|
ਸ:
ਸੁਖਬੀਰ ਸਿੰਘ ਬਾਦਲ
ਅਤੇ
ਡਾ: ਉਪਿੰਦਰਜੀਤ ਕੌਰ |
ਚੰਡੀਗੜ੍ਹ,
14
ਮਾਰਚ-ਪੰਜਾਬ ਸਰਕਾਰ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿੱਚ ਬਣਦਾ
ਰੁਤਬਾ ਅਤੇ ਮਾਣ-ਸਤਿਕਾਰ ਦਿਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਦਿਆਂ ਰਾਜ ਭਾਸ਼ਾ
ਸਲਾਹਕਾਰ ਬੋਰਡ ਦਾ ਇਕ ਵਫ਼ਦ ਪੰਜਾਬੀ ਕਾਰਵਾਂ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ
ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਡਾ: ਉਪਿੰਦਰਜੀਤ
ਕੌਰ ਦੀ ਅਗਵਾਈ ਵਿੱਚ
16
ਮਾਰਚ ਨੂੰ ਸ਼ਾਮ
5:00
ਵਜੇ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸ਼ਕ
ਸ੍ਰੀ ਸ਼ਿਵਰਾਜ ਪਾਟਿਲ ਨੂੰ ਮਿਲ ਕੇ ਮੰਗ ਪੱਤਰ ਦੇਵੇਗਾ।
ਅੱਜ
ਇੱਥੇ ਇਹ ਜਾਣਕਾਰੀ ਦਿੰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ
ਬਲਬੀਰ ਕੌਰ ਨੇ ਦੱਸਿਆ ਕਿ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਸਾਰੇ ਮੈਂਬਰ
ਮੰਗਲਵਾਰ
16
ਮਾਰਚ ਸ਼ਾਮ ਨੂੰ
4:00
ਵਜੇ ਪੰਜਾਬ ਭਵਨ ਵਿੱਚ ਇਕੱਤਰ ਹੋਣਗੇ ਜਿੱਥੋਂ ਉਹ ਜਥੇ ਦੇ ਰੂਪ ਵਿੱਚ ਰਾਜ ਭਵਨ
ਲਈ ਰਵਾਨਾ ਹੋਣਗੇ।
ਉਨ੍ਹਾਂ ਦੱਸਿਆ ਕਿ ਰਾਜ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਪੰਜਾਬ ਦੇ ਰਾਜਪਾਲ ਨੂੰ
ਦਿੱਤੇ ਜਾਣ ਵਾਲੇ ਮੰਗ ਪੱਤਰ ਵਿੱਚ ਮੰਗ ਕੀਤੀ ਜਾਵੇਗੀ ਕਿ ਚੰਡੀਗੜ੍ਹ ਪ੍ਰਸ਼ਾਸਨ
ਦੇ ਹਰ ਤਰਾਂ ਦੇ ਦਫ਼ਤਰਾਂ,
ਬੋਰਡਾਂ,
ਕਾਰਪੋਰੇਸ਼ਨਾਂ,
ਸਾਰੇ
ਵਿਦਿਅਕ ਅਦਾਰਿਆਂ ਤੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ
ਭਾਸ਼ਾ ਵਜੋਂ ਲਾਗੂ ਕੀਤਾ ਜਾਵੇ ਅਤੇ ਹਰ ਤਰਾਂ ਦੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ
ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਵਜ਼ੋਂ ਪੜ੍ਹਾਇਆ ਜਾਵੇ।
ਇਸ
ਤੋਂ ਇਲਾਵਾ ਚੰਡੀਗੜ੍ਹ ਦੇ ਹਰ ਤਰ੍ਹਾਂ ਦੇ ਅਦਾਰਿਆਂ ਦੇ ਬੋਰਡ,
ਸਾਇਨ
ਬੋਰਡ ਪੰਜਾਬੀ ਵਿੱਚ ਲਿਖੇ ਜਾਣ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਇਸ ਸ਼ਹਿਰ ਨੂੰ
ਪੰਜਾਬੀ ਵਸੋਂ ਵਾਲੇ
28
ਪਿੰਡਾਂ ਨੂੰ ਉਜਾੜ ਕੇ
30,000
ਏਕੜ ਜਮੀਨ ਉਪਰ ਇਸ ਸੁੰਦਰ ਸ਼ਹਿਰ ਦਾ ਨਿਰਮਾਣ ਪੰਜਾਬ ਲਈ ਕੀਤਾ ਗਿਆ ਸੀ।
ਸ੍ਰੀਮਤੀ ਬਲਬੀਰ ਕੌਰ ਨੇ ਦੱਸਿਆ ਕਿ ਬੀਤੀ
28
ਜਨਵਰੀ ਨੂੰ ਭਾਸ਼ਾ ਵਿਭਾਗ ਦੇ ਰਾਜ ਸਲਾਹਕਾਰ ਬੋਰਡ ਦੀ ਸਲਾਨਾ ਮੀਟਿੰਗ ਵਿਚ
ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਜ਼ੋਰਦਾਰ ਮੰਗ ਕੀਤੀ ਸੀ ਕਿ ਚੰਡੀਗੜ੍ਹ
ਕਿਉਂਕਿ ਪੰਜਾਬ ਦੀ ਰਾਜਧਾਨੀ ਹੈ,
ਇਸ
ਲਈ ਪੰਜਾਬ ਰਾਜ ਵਾਂਗ ਇੱਥੇ ਵੀ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ
ਕੀਤਾ ਜਾਵੇ ਅਤੇ ਹਰ ਤਰਾਂ ਦੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਨੂੰ ਦਸਵੀਂ ਜਮਾਤ
ਤੱਕ ਲਾਜ਼ਮੀ ਵਿਸ਼ੇ ਵਜ਼ੋਂ ਪੜ੍ਹਾਇਆ ਜਾਣਾ ਚਾਹੀਦਾ ਹੈ।
ਨੰ:
ਪੀ.ਆਰ-10/
ਹ.ਸ
ਗਰੇਵਾਲ |