idx

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

idx

 
bdk ਬਿੱਟੂ ਖੰਗੂੜਾ, ਲੰਡਨ
(+447877792555 )
khangurha.bittu@gmail.com

bittu

         
         

ਸੋਹਣੇ ਲੱਗਦੇ ਸੱਜਣ 

ਸੋਹਣੇ ਲੱਗਦੇ ਸੱਜਣ 
ਜੋ ਅੱਖੀਆ ਦੇ ਨੇੜੇ ਨੇ
ਧੁੰਦ ਵਿੱਚ ਗੁੰਮ ਜਾਂਦੇ
ਦੂਰ ਹੋ ਜਾਣ ਜਿਹੜੇ ਨੇ
(14/06/2020)

bdk03
ਬਹੁ ਰੰਗ ਤਮਾਸ਼ੇ

ਅੱਖਾਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਹੋਰ ਵਧੇਰੇ ਹੋਰ ਦੇਖਣ, ਸੁਣਨ, ਮਾਨਣ ਦੀ ਇੱਛਾ ਇਨਸਾਨ ਦੇ ਅੰਤਰੀਵ ਵਿੱਚ ਜ਼ਿੰਦਗੀ ਦਾ ਦੀਵਾ ਬਲਦਾ ਰੱਖਣ ਲਈ ਤੇਲ ਦਾ ਕੰਮ ਦਿੰਦੀ ਹੈ, ਕੁਦਰਤ ਅਨੰਤ ਹੈ, ਸਾਡੀ ਸਮਰੱਥਾ ਦੀਵੇ ਦੀ ਪਲ ਪਲ ਘਟਦੀ ਜਾਂਦੀ ਲੌਅ ਵਾਂਗਰ ਹੈ, ਬੱਤੀ ਬੁਝਣ ਤੋਂ ਪਹਿਲਾ ਨਿੱਤ ਬਦਲਦੇ ਅਕਸਾਂ ਨੂੰ ਮਨ ਵਿੱਚ ਚਿਤਾਰ ਲਈਏ, ਜਦੋਂ ਅਸੀਂ ਕਿਸੇ ਦਿਲਖਿਚਵੇ ਨਜ਼ਾਰੇ ਦੇ ਜਲਵਾਗਰ ਹੁੰਦੇ ਆ ਤਾਂ ਉਸ ਪਲ ਨੂੰ ਕਿਸੇ ਹੋਰ ਦਿਲ ਦੇ ਮਹਿਰਮ ਨਾਲ ਸਾਂਝਾ ਕਰਕੇ ਸਾਨੂੰ ਅਥਾਹ ਖੁਸ਼ੀ ਮਿਲਦੀ ਹੈ, ਇਸਨੂੰ ਵੰਡ ਚੇਤਨਾ ਕਹਿ ਲਵੋ ਜਾਂ ਸਵੈ ਪ੍ਰਸ਼ੰਸਾ, ਹਰ ਅਨੁਭਵ ਉੱਨੀ ਦੇਰ ਅਧੂਰਾ ਜਿੰਨੀ ਦੇਰ ਅਸੀਂ ਉਸਨੂੰ ਸਾਂਝਾ ਨਹੀਂ ਕਰਦੇ, ਇਸ ਕਾਇਨਾਤ ਵਿੱਚ ਮਨੁੱਖ ਇੱਕੋ ਇੱਕ ਵਿਲੱਖਣ ਜੀਵ ਹੈ ਜੋ ਮਰਨ ਤੋ ਬਾਅਦ ਵੀ ਜਿੰਦਾ ਰਹਿਣ ਦੀ ਭਰਪੂਰ ਕੋਸ਼ਿਸ਼ ਕਰਦਾ, ਆਪਣੇ ਵਿਚਾਰ ਨੂੰ ਕਿਤਾਬਾ, ਰਿਕਾਰਡਿੰਗਾ ਜਾ ਤਸਵੀਰਾ ਰਾਹੀ ਸਾਂਭਦਾ, ਕਹਿੰਦੇ ਇੱਕ ਤਸਵੀਰ ਹਜ਼ਾਰਾ ਸ਼ਬਦਾ ਦੇ ਬਰਾਬਰ ਹੁੰਦੀ ਹੈ, ਪਹਿਲਾ ਤਸਵੀਰਾ ਸਿਰਫ ਫੋਟੋਗਰਾਫਰ ਖਿੱਚਦੇ ਹੁੰਦੇ ਸੀ ਪਰ ਮੋਬਾਇਲ ਫੋਨ ਨੇ ਹਰ ਬੰਦੇ ਦੇ ਹੱਥ ਵਿੱਚ ਕੈਮਰਾ ਫੜਾ ਦਿੱਤਾ, ਜਿੰਦਗੀ ਦੇ ਸਫਰ ਤੇ ਹਰ ਮੋੜ ਤੇ ਇੱਕ ਨਵੀ ਤਸਵੀਰ ਹੈ ਤੇ ਹਰ ਫੋਟੋ ਤਲਿਸਮੀ ਰੰਗਾਂ ਦਾ ਸੁਮੇਲ ਹੈ, ਹੌਲੀ ਹੌਲੀ ਆਪਾਂ ਤਸਵੀਰਾਂ ਰਾਹੀ ਫੁੱਲਾਂ ਵਾਂਗੂੰ ਖਿੜੇ ਹੋਏ ਅਦਭੁੱਤ ਦ੍ਰਿਸ਼, ਕੁਦਰਤ ਦੇ ਵਿਸ਼ਾਲ ਕੈਨਵਸ ਤੇ ਬਿਖਰੇ ਰੰਗ ਬਿਰੰਗੇ ਮਿਸ਼ਰਣ ਅਤੇ ਉਨਾਂ ਦੇ ਹਾਵ ਭਾਵ ਵਿੱਚੋ ਉਪਜੇ ਵਿਚਾਰ ਤੁਹਾਡੇ ਨਾਲ ਸਾਝੇ ਕਰਿਆ ਕਰਾਂਗੇ, ਆਸ ਹੈ ਹੁੰਗਾਰਾ ਦਿਉਗੇ।  ( 31/05/2020)

bdk

         

Terms and Conditions
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]