ਲੁਧਿਆਣਾ: ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ
ਸ੍ਰੀ ਸੰਤੋਖ ਸਿੰਘ ਧੀਰ ਹੋਰਾਂ ਦੀ ਵਿਦਾ ਤੇ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ
ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਨਾਂ ਦੇ ਸਦੀਵੀ ਵਿਛੋੜੇ ਤੇ ਗਹਿਰਾ
ਦੁੱਖ ਪ੍ਰਗਟ ਕੀਤਾ ਗਿਆ ਤੇ ਪੰਜਾਬੀ ਕਹਾਣੀ, ਕਵਿਤਾ ਅਤੇ ਨਾਵਲ ਦੇ ਖੇਤਰ ਵਿਚ
ਉਨਾਂ ਦੇ ਅਮੁੱਲੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਤੇ ਉਨਾਂ ਦੇ ਪਰਿਵਾਰ
ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ‘ਕੋਈ ਇਕ ਸਵਾਰ’ ਜਿਹੀ ਅਮਰ ਕਹਾਣੀ
ਤੇ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਜਿਹੀਆਂ ਉ¤ਤਮ ਕਵਿਤਾਵਾਂ ਤੇ ‘ਯਾਦਗਾਰ’
ਜਿਹੇ ਨਾਵਲਾਂ ਦਾ ਇਹ ਸਿਰਜਕ ਆਪਣੀ ਉਮਰ ਦੇ ਆਖ਼ਰੀ ਦਿਨਾਂ ਤੱਕ ਸਾਹਿਤ ਸਿਰਜਣਾ
ਵਿਚ ਲੀਨ ਰਿਹਾ। ਉਨਾਂ ਦਾ ਲੰਮਾ ਸੰਘਰਸ਼ਸ਼ੀਲ ਅਤੇ ਸਿਰਜਣਾਤਮਕ ਜੀਵਨ ਲੇਖਕਾਂ ਲਈ
ਇਕ ਮਿਸਾਲ ਹੈ।

ਇਹ ਮਤਾ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ
ਲੁਧਿਆਣਾ ਵਲੋਂ ਬੁਲਾਈ ਗਈ ਸ਼ੋਕ ਸਭਾ ਵਿਚ ਪੜਿਆ ਗਿਆ। ਇਸ ਮੀਟਿੰਗ ਵਿਚ
ਸਰਵਸ੍ਰੀ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰਿੰ. ਪ੍ਰੇਮ ਸਿੰਘ ਬਜਾਜ,
ਮਹਿੰਦਰਦੀਪ ਗਰੇਵਾਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ
ਗਰੇਵਾਲ, ਜਨਮੇਜਾ ਸਿੰਘ ਜੌਹਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ,
ਡਾ. ਸ਼ਿੰਦਰਪਾਲ ਸਿੰਘ, ਡਾ. ਸਰੂਪ ਸਿੰਘ ਅਲੱਗ, ਸੁਰਿੰਦਰ ਰਾਮਪੁਰੀ, ਡਾ. ਅਜੀਤ
ਸਿੰਘ ਸਿੱਕਾ, ਇੰਜ. ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਡਾ.
ਗੁਰਇਕਬਾਲ ਸਿੰਘ, ਹਰਭਜਨ ਧਰਨਾ, ਸੁਭਾਸ਼ ਕਲਾਕਾਰ, ਤ੍ਰੈਲੋਚਨ ਝਾਂਡੇ, ਪ੍ਰੋ.
ਜਸਵਿੰਦਰ ਧਨਾਨਸੂ, ਸੁਖਮਿੰਦਰ ਰਾਮਪੁਰੀ, ਜਸਵੀਰ ਝੱਜ, ਪ੍ਰੋ. ਨਛੱਤਰ ਸਿੰਘ,
ਪ੍ਰੋ. ਚਮਕੌਰ ਸਿੰਘ, ਗੁਰਚਰਨ ਮਾਂਗਟ, ਸ਼ਬੀਰ ਸਿੰਘ, ਬਲਦੇਵ ਸਿੰਘ, ਹਰਨੇਕ
ਰਾਮਪੁਰ, ਹਰਬੰਸ ਮਾਲਵਾ, ਦਲਜਿੰਦਰ ਸਾਗਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕ
ਤੇ ਸਾਹਿਤ ਪ੍ਰੇਮੀ ਇਕੱਤਰ ਹੋਏ।
ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਧੀਰ ਸਾਹਿਬ ਦੀਆਂ ਨਵੀਆਂ ਕਵਿਤਾਵਾਂ ਪੜ
ਕੇ ਸੁਣਾਈਆਂ। ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਕਰਮਜੀਤ ਸਿੰਘ ਔਜਲਾ,
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਧੀਰ ਸਾਹਿਤ ਬਾਰੇ ਸੰਖੇਪ ਗੱਲਾਂ ਕੀਤੀਆਂ ਅਤੇ
ਧੀਰ ਸਾਹਿਬ ਦੀ ਹਯਾਤੀ ਤੇ ਰਚਨਾ ਨੂੰ ਯਾਦ ਕਰਦਿਆਂ ਉਹਨਾਂ ਬਿਤਾਏ ਪਲਾਂ ਨੂੰ
ਤਾਜ਼ਾ ਕੀਤਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ, ਸੀਨੀ. ਮੀਤ
ਪ੍ਰਧਾਨ ਸੁਖਜੀਤ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਹੋਰਾਂ ਨੇ ਸ. ਸੰਤੋਖ ਸਿੰਘ
ਧੀਰ ਹੋਰਾਂ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ
ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ
ਹੈ।
(ਡਾ.) ਸਵਰਨਜੀਤ ਕੌਰ ਗਰੇਵਾਲ
ਪੰਜਾਬੀ ਭਵਨ, ਲੁਧਿਆਣਾ |