WWW 5abi.com  ਸ਼ਬਦ ਭਾਲ

 


ਭਾਸ਼ਾ ਅਤੇ ਭਾਸ਼ਾਈ ਸਿਧਾਂਤਾਂ ਦਾ ਵਿਕਾਸ
ਸੁਖਜੀਤ ਕੌਰ

ਭਾਰਤ ਦੇ ਇਤਿਹਾਸ ਦੇ ਆਰੰਭਕ ਪੜਾਵਾਂ ਸਮੇਂ ਭਾਸ਼ਾ ਪਹੁੰਚ ਅਧਿਆਤਮਕ ਰਹੀ ਹੈ ਕਿਉਂਕਿ ਸਾਰੇ ਸੰਸਾਰ ਵਿਚ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਬਾਰੇ ਦੈਵੀ ਸਿਧਾਂਤਹੀ ਪਰਚਲਿਤ ਸਨ ਇਨ੍ਹਾਂ ਸਿਧਾਂਤਾਂ ਅਨੁਸਾਰ ਭਾਸ਼ਾ ਨੂੰ ਦੈਵੀ-ਦਾਤ ਮੰਨਿਆਂ ਜਾਂਦਾ ਸੀਪਰੰਤੂ ਮਨੁੱਖੀ ਸੋਚ ਦੀ ਤਰੱਕੀ ਨਾਲ ਇਹ ਸਿਧਾਂਤ ਬਹੁਤਾ ਸਮਾਂ ਕਾਇਮ ਨਾ ਰਹਿ ਸਕੇ। ਸਗੋਂ ਸਮਾ ਪਾ ਕੇ ਇਹ ਧਾਰਨਾ ਜ਼ੋਰ ਫੜਦੀ ਗਈ ਕਿ ਭਾਸ਼ਾ ਇੱਕ ਸਮਾਜਕ ਵਸਤੂ ਹੈ ਜੋ ਸੱਭਿਅਤਾ ਦੇ ਵਿਕਾਸ ਨਾਲ ਪ੍ਰਫੁੱਲਤ ਹੁੰਦੀ ਰਹਿੰਦੀ ਹੈ

ਦੁਨੀਆਂ ਦੀਆਂ ਜ਼ਿਆਦਾਤਰ ਭਾਸ਼ਾਵਾਂ ਦੇ ਵਿਕਾਸ, ਪਰਚਾਰ ਅਤੇ ਪਸਾਰ ਵਿੱਚ ਧਾਰਮਿਕ ਮੁਖੀਆਂ ਅਤੇ ਸੰਸਥਾਵਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾਆਰੀਆਂ ਲੋਕਾਂ ਵਿਚ ਸੰਸਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਭਾਸ਼ਾ ਸੰਸਕ੍ਰਿਤਸੀਵਕਤ ਗੁਜ਼ਰਨ ਨਾਲ ਅਤੇ ਭੂਗੋਲਿਕ ਵਖਰੇਵਿਆਂ ਕਾਰਨ ਸੰਸਕ੍ਰਿਤ ਭਾਸ਼ਾ ਵਿੱਚ ਸੁਭਾਵਿਕ ਹੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਜੋ ਕਿ ਸੰਸਕ੍ਰਿਤ ਦੇ ਵਿਦਵਾਨਾਂ ਨੂੰ ਮਨਜ਼ੂਰ ਨਹੀਂ ਸਨਇਸ ਦਾ ਪ੍ਰਮੱਖ ਕਾਰਨ ਇਹ ਸੀ ਕਿ ਰਿਗਵੇਦ ਦੇ ਮੰਤਰਾਂ ਵਿਚ ਵੀ ਤਬਦੀਲੀ ਹੋਣ ਦਾ ਡਰ ਸੀਰਿਗਵੇਦ ਦੇ ਮੰਤਰਾਂ ਦਾ ਮੁੱਢਲਾ ਰੂਪ ਮੌਖਿਕ ਸੀਇਨ੍ਹਾਂ ਦਾ ਲਿਖਤੀ ਰੂਪ ਤੀਜੀ ਪੀੜ੍ਹੀ ਵਿਚ ਜਾ ਕੇ ਹੋਂਦ ਵਿਚ ਆਇਆਵੈਦਿਕ ਸੰਸਕ੍ਰਿਤ ਦੇ ਵਿਦਵਾਨਾਂ ਨੇ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝਦਿਆਂ ਹੋਇਆਂ ਅਤੇ ਭਾਸ਼ਾਈ ਸ਼ੁੱਧਤਾ ਨੂੰ ਕਾਇਮ ਰੱਖਣ ਖਾਤਰ ਇਹ ਪਰਚਾਰ ਕੀਤਾ ਕਿ ਸਮਾਜਕ ਅਤੇ ਧਾਰਮਿਕ ਰਸਮਾਂ ਸਮੇਂ ਜੇ ਵੈਦਿਕ ਮੰਤਰਾਂ ਦਾ ਮੌਲਿਕ ਅਤੇ ਸਹੀ ਉਚਾਰਣ ਨਾ ਕੀਤਾ ਜਾਵੇ ਤਾਂ ਕਾਰਜ ਸਿੱਧੀ ਅਤੇ ਸੇਵਾ ਫਲ ਪ੍ਰਾਪਤ ਨਹੀਂ ਹੋ ਸਕੇਗਾਉਨ੍ਹਾਂ ਦੇ ਇਸ ਮਤ ਦੇ ਪਰਚਾਰ ਦੇ ਨਾਲ-ਨਾਲ ਮੰਤਰਾਂ ਦੀ ਭਾਸ਼ਾ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਉਚਾਰਣ ਨਾਲ ਸੰਬੰਧਤ ਨਿਯਮ ਬਣਾਏਇਹ ਨਿਯਮ ਪ੍ਰਸਿੱਧ ਰਿਸ਼ੀ ਪਾਣਿਨੀਦੇ ਵਿਆਕਰਣ ਅਸ਼ਟ-ਅਧਿਆਇਦੇ ਰੂਪ ਵਿਚ ਸਾਹਮਣੇ ਆਏਇਹ ਸਮਾਂ 400 ਈ ਪੂ ਦੇ ਲਗਭਗ ਸੀਇਹ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਵਿਆਕਰਣ ਹੈਇਸ ਵਿਚ 4000 ਸੂਤਰ ਹਨ ਇਹ ਆਪਣੇ ਆਪ ਵਿਚ ਉਚਕੋਟੀ ਦੇ ਭਾਸ਼ਾਈ ਸਿਧਾਂਤ ਹਨ

ਇਸੇ ਯੁੱਗ ਵਿਚ ਲੀਤੀਨੀ ਅਤੇ ਯੂਨਾਨੀ ਵਾਸਤੇ ਨਿਯਮਾਵਲੀ ਨਿਰਧਾਰਤ ਕਰ ਕੇ ਵਿਆਕਰਣ ਲਿਖੇ ਗਏ ਵਿਦਵਾਨ ਲੋਕ ਵਿਆਕਰਣ ਨੂੰ ਬੋਲਣ ਅਤੇ ਲਿਖਣ ਦੀ ਕਲਾ ਵਿਚ ਮੁਹਾਰਤ ਪ੍ਰਾਪਤ ਕਰਨ ਦੀ ਵਿਧੀ ਸਮਝਦੇ ਹਨਇਨ੍ਹਾਂ ਵਿਦਵਾਨਾਂ ਅਤੇ ਚਿੰਤਕਾਂ ਦੀ ਇਹ ਧਾਰਨਾ ਸੀ ਕਿ ਜਨ-ਸਧਾਰਨ ਭਾਸ਼ਾ ਉਨ੍ਹਾਂ ਦੇ ਮੁਕਾਬਲੇ ਪੱਛੜੀ ਹੋਈ ਹੈ ਅਤੇ ਭ੍ਰਸ਼ਟੀ ਹੋਈ ਭਾਸ਼ਾ ਹੈਵਿਦਵਾਨਾਂ ਤੇ ਚਿੰਤਕਾਂ ਦਾ ਕੰਮ ਭਾਸ਼ਾਈ ਸ਼ੁੱਧਤਾਂ ਨੂੰ ਕਾਇਮ ਰੱਖਣਾ ਹੈਇਸ ਤਰ੍ਹਾਂ ਪਾਣਿਨੀ ਦੇ ਵਿਆਕਰਣ ਨਿਯਮਾਂ ਵਿੱਚ ਬੱਝੀ ਹੋਈ ਭਾਸ਼ਾ, ਕਲਾਸੀਕਲ ਸੰਸਕ੍ਰਿਤ ਸੀ ਜੋ ਪੰਡਤਾਂ ਅਤੇ ਵਿਦਵਾਨਾਂ ਦੇ ਦਾਇਰ ਵਿਚ ਰਹਿ ਗਈ ਅਤੇ ਆਮ ਬੋਲ-ਚਾਲ ਦੀ ਭਾਸ਼ਾ ਤੋਂ ਦੂਰ ਹੁੰਦੀ ਗਈ

ਪਾਲੀਵੈਦਿਕ ਸੰਸਕ੍ਰਿਤ ਦਾ ਦੂਸਰਾ ਵਿਕਸਿਤ ਲੌਕਿਕ ਰੂਪ ਸੀਇਸਦੇ ਪਰਚਾਰ ਅਤੇ ਪ੍ਰਸਾਰ ਵਿਚ ਮਹਾਤਮਾ ਬੁੱਧ ਦਾ ਬਹੁਤ ਵੱਡਾ ਯੋਗਦਾਨ ਸੀਜਦੋਂ ਪਾਲੀ ਭਾਸ਼ਾ ਦੀ ਸੰਸਕ੍ਰਿਤ ਵਾਂਗ ਵਿਆਕਰਣ ਨਿਯਮਾਂ ਵਿਚ ਬੱਝ ਗਈ ਤਾਂ ਭਾਸ਼ਾਈ ਵਖਰੇਵੇਂ ਪ੍ਰਾਕ੍ਰਿਤਕਾਂ ਦੇ ਰੂਪ ਵਿਚ ਨਿਖਰ ਉਠੇ। ਇਨ੍ਹਾਂ ਪ੍ਰਾਕ੍ਰਿਤਕਾਂ ਵਿਚ ਮਹਾਂ ਰਾਸ਼ਟਰੀ, ਮਾਗਧੀ, ਅਰਧ ਮਾਗਧੀ, ਸ਼ੋਰ ਸੈਨੀ ਅਤੇ ਪੈਸ਼ਾਚੀ ਪ੍ਰਮੁੱਖ ਸਨਸਮਾਂ ਪਾ ਕੇ ਇਹ ਪ੍ਰਾਕ੍ਰਿਤਕਾਂ ਦੀ ਵਿਆਕਰਣ ਬੱਧ ਹੋ ਕੇ ਸਹਿਤ ਰਚਨਾ ਅਤੇ ਆਮ ਬੋਲ ਚਾਲ ਦਾ ਮਾਧਿਅਮ ਬਣੀਆ

ਸਦੀਆਂ ਤੋਂ ਹੀ ਭਾਸ਼ਾ ਦੀ ਪ੍ਰਕਿਰਤੀ ਵਿਚ ਨਿਰੰਤਰ ਤਬਦੀਲੀ ਸੁਭਾਵਿਕ ਰੂਪ ਵਿੰਚ ਹੁੰਦੀ ਰਹੀ ਹੈਆਮ ਬੋਲਚਾਲ ਦੀ ਭਾਸ਼ਾ ਵਿਚ ਵਖਰੇਵੇਂ ਬਦਲ ਫੁੱਲਦੇ ਰਹਿੰਦੇ ਹਨਇਸਦਾ ਮੁੱਖ ਕਾਰਨ ਸੱਭਿਅਤਾ ਦਾ ਵਿਕਾਸ ਭੁਗੋਲਿਕ ਵੱਖਰਤਾ ਅਤੇ ਵਿਦੇਸ਼ੀ ਪ੍ਰਭਾਵ ਹਨਇਨ੍ਹਾਂ ਕਾਰਨਾਂ ਕਰਕੇ ਹੀ ਉਕਤ ਵਰਣਤ ਮੁੱਖ ਪ੍ਰਾਕ੍ਰਿਤਾਂ ਅਪਭ੍ਰੰਸ਼ਾਂਦਾ ਰੂਪ ਧਾਰ ਗਈਆਂ। ਭਾਸ਼ਾ ਦੇ ਵਿਦਵਾਨਾਂ ਅਨੁਸਾਰ ਬਿਗੜੀ ਹੋਈ ਅਪਭ੍ਰੰਸ਼ ਹੈ। ਇਨ੍ਹਾਂ ਅਪਭ੍ਰੰਸ਼ਾਂ ਦਾ ਸਮਾਂ 600 ਈ ਤੋਂ 1000 ਈ ਦੇ ਲਗਭਗ ਮੰਨਿਆ ਗਿਆ ਹੈ ਇਨ੍ਹਾਂ ਅਪਭ੍ਰੰਸ਼ਾਂ ਦੇ ਅੰਤਰਗਤ ਪ੍ਰਚਲਿਤ ਭਾਸ਼ਾਵਾਂ ਵਿਚੋਂ ਹੀ ਆਧੁਨਿਕ ਭਾਸ਼ਾਵਾਂ ਦਾ ਵਿਕਾਸ ਹੋਇਆ

ਭਾਸ਼ਾਈ ਅਧਿਐਨ ਦੇ ਵਿਕਾਸ ਦਾ ਅਗਲਾ ਪੜਾਅ ਉਸ ਵਕਤ  ਸ਼ੁਰੂ ਹੋਇਆ ਜਦੋਂ ਫਰਾਂਸੀਸੀ ਅਤੇ ਬਰਤਾਨਵੀ ਹੁਕਮਰਾਨਾਂ ਦੀ ਸਮੁੱਚੀ ਦੁਨੀਆਂ ਤੇ ਰਾਜ ਕਰਨ ਦੀ ਲਾਲਸਾ ਜਾਗੀਇਸ ਕਾਰਨ ਉਨ੍ਹਾਂ ਨੂੰ ਵੱਖਰੇ-ਵੱਖਰੇ ਦੇਸ਼ਾਂ ਵਿਚ ਉਤਰਨਾ ਪਿਆਉਹ ਲੋਕ ਵੱਖਰੇ-ਵੱਖਰੇ ਦੇਸ਼ਾਂ ਵਿਚ ਵਪਾਰ  ਕਰਨ ਦੇ ਬਹਾਨੇ ਗਏ, ਫਿਰ ਆਪਣੀਆਂ ਕੂਟਨੀਤੀਆਂ ਸਦਕਾ ਸਥਾਨਕ ਲੋਕਾਂ ਤੇ ਰਾਜ ਕਰਨ ਲੱਗੇਲੋਕਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਅਤੇ ਰਾਜ-ਪ੍ਰਬੰਧ ਚਲਾਉਣ ਲਈ ਉਨ੍ਹਾਂ ਵਾਸਤੇ ਸਥਾਨਕ ਸੱਭਿਆਚਾਰ ਅਤੇ ਭਾਸ਼ਾ ਨੂੰ ਸਮਝਣਾ ਜ਼ਰੂਰੀ ਸੀਇਸ ਮਕਸਦ ਦੇ ਹੱਲ ਲਈ ਸਥਾਨਕ ਭਾਸ਼ਾਵਾਂ ਦੀ ਨਿਯਮਾਵਲੀ ਤਿਆਰ ਕੀਤੀ ਗਈਕਈ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪਹਿਲੇ ਵਿਆਕਰਣ ਇਸਾਈ ਪਾਦਰੀਆਂ ਦੁਆਰਾ ਲਿਖੇ ਗਏਇਸ ਨਾਲ ਸਥਾਨਕ ਵਿਦਵਾਨਾਂ ਵੱਲੋਂ ਭਾਸ਼ਾਈ ਸਿਧਾਂਤਾਂ ਦੇ ਸੰਦਰਭ ਵਿਚ ਨਵੇਂ-ਨਵੇਂ ਤਜ਼ਰਬੇ ਕੀਤੇ ਜਾਣ ਲੱਗੇ, ਜੋ ਅੱਜ ਤੱਕ ਜਾਰੀ ਹਨ

ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ, ਜੋ ਮਨੁੱਖ ਸੱਭਿਅਤਾ ਦੇ ਵਿਕਾਸ ਲਈ ਨਿਰੰਤਰ ਵਿਕਾਸ ਕਰ ਰਹੀ ਹੈਅਜੋਕੇ ਸਮੇਂ ਵਿਚ ਭਾਸ਼ਾ ਦੇ ਅਧਿਐਨ ਦੇ ਸਿਧਾਂਤਾਂ ਪਿੱਛੇ ਇਹ ਸੋਚ ਕਾਰਜਸ਼ੀਲ ਹੈ ਕਿ ਸੰਸਾਰ ਦੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਨ੍ਹਾਂ ਦਾ ਇੱਕ ਸੰਚਾਰ ਪ੍ਰਣਾਲੀ ਵਜੋਂ ਅਧਿਐਨ ਕੀਤਾ ਜਾਵੇ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com