੋਂ ਬਾਹਰ ਭਾਵੇਂ ਸੀ ਪਰ ਇਸ ਦੇ ਸਿਮਰਦੇ ਪ੍ਰਕਾਸ਼ ਵਿਚ ਮਨੁੱਖ ਅਰੋਗ ਜੀਵਨ ਭੋਗ ਰਿਹਾ ਸੀ ਜਰਮਨ ਫਿਲਾਸਫਰ ਨੀਤਸ਼ੇ 1900 ਵਿਚ ਪੂਰਾ ਹੋਇਆ ਅਤੇ ਮਨੁੱਖ ਦੀ ਜੀਵਨ-ਜਾਚ ਦੇ ਪ੍ਰਸੰਗ ਵਿਚ ਉਸ ਨੇ ਟਿੱਪਣੀ ਕੀਤੀ ਸੀ:

‘‘ਪ੍ਰਿਥਵੀ ਦੀ, ਸਰੀਰ ਵਾਂਗ ਆਪਣੀ ਪਚਾ ਹੈ ਜਿਹੜੀ ਰੋਗੀ ਹੈ ਅਤੇ ਇਹ ਰੋਗ ਹੈ, ਮਨੁੱਖ’’ ਨੀਤਸ਼ੇ ਜੇ ਅੱਜ ਹੁੰਦਾ ਤਾਂ ਪ੍ਰਿਥਵੀ ਨੂੰ ਲੱਗੇ ਰੋਗ ਦੀ ਵਿਆਖਿਆ ਕਰਨ ਲਈ ਉਸ ਨੂੰ ਸ਼ਬਦ ਨਹੀਂ ਸਨ ਜੁੜਨੇ

ਕਹਿਣ ਨੂੰ ਤਾਂ ਮਨੁੱਖ ਪ੍ਰਗਤੀ ਅਤੇ ਵਿਕਾਸ ਦੇ ਰਾਹ ਪੈ ਕੇ ਜੋ ਕੁਝ ਕਰ ਰਿਹਾ ਹੈ ਆਪਣੇ ਭਲੇ ਲਈ ਕਰ ਰਿਹਾ ਹੈਅਸਲ ਵਿਚ ਸਬਾਬ ਗਿਣੇ ਜਾਂਦੇ ਉਨਾਂ ਸਿਰਲੇਖਾ ਅਧੀਨ ਇਹ ਕੁਦਰਤ ਦਾ ਸਤ ਭੰਗ ਕਰੀ ਜਾ ਰਿਹਾ ਹੈ‘‘ਵੁਹੀ ਜ਼ਿਬਾਹ ਕਰੇ ਹੈ, ਵੁਹੀ ਲੇ ਹੈ ਸਬਾਬ ਉਲਟਾ’’

ਘੋਰ ਤੀਬਰ ਗਤੀ ਨਾਲ ਹੋ ਰਹੀ ਪ੍ਰਗਤੀ ਨੇ ਤੇ ਹੋ ਰਹੇ ਵਿਕਾਸ ਨੇ ਨਾ ਪੌਣ ਨਿਰਮਲ ਰਹਿਣ ਦਿੱਤੀ ਹੈ ਅਤੇ ਨਾ ਪਾਣੀਪਲੋ ਪਲੀ ਵਧਦੇ ਜਾ ਰਹੇ ਘਰੋਗੀ ਤੇ ਉਦਯੋਗੀ ਨਿਕਾਸਾਂ ਦਾ ਉਚਿਤ ਨਿਪਟਾਰਾ ਨਾ ਹੋਣ ਕਰਕੇ ਇਹ ਸਭਨੀਂ ਪਾਸੀਂ ਖਿੰਡ ਕੇ ਕੁਦਰਤ ਨੂੰ ਕੋਝਾ ਬਣਾ ਰਹੇ ਹਨ ਅਤੇ ਹਰ ਪ੍ਰਕਾਰ ਦੇ ਜੀਵਨ ਨੂੰ ਰੋਗੀ

ਕੁਦਰਤ ਆਪਣੇ ਆਪ ਵਿਚ ਕੁਝ ਨਹੀਂਇਹ ਤਾਂ ਨਿਚੋੜ ਹੈ ਉਨਾਂ ਪ੍ਰਸਿਥਤੀਆਂ ਦੇ ਸਿੱਟਿਆਂ ਦਾ ਜਿਹੜੀਆਂ ਲੜੀਵਾਰ ਬ੍ਰਹਿਮੰਡ ਵਿਖੇ ਅਤੇ ਪ੍ਰਿਥਵੀ ਉਪਰ ਪੁੰਗਰਦੀਆਂ ਰਹਿੰਦੀਆਂ ਹਨਕੁਦਰਤ ਕੋਲ ਨਾ ਦਿਸ਼ਾ ਅਪਣਾਉਣ ਯੋਗ ਆਪਣੀ ਸੂਝ ਹੈ ਅਤੇ ਨਾ ਹੋਰਨਾਂ ਦਾ ਦੁੱਖ ਮਹਿਸੂਸ ਕਰਨ ਯੋਗ ਅਨੁਭਵ

ਉਧਰ ਮਨੁੱਖ, ਹੀਣ ਭਾਵਨਾ ਦਾ ਸਤਾਇਆ ਹੋਇਆ, ਪ੍ਰਕਿਰਤੀ ਤੋਂ ਦਯਾਦੀ ਆਸ ਬਣਾਈ ਬੈਠਾ ਹੈ ਅਤੇ ਇਸੇ ਲਈ ਆਪਣੇ ਵਤੀਰੇ ਨੂੰ ਸੁਧਾਰਨ ਦਾ ਵੀ ਕੋਈ ਹੀਲਾ ਇਹ ਨਹੀਂ ਕਰ ਰਿਹਾਇਹ ਜਾਣ ਲੈਣਾ ਮਨੁੱਖ ਦੇ ਆਪਣੇ ਹਿੱਤ ਵਿਚ ਹੋਵੇਗਾ ਕਿ ਕੁਦਰਤ ਦੇ ਕੋਸ਼ ਵਿਚ ਦਯਾਸ਼ਬਦ ਹੈ ਹੀ ਨਹੀਂ ਅਤੇ ਜੇ ਸਰੋਤ ਘਟੇ, ਜਲ ਅਤੇ ਵਾਯੂ ਨਿਰਮਲ ਨਾ ਰਹੇ ਅਤੇ ਵਣ ਸੁੰਗੜੇ ਤੇ ਵਣਾਂ ਉਪਰ ਨਿਰਭਰ ਜੀਵਨ ਸੁੰਗੜਿਆ ਤਾਂ ਇਨਾਂ ਕਾਰਨ ਉਪਜੀਆਂ ਸਮੱਸਿਆਵਾਂ ਦਾ ਨਿਪਟਾਰਾ ਆਪਣੇ ਆਪ ਨਹੀਂ ਹੋਣਾ ਅਤੇ ਜੇ ਜਾਂ ਜਦੋਂ ਇਨਾਂ ਦਾ ਨਿਪਟਾਰਾ ਕੁਦਰਤ ਨੇ ਕੀਤਾ ਤਾਂ ਉਸ ਵਿਚ ਮਨੁੱਖ ਦੀ ਹੋਂਦ ਲਈ ਕੋਈ ਸਥਾਨ ਨਹੀਂ ਹੋਵੇਗਾ

ਕੁਦਰਤ ਮਨੁੱਖ ਦੀਆਂ ਲੋੜਾਂ ਤਾਂ ਹੁਣ ਵੀ ਪੂਰੀਆਂ ਕਰ ਸਕਦੀ ਹੈ, ਪਰ ਇਸ ਦੀਆਂ ਲੋਭੀ ਲਾਲਸਾਵਾਂ ਨਾਲ ਨਿਪਟਣ ਦੇ ਇਹ ਕਦੀ ਵੀ ਸਮਰੱਥ ਨਹੀਂ ਸੀਕੁਦਰਤ ਦੇ ਸਰੋਤ ਸੀਮਤ ਹਨ ਅਤੇ ਇਨਾਂ ਦੀ ਸੀਮਾ ਅੰਦਰ ਰਹਿ ਕੇ ਹੀ ਕੁਦਰਤ ਜੀਵਾਂ ਦੀ ਪਾਲਣਾ ਕਰ ਸਕਦੀ ਹੈ ਅਤੇ ਜੇਕਰ ਜੀਵ ਨਿਰਧਾਰਤ ਗਿਣਤੀ ਤੋਂ ਵੱਧ ਜਾਣ ਤਾਂ ਇਨਾਂ ਦੀ ਪਾਲਣਾ ਕਰਨੀ ਕੁਦਰਤ ਲਈ ਔਖ ਬਣ ਜਾਂਦੀ ਹੈਜੀਵਾਂ ਦੇ ਜੀਵਨ ਦੀ ਜੋਤ ਜਗਦੀ ਰਹੇ ਜਾਂ ਬੁਝ ਜਾਵੇ ਇਸ ਦੀ ਵੀ ਕੁਦਰਤ ਨੂੰ ਉੱਕਾ ਹੀ ਪ੍ਰਵਾਹ ਨਹੀਂ ਹੁੰਦੀ ਜਿਹੜੇ ਵੀ ਜੀਵ ਨੇ ਆਪਣੀ ਜੀਵਨ ਜੋਤ ਨੂੰ ਜਗਦਿਆਂ ਰੱਖਣਾ ਹੈ, ਕੁਦਰਤ ਦੀ ਗੁੰਜਾਇਸ਼ ਦੇ ਘੇਰੇ ਵਿਚ ਰਹਿ ਕੇ ਹੀ ਉਸ ਲਈ ਅਜਿਹਾ ਕਰ ਸਕਣਾ ਸੰਭਵ ਹੁੰਦਾ ਹੈਮਨੁੱਖ ਵੀ ਵਿਚਰੇ ਭਾਵੇਂ ਕਿਵੇਂ ਸੂਝ ਦੁਆਰਾ ਜਾਂ ਭਾਵਨਾਵਾਂ ਦੁਆਰਾ, ਪਰ ਲੈ ਦੇ ਕੇ ਕੁਦਰਤ ਲਈ ਹੈ ਇਹ ਇਕ ਜੀਵ ਹੀ ਹੋਰਨਾਂ ਜੀਵਾਂ ਜਿਹਾ ਇਕ ਜੀਵ, ਅਤੇ ਕੁਦਰਤ ਦਾ ਇਸ ਵੱਲ ਵਤੀਰਾ ਵੀ ਉਹੋ ਹੀ ਹੈ ਜਿਹੜਾ ਹੋਰਨਾਂ ਵੱਲ, ਵੱਖਰੀ ਪ੍ਰਕਾਰ ਦਾ ਕੋਈ ਵੱਖਰਾ ਨਹੀਂ ਸਗੋਂ ਇਕ ਪ੍ਰਕਾਰ ਕੁਦਰਤ ਦੇ ਉਪਚਾਰਕ ਨਿੱਘ ਦਾ ਵੀ ਮਨੁੱਖੀ ਅਧਿਕਾਰੀ ਨਹੀਂ ਰਿਹਾ ਅਤੇ ਅਜਿਹਾ ਨਿਰੋਲ ਮਨੁੱਖ ਦੇ ਆਪਣੇ ਪੈਰੋਂ ਹੋ ਰਿਹਾ ਹੈਅਜਿਹਾ ਹੋਣ ਦੇ ਦੋ ਮੂਲ ਹਨ: ਇਕ ਤਾਂ ਮਨੁੱਖ ਦੀ ਬੇਸਿਰ-ਪੈਰ ਵਧਦੀ ਵਸੋਂ ਅਤੇ ਦੂਜਾ, ਇਸ ਦੀ ਬੇਮੁਹਾਰੀ ਹਉਮੈਂ, ਜਿਹੜੀ ਥੋੜੇ ਨਾਲ ਸਰਚਦੀ ਨਹੀਂਪਰ ਪਹਿਲਾਂ ਗੱਲ ਮਨੁੱਖ ਦੀ ਵਧਦੀ ਵਸੋਂ ਦੀ ਗਤੀ ਦੀ, ਜਿਸ ਬਾਰੇ ਸਹੀ ਅਨੁਭਵ ਅਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ

ਇਕ ਸੀ ਰਾਜਾ ਅਤੇ ਇਸ ਦੇ ਇਕ ਵਜ਼ੀਰ ਨੇ ਸ਼ਤਰੰਜ ਦੀ ਕਾਢ ਕੱਢੀਮਨ ਨੂੰ ਪ੍ਰਚਾਉਣ ਵਾਲੀ ਇਹ ਖੇਡ ਖੇਡ ਕੇ ਅਕੇਵਿਆਂ ਦਾ ਸਤਾਇਆ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਵਜ਼ੀਰ ਨੂੰ ਇਕ ਮੰਗ ਮੰਗਣ ਦੀ ਖੁੱਲ ਦੇ ਦਿੱਤੀਵਜ਼ੀਰ ਨੇ ਆਪਣੀ ਮੰਗ ਨੂੰ ਰਾਜੇ ਸਾਹਮਣੇ ਕੁਝ ਇਸ ਤਰਾਂ ਰੱਖਿਆ:

‘‘ਸਰਫਰਾਜ਼ੀ ਸ਼ਾਨ ਵਾਲੀ ਤੁਹਾਡੀ ਉਦਾਰਤਾ ਜੇਕਰ ਮੇਰੀ ਕੀਤੀ ਮਿਹਨਤ ਉਪਰ ਮਿਹਰ ਬਣ ਕੇ ਵਰਨਾ ਚਾਹੁੰਦੀ ਹੈ ਤਾਂ ਹੁਕਮ ਦਿਓ ਕਿ ਸ਼ਤਰੰਜ ਦੀ ਬਿਸਾਤ ਦੇ ਪਹਿਲੇ ਖਾਨੇ ਵਿਚ ਇਕ, ਦੂਜੇ ਵਿਚ ਦੋ, ਤੀਜੇ ਵਿਚ ਚਾਰ, ਚੌਥੇ ਵਿਚ ਅੱਠ ਅਤੇ ਇਸੇ ਪ੍ਰਕਾਰ ਪਹਿਲੇ ਨਾਲੋਂ ਅਗਲੇ ਖਾਨੇ ਵਿਚ ਦੂਣੇ ਕਣਕ ਦੇ ਦਾਣੇ ਰੱਖਦਿਆਂ ਰੱਖਦਿਆਂ ਇਸ ਦੇ 64 ਖਾਨੇ ਭਰ ਦਿੱਤੇ ਜਾਣ’’ ਮੰਗ ਸੁਣ ਕੇ ਰਾਜਾ ਮਨ ਹੀ ਮਨ ਵਿਚ ਮੁਸਕਰਾਇਆ ਅਤੇ ਸੋਚਿਆ ਕਿ ਇਸ ਮੂੜ੍ਹ ਨੇ ਮੰਗਿਆ ਵੀ ਤਾਂ ਕੀ: ਨਾ ਹੀਰੇ, ਨਾ ਰਤਨ, ਬਸ ਲੈ ਦੇ ਕੇ ਦੋ ਜਾਂ ਚਾਰ ਬੋਰੀਆਂ ਕਣਕ ਦੀਆਂਰਾਜੇ ਨੇ ਵਜ਼ੀਰ ਦੀ ਇੱਛਾ ਪੂਰੀ ਕਰਨ ਦਾ ਆਦੇਸ਼ ਦੇ ਦਿੱਤਾ

ਗਿਣਤੀ ਆਰੰਭ ਕੀਤੀ ਗਈ ਅਤੇ ਬੋਰੀਆਂ ਖਾਲੀ ਹੋਣ ਲੱਗੀਆਂਹਾਲੀਂ ਵੀਹਵੇਂ ਖਾਨੇ ਤੱਕ ਵੀ ਨਹੀਂ ਸੀ ਪੁੱਜੇ ਕਿ ਖਾਨਿਆਂ ਚ ਦਾਣਿਆਂ ਦੀ ਥਾਵੇਂ ਬੋਰੀਆਂ ਸਮਾਉਣ ਲੱਗੀਆਂ, 50-50 ਲੱਖ ਦਾਣਿਆਂ ਨਾਲ ਭਰੀਆਂ ਬੋਰੀਆਂਉਪਰੋਕਤ ਵਿਧੀ ਨਾਲ ਸ਼ਤਰੰਜੀ ਬਿਸਾਤ ਦੇ 64 ਖਾਨੇ ਪੂਰੇ ਕਰਨ ਲਈ 263 ਦਾਣੇ ਭਾਵ, 18, 446,744, 073, 709, 551, 615 ਦਾਣੇ ਚਾਹੀਦੇ ਸਨ, 4 ਖਰਬ ਬੋਰੀਆਂ ਚ ਭਰੇ ਜਾਣ ਯੋਗ ਦਾਣੇ, ਜਦ ਕਿ ਸੰਸਾਰ ਵਿਚ 4 ਅਰਬ ਬੋਰੀਆਂ ਵਿਚ ਸਮਾਉਣ ਯੋਗ ਕਣਕ ਉਪਜਾਈ ਜਾ ਰਹੀ ਹੈਰਾਜੇ ਹੱਥੀਂ ਵਜ਼ੀਰ ਦਾ ਹਸ਼ਰ ਤਾਂ ਪਤਾ ਨਹੀਂ ਕੀ ਹੋਇਆ, ਪਰ ਉਸ ਦੀ ਅਨੁਭਵੀ ਦਰ ਅਨੁਕੂਲ ਹੀ ਮਨੁੱਖ ਦੀ ਵਸੋਂ ਅੱਜ ਵਧ ਰਹੀ ਹੈਜਿਸ ਅਨੁਪਾਤ ਨਾਲ ਇਹ ਵਧ ਰਹੀ ਹੈ, ਉਸ ਨੂੰ ਕਾਗਜ਼ ਦੇ ਵਰਕੇ ਦੀਆਂ ਤੈਹਾਂ ਕਰਨ ਨਾਲ ਵੀ ਸਾਖਿਆਤ ਕੀਤਾ ਜਾ ਸਕਦਾ ਹੈਕਾਗਜ਼ ਦੇ ਵਰਕੇ ਦੀ ਜੇਕਰ ਕੋਈ 42 ਵਾਰ ਤੈਹ ਕਰ ਸਕੇ ਤਾਂ ਇਸ ਦੀਆਂ ਤੈਹਾਂ ਉਪਰ, ਚੜੀਆਂ ਤੈਹਾਂ 386,400 ਕਿਲੋਮੀਟਰ (240,000 ਮੀਲ) ਮੋਟੀਆਂ ਹੋ ਜਾਣਗੀਆਂ ਅਤੇ ਇਹ ਫਾਸਲਾ ਹੈ, ਪ੍ਰਿਥਵੀ ਦਾ ਚੰਦਰਮਾ ਤੋਂਜੇਕਰ ਤੈਹਾਂ ਦੇ ਸਿਲਸਿਲੇ ਨੂੰ ਬਿਨਾਂ ਵਿਘਨ 50 ਤੱਕ ਪੁਜਾ ਦਿੱਤਾ ਜਾਵੇ ਤਾਂ ਕਾਗਜ਼ੀ ਮੁਟਾਈ 149,000,000 ਕਿਲੋਮੀਟਰ (93,000,000 ਮੀਲ) ਹੋ ਜਾਵੇਗੀ ਅਤੇ ਇਹ ਵਿੱਥ ਹੈ ਪ੍ਰਿਥਵੀ ਦੀ ਸੂਰਜ ਤੋਂਇਸੇ ਪ੍ਰਕਾਰ ਲੜੀਵਾਰ ਸਿਲਸਿਲੇ ਨਾਲ ਮਨੁੱਖੀ ਵਸੋਂ ਵਿਚ ਵਾਧਾ ਹੋਈ ਜਾ ਰਿਹਾ ਹੈ

ਇਕ ਹਜ਼ਾਰ ਵਰ੍ਹੇੇ ਪਹਿਲਾਂ ਸੰਸਾਰ ਭਰ ਵਿਚ ਕੇਵਲ ਇੰਨੇ ਵਿਅਕਤੀ ਸਨ ਜਿੰਨੇ ਅੱਜ ਨਿਊਯਾਰਕ, ਟੋਕੀਓ, ਸ਼ੰਘਾਈ, ਲੰਡਨ ਅਤੇ ਮੁੰਬਈ ਵਿਚ ਰਹਿ ਰਹੇ ਹਨ, ਪੰਝੀ ਕਰੋੜ ਦੇ ਲਗਪਗ 100 ਵਰੇ ਪਹਿਲਾਂ, 1900 ਵਿਚ, ਇਹੋ ਗਿਣਤੀ ਇਕ ਅਰਬ ਹੋ ਗਈ ਅਤੇ ਹੋਰ 50 ਵਰਿਆਂ ਉਪਰੰਤ, 1950 ਵਿਚ, ਢਾਈ ਅਰਬ ਅਤੇ ਇਸ ਦੇ ਹੋਰ 50 ਵਰਿਆਂ ਉਪਰੰਤ 2000 ਵਿਚ, 6 ਅਰਬ ਵਧ ਰਹੀ ਇਸ ਗਿਣਤੀ ਵਿਚ ਜੇਕਰ ਠੱਲ੍ਹ ਨਾ ਪਈ ਤਾਂ 2025 ਵਿਚ ਮਨੁੱਖ ਦੀ ਵਸੋਂ ਦੇ 8 ਅਰਬ, 2050 ਵਿਚ 11 ਅਰਬ ਅਤੇ ਸ਼ਤਾਬਦੀ ਦੇ ਅੰਤ ਤੱਕ 14 ਅਰਬ ਹੋਣ ਦੀ ਸੰਭਾਵਨਾ ਹੈਮਧੂ-ਛੱਤੇ ਵਾਂਗ ਤਾਂ ਅਸੀਂ ਅੱਜ ਵੀ ਮਹਾਂਨਗਰਾਂ ਵਿਚ ਪਲ ਰਹੇ ਹਾਂ ਅਤੇ ਹੋਰ 100 ਵਰ੍ਹਿਆਂ ਤੱਕ ਤਾਂ ਸਾਹ ਵੀ ਨਿਰਧਾਰਤ ਰਾਸ਼ਨ ਅਨੁਕੁਲ ਲੈਣੇ ਪੈਣਗੇ

ਪ੍ਰਿਥਵੀ ਉਪਰ ਜੀਵਨ ਪ੍ਰਸਥਿਤੀਆਂ ਦੇ ਵਿਗੜਨ ਦਾ ਦੂਜਾ ਮੂਲ ਮਨੁੱਖ ਦੀ ਲੋਭੀ ਲਾਲਸਾ ਹੈ ਜਿਸ ਕਰਕੇ ਨਿਰੋਲ ਆਰਥਿਕਤਾ ਇਸ ਉਪਰ ਹਾਵੀ ਹੋ ਗਈ ਹੈਆਪਣੀ ਹਰ ਇਕ ਸਮੱਸਿਆ ਨੂੰ, ਭਾਵੇਂ ਇਹ ਜੈਵਿਕ ਹੋਵੇ, ਭਾਵੇਂ ਸਮਾਜਕ ਅਤੇ ਭਾਵੇਂ ਧਰਮ ਨਾਲ ਜੁੜੀ ਹੋਈ, ਅਸੀਂ ਆਰਥਿਕਤਾ ਦੇ ਰੰਗ ਵਿਚ ਰੰਗ ਧਰਦੇ ਹਾਂਹਰ ਪ੍ਰਕਾਰ ਦੀ ਸਮੱਸਿਆ ਮਾਇਆ ਦੀ ਤੰਗੀ ਤੇ ਜਾ ਰੁਕਦੀ ਹੈ ਅਤੇ ਅਸੀਂ ਇੰਨ ਤਰੱਦਦ ਗਿਆਨ ਗ੍ਰਹਿਣ ਕਰਨ ਲਈ ਤੇ ਅਰੋਗ ਰਹਿਣ ਲਈ ਨਹੀਂ ਕਰਦੇ ਜਿੰਨਾ ਮਾਇਆ ਇਕੱਠੀ ਕਰਨ ਲਈ ਕਰਦੇ ਹਾਂਜਿਸ ਦਾ ਦੰਦ ਪੀੜ ਕਰਦਾ ਹੈ ਉਸ ਨੂੰ ਇਵੇਂ ਲੱਗਦਾ ਹੈ ਕਿ ਜਿਸ ਨੂੰ ਦੰਦ ਪੀੜ ਨਹੀਂ ਉਹ ਸੰਸਾਰ ਵਿਚ ਸਭਨਾਂ ਨਾਲੋਂ ਸੁਖੀ ਵਿਅਕਤੀ ਹੈ, ਇਹੋ ਅਨੁਭਵ ਗਰੀਬਾਂ ਦਾ ਅਮੀਰਾਂ ਪ੍ਰਤੀ ਹੈਅਜਿਹੀ ਗਲਤ ਧਾਰਨਾ ਕਾਰਨ ਸੰਸਾਰ ਭਰ ਵਿਚ ਆਪਾ-ਧਾਪੀ ਹੈ ਅਤੇ ਜਿਹੜੇ ਅਮੀਰ ਨਹੀਂ ਹਨ ਉਹ ਜੇਕਰ ਅਮੀਰ ਬਣ ਨਹੀਂ ਸਕਦੇ ਤਾਂ ਵੀ ਅਮੀਰ ਦਿਖਣ ਦੇ ਯਤਨ ਕਰਦੇ ਰਹਿੰਦੇ ਹਨ

ਸਮਾਜ ਵਿਖੇ ਵਧੇਰੇ ਫੈਲਾਓ ਇਸ ਦੇ ਮੱਧ ਵਰਗ ਦਾ ਹੈ ਜਿਸ ਦੀ ਪ੍ਰਬਲ ਇੱਛਾ ਉਚ ਵਰਗ ਵਿਚ ਗਿਣੇ ਜਾਣ ਦੀ ਸਦਾ ਰਹਿੰਦੀ ਹੈਠੁੱਕ ਬੰਨ੍ਹਣ ਲਈ ਇਹ ਵਰਗ ਆਪਣੀ ਸੀਮਤ ਆਮਦਨ ਨੂੰ ਇਸੇ ਲਈ, ਅਜਿਹਾ ਨਿੱਕ-ਸੁੱਕ ਇਕੱਠਾ ਕਰਨ ਲਈ ਲੁਟਾਉਂਦਾ ਰਹਿੰਦਾ ਹੈ ਜਿਸ ਵਿਚੋਂ ਬਹੁਤੇ ਨੂੰ ਇਸ ਨੇ ਵਰਤਣਾ ਨਹੀਂ ਹੁੰਦਾਮੱਧ ਵਰਗ ਦੀ ਇਸੇ ਰੀਝ ਦਾ ਭਰਪੂਰ ਲਾਭ ਵਪਾਰ ਅਤੇ ਉਦਯੋਗ ਉਠਾ ਰਹੇ ਹਨਇਸੇ ਫੋਕੀ ਹਉਮੈਂ ਦਾ ਢਿੱਡ ਭਰਨ ਲਈ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਬਹੁਤ ਕੁਝ ਬੇਲੋੜਾ ਤੇ ਨਿਕੰਮਾ ਉਪਜਾਇਆ ਜਾ ਰਿਹਾ ਹੈਕੌਮਾਂ ਦੀ ਪੱਧਰ ਉਪਰ ਵੀ ਇਹੋ ਉਤਸ਼ਾਹ ਪ੍ਰਚੱਲਤ ਹੈਕੌਮਾਂ ਵੀ ਅਜਿਹੇ ਉਪਕਰਨਾਂ ਅਤੇ ਹਥਿਆਰਾਂ ਦੇ ਅੰਬਾਰ ਤੇ ਅੰਬਾਰ ਉਸਾਰ ਰਹੀਆਂ ਹਨ, ਜਿਨਾਂ ਦੇ ਵਰਤੇ ਜਾਣ ਦੀ ਆਸ ਵੀ ਨਹੀਂ ਹੁੰਦੀਛੇਕੜ ਨਵੀਂ ਉਪਜ ਲਈ ਥਾਂ ਖਾਲੀ ਕਰਵਾਉਣ ਲਈ ਜਦ ਇਨਾਂ ਲੜਾਈ ਦੇ ਸਾਧਨਾਂ ਦਾ ਕਿਧਰੇ ਨਾ ਕਿਧਰੇ ਨਿਪਟਾਰਾ ਕਰਨਾ ਪੈਂਦਾ ਹੈ ਤਾਂ ਇਸ ਨਾਲ ਵਾਤਾਵਰਨ ਵੱਖਰਾ ਪ੍ਰਦੂਸ਼ਤ ਹੁੰਦਾ ਰਹਿੰਦਾ ਹੈ

ਨਿਰੋਲ ਆਰਥਿਕਤਾ ਦੁਆਲੇ ਲਿਪਟੀ ਹੋਈ ਮਾਨਵੀ ਦ੍ਰਿਸ਼ਟੀ ਨੇ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ, ਜਿਸ ਵਿਚ ਨਾ ਮਹੱਤਵ ਸੁਹਜ-ਸੁਆਦ ਦਾ ਹੈ ਅਤੇ ਨਾ ਸਦਾਚਾਰ ਦਾ ਅਤੇ ਜਿਸ ਅੰਦਰ ਨਾ ਸੰਗੀਤ ਲਈ ਥਾਂ ਹੈ ਅਤੇ ਨਾ ਸਾਹਿਤ ਲਈ, ਅਤੇ ਜਿਸ ਵਿਚ ਪ੍ਰਮੁੱਖ ਭੂਮਿਕਾ ਪਦਾਰਥਕ, ਸਮ੍ਰਿਧੀ ਦੀ ਹੈਇਸੇ ਦਾ ਖਬਤ ਮਾਨਵੀ ਸਰਗਰਮੀਆਂ ਨੂੰ ਨਿਰਦੇਸ਼ ਦਿੰਦਾ ਰਹਿੰਦਾ ਹੈਰੂਹ ਨੂੰ ਟੁੰਬਣ ਵਾਲੀ ਕਲਾਕਾਰੀ ਜਾਂ ਵਿਸਮਾਦੀ ਉਤੇਜਨਾ ਦਾ ਮਨੁੱਖ ਦੇ ਜੀਵਨ ਨਾਲ ਸਰੋਕਾਰ ਘਟਦਾ ਘਟਦਾ ਸੁੱਕਣ ਤੇ ਆ ਗਿਆ ਹੈਜਿੰਨਾ ਕੁ ਇਹ ਬਾਕੀ ਹੈ ਉਹ ਵੀ ਵਪਾਰੀ ਬਿਸਾਤ ਦਾ ਇਕ ਮੋਹਰਾ ਬਣ ਕੇ ਰਹਿ ਗਿਆ ਹੈਅੱਜ ਅਸ਼ਲੀਲ ਲੱਚਰ ਸੁਹਜ ਦੀ ਪਦਵੀ ਪ੍ਰਾਪਤ ਕਰੀ ਬੈਠਾ ਹੈ ਅਤੇ ਹਾਸੋਹੀਣਾ, ਬੇਤੁਕਾਪਣ ਕਲਾ ਦੀ

ਵਿਗਿਆਨ ਨੂੰ ਵਪਾਰ ਉਧਾਲੀ ਫਿਰਦਾ ਹੈ ਅਤੇ ਸਦਾਚਾਰ ਦੀ ਸਰਪ੍ਰਸਤੀ, ਦੁੱਧ ਦੀ ਰਖਵਾਲੀ ਲਈ ਬਿੱਲੀ ਪਾਲਣ ਵਾਂਗ, ਸਿਆਸਤ ਕਰ ਰਹੀ ਹੈ, ਧਰਮ ਨਹੀਂ

ਸੈਂਕੜੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਅਤੇ ਕੁਦਰਤ ਵਿਚ ਆਪਸੀ ਸਬੰਧ ਰਹੇ ਹਨਕੁਦਰਤ ਨੇ ਮਨੁੱਖ ਤੇ ਹਰ ਤਰਾਂ ਦਾ ਰਹਿਮੋ ਕਰਮ ਕੀਤਾਉਸ ਨੂੰ ਸੋ ਸੈ ਸਹੂਲਤਾਂ ਬਖਸ਼ੀਆਂ ਪਰ ਇਹ ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਵੀ ਛੇੜ-ਛਾੜ ਕਰਨ ਨੂੰ ਆਨਾਕਾਨੀ ਨਹੀਂ ਕੀਤੀਇਹੀਓ ਵਜਾ ਹੈ ਕਿ ਅੱਜ ਮਨੁੱਖ ਅਨੇਕਾਂ ਸਮੱਸਿਆਵਾਂ ਵਿਚ ਉਲਝਿਆ ਹੋਇਆ ਹੈ ਤੇ ਉਲਝ ਰਿਹਾ ਹੈਸਭ ਤੋਂ ਵੱਡੀ ਸਮੱਸਿਆ ਵਧਦੀ ਆਬਾਦੀ ਦੀ ਹੈਜੇ ਇਸ ਤੇ ਆਉਣ ਵਾਲੇ ਸਾਲਾਂ ਵਿਚ ਕਾਬੂ ਨਾ ਪਾਇਆ ਤਾਂ ਧਰਤੀ ਉਤੇ ਮਨੁੱਖ ਦਾ ਸਾਹ ਲੈਣਾ ਵੀ ਔਖਾ ਹੋ ਜਾਵੇਗਾਦੂਜਾ ਇਹ ਲਾਲਚ ਵਿਚ ਗ੍ਰਸ ਗਿਆ ਹੈਦੂਜੇ ਨੂੰ ਵੇਖ ਕੇ ਉਸ ਤੋਂ ਹਰ ਤਰਾਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ ਇਹਇਸੇ ਲਈ ਇਸ ਨੂੰ ਸਾਹਿਤ ਕਲਾ, ਸੁਹਜ ਸਵਾਦ ਤੇ ਸੰਗੀਤ ਨਾਲ ਸਰੋਕਾਰ ਨਹੀਂ ਰਿਹਾਬੇਤੁਕਾਪਣ ਹੀ ਅੱਜ ਸਰੋਕਾਰ ਬਣ ਕੇ ਰਹਿ ਗਿਆ ਹੈਸਿਆਸਤ ਮੂਹਰੇ ਹੈ ਤੇ ਧਰਮ ਪਿੱਛੇ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com