ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ
ਡਾ. ਜਸਬੀਰ ਕੌਰ

ਪੰਜਾਬ  ਪੰਜ+ਆਬ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜਾਬੀ' ਪੰਜ+ਆਬੀ ਯਾਨੀ ਪੰਜ ਦਰਿਆਵਾਂ ਦੀ ਧਰਤੀ ਦੀ ਮਾਲਕ ਪੰਜਾਬੀ ਜ਼ੁਬਾਨ ਜਿਸ ਕਰਕੇ ਪੰਜਾਬ ਦੀ ਨਕਸ਼ਨੁਹਾਰ ਕਾਇਮ ਹੈ ਪਰ ਪੰਜਾਬ ਦੀ ਇਹ ਮਾਲਕਣ ਅੱਜ ਆਪਣੀ ਹੋਂਦ ਲਈ ਤਰਸ ਰਹੀ ਹੈ ਤੇ ਗੁਹਾਰ ਲਾ ਰਹੀ ਹੈ ਕਿ ਹੇ ਪੰਜਾਬੀ ਵੀਰੋ, ਮੇਰੇ ਪੁੱਤਰੋ ਮੈਨੂੰ ਬਚਾਓਪਰ ਸ਼ਾਇਦ ਪੰਜਾਬੀ ਬੋਲੀ ਦੀ ਇਹ ਗੁਹਾਰ ਸਾਡੇ ਕੰਨ੍ਹਾਂ ਵਿਚ ਨਹੀਂ ਪੈ ਰਹੀ ਜਾਂ ਅਸੀਂ ਆਪਣੀ ਇਸ ਮਾਂ ਬੋਲੀ ਦੀ ਅਰਜੋਈ ਨੂੰ ਅਣਸੁਣੀ ਕਰ ਰਹੇ ਹਾਂ, ਪੰਜਾਬ ਦਾ ਲੋਕ ਵਿਰਸਾ ਤੇ ਹਰ ਥਾਂ ਪੰਜਾਬ ਦੀ ਸਰਦਾਰੀ ਪੰਜਾਬੀ ਬੋਲੀ ਕਰ ਕੇ ਹੀ ਹੈਪੰਜਾਬ ਨੂੰ ਇਕ ਵੱਖਰੇ ਸੂਬੇ ਵਜੋਂ ਪੰਜਾਬੀ ਬੋਲੀ ਕਰ ਕੇ ਹੀ ਨਿਵਾਜਿਆ ਗਿਆ, ਇਸ ਗੱਲ ਨੂੰ ਹਰਿੰਦਰ ਕੇ. ਛਾਬੜਾ ਪੁਖਤਾ ਕਰਦੇ ਹੋਏ ਲਿਖਦੇ ਹਨ:

 “In the meanwhile, the Akalis in Punjab started alleging the injustice had been done to the Punjabi speaking people and demanded the creation of a unilingual Punjabi-speaking state they started agitation for the purpose, ultimately the government had to yield and Punjab divided to create two unilingual states of Punjab and Haryana in November, 1966.” --State Politics in India (1977), P-194

ਉਪਰੋਕਤ ਵਿਚਾਰ ਸਪਸ਼ਟ ਕਰਦੇ ਹਨ ਕਿ ਪੰਜਾਬ ਅਤੇ ਪੰਜਾਬੀ ਆਪਣੀ ਹੋਂਦ ਬਚਾਉਣ ਲਈ ਸ਼ੁਰੂ ਤੋਂ ਹੀ ਲੜਦੇ ਰਹੇ ਹਨ1947 ਦੀ ਵੰਡ ਤੋਂ ਬਾਅਦ ਪੰਜਾਬ ਫਿਰ 1966 ਵਿਚ ਵੰਡਿਆ ਗਿਆ, ਪਰ ਇਸ ਵਾਰੀ ਉਹ ਆਪਣੀ ਮਾਂ ਬੋਲੀ' ਦੀ ਖਾਤਰ ਕੁਰਬਾਨ ਹੋਇਆਸਾਨੂੰ ਇਸ ਗਲ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ ਕਿ ਪੰਜਾਬੀ ਬੋਲੀ ਸਦਕਾ ਹੀ ਪੰਜਾਬ ਦੀ ਸਰਦਾਰੀ ਨੂੰ ਦੁਨੀਆਂ ਮੰਨਦੀ ਹੈ, ਪਰ ਪੰਜਾਬੀ ਬੋਲੀ ਆਪਣੇ ਹੀ ਘਰ ਵਿਚ ਆਪਣੇ ਲਈ ਇਕ ਕੋਨਾ ਤਲਾਸ਼ ਰਹੀ ਹੈਅਸਲ ਵਿਚ ਅਸੀਂ ਆਪ ਹੀ ਆਪਣੀ ਇਸ ਮਾਂ ਬੋਲੀ ਦੀ ਗੁਹਾਰ ਤੋਂ ਅਣਜਾਣ ਹਾਂਮਾਂ ਬੋਲੀ ਦੀ ਸੇਵਾ ਦਾ ਰੌਲਾ ਪਾ ਕੇ ਫ਼ਰਜ਼ ਪੂਰਾ ਨਹੀਂ ਹੋ ਜਾਂਦਾ, ਜਰੂਰਤ ਹੈ ਮਾਂ ਬੋਲੀ ਪੰਜਾਬੀ ਦੇ ਇਤਿਹਾਸ ਨੂੰ ਦੁਹਰਾਉਣ ਦੀ ਤੇ ਇਹ ਜਾਨਣ ਦੀ ਕਿ ਸਾਡੀ ਮਾਂ ਬੋਲੀ ਦੀ ਜੜ੍ਹ ਕਿੱਥੇ ਹੈਆਮ ਰਾਇ ਇਹ ਹੁੰਦੀ ਹੈ ਕਿ ਪੰਜਾਬੀ ਬੋਲੀ ਦੇ ਇਤਿਹਾਸ ਦੇ ਨਾਂ ਤੇ ਅਸੀਂ ਗੁਰਮੁਖੀ ਨੂੰ ਪੁਰਾਣੀ ਪੰਜਾਬੀ ਕਹਿ ਕੇ ਗੱਲ ਮੁੱਕਦੀ ਕਰ ਦੇਂਦੇ ਹਾਂ, ਜਾਂ ਪੰਜਾਬੀ ਨੂੰ ਸੰਸਕ੍ਰਿਤ ਭਾਸ਼ਾ ਤੋਂ ਨਿਕਲੀ ਮੰਨ ਲੈਂਦੇ ਹਾਂ, ਅਤੇ ਦੋ ਚਾਰ ਹਵਾਲੇ ਦੇ ਕੇ ਅਸੀਂ ਇਸ ਗੱਲ ਨੂੰ ਮੁਕਾ ਵੀ ਦੇਂਦੇ ਹਾਂ ਤੇ ਸੁਰਖ਼ਰੂ ਹੋ ਜਾਂਦੇ ਹਾਂਡਾ. ਰਵਿੰਦਰ ਰਵੀ ਅਨੁਸਾਰ:

 ਭਾਸ਼ਾ ਆਪਣੇ ਆਪ ਵਿਚ ਕੋਈ ਇਕ ਕੱਲਾ ਕਾਰਾ ਸੁਤੰਤਰ ਵਰਤਾਰਾ ਨਹੀਂ, ਸਗੋਂ ਇਹ ਕਿਸੇ ਮਨੁੱਖੀ ਸਮੂਹ ਦੇ ਵਿਸ਼ਾਲ ਅਤੇ ਗੁੰਝਲਦਾਰ ਸਮਾਜਿਕ ਇਤਿਹਾਸਕ ਪਸਾਰ ਦਾ ਇਕ ਬੁਨਿਆਦੀ ਅੰਗ ਹੁੰਦੀ ਹੈ- ਰਵੀ ਚੇਤਨਾ (ਪੰ: 253) ਲੇਖ ਪੰਜਾਬੀ ਭਾਸ਼ਾ ਦੀ ਸਥਿਤੀ 

ਜਿਵੇਂ ਕਿ ਸਮਾਜ ਕਿਸੇ ਇਕੱਲੇ ਮਨੁੱਖ ਨਾਲ ਨਹੀਂ ਬਣਦਾ, ਉਸੇ ਤਰ੍ਹਾਂ ਭਾਸ਼ਾ ਆਪਣੇ ਆਪ ਵਿੱਚ ਕੋਈ ਸੁਤੰਤਰ ਹੋਂਦ ਨਹੀਂ ਰੱਖਦੀਕੋਈ ਭਾਸ਼ਾ ਸਮਾਜ ਦਾ ਹਿੱਸਾ ਉਦੋਂ ਬਣਦੀ ਹੈ ਜਦੋਂ ਉਹ ਇਤਿਹਾਸ ਦੇ ਬਦਲ ਵਿਚੋਂ ਲੰਘਦੀ ਹੈ ਅਤੇ ਸਮਾਜ ਦੇ ਇਹ ਉਤਰਾਚੜ੍ਹਾਅ ਉਸ ਵੇਲੇ ਦੀ ਭਾਸ਼ਾ ਵਿਚ ਹੋਰ ਬਹੁਤ ਸਾਰੀਆਂ ਬੋਲੀ ਦੇ ਸ਼ਬਦ ਰਲਗੱਡ ਹੋ ਜਾਂਦੇ ਹਨਇਹ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ ਤੇ ਇਕ ਨਵੀਂ ਬੋਲੀ ਜਨਮ ਲੈਂਦੀ ਹੈਪੰਜਾਬੀ ਬੋਲੀ ਵੀ ਪਤਾ ਨਹੀਂ ਕਿੰਨੇ ਹੀ ਅਜਿਹੇ ਪੜਾਵਾਂ ਵਿਚੋਂ ਲੰਘ ਕੇ ਅੱਜ ਆਪਣੇ ਅਜੋਕੇ ਰੂਪ ਵਿਚ ਸਾਡੇ ਸਾਹਮਣੇ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਅਸੀਂ ਰੌਲਾ ਤਾਂ ਪਾ ਰਹੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਚਾਇਆ ਜਾਵੇ ਪਰ ਇਸ ਵੇਲੇ ਵੀ ਸਾਡੇ ਕੋਲ ਕੋਈ ਠੋਸ ਸਬੂਤ ਨਹੀਂ ਹਨ ਕਿ ਸਾਡੀ ਮਾਂ ਬੋਲੀ ਦੀਆਂ ਜੜ੍ਹਾਂ ਕਿੱਥੇ ਹਨ, ਤੇ ਅਸੀਂ ਇਨ੍ਹਾਂ ਜੜ੍ਹਾਂ ਨੂੰ ਫਰੋਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇਜਦੋਂ ਵੀ ਪੰਜਾਬੀ ਬੋਲੀ ਦੀਆਂ ਜੜ੍ਹਾਂ ਦੀ ਤਲਾਸ਼ ਦਾ ਸਫ਼ਰ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਵੱਡੀ ਬੇਇਨਸਾਫ਼ੀ ਜੋ ਅਸੀਂ ਪੰਜਾਬੀ ਬੋਲੀ ਨਾਲ ਕਰਦੇ ਹਾਂ ਉਹ ਇਹ ਹੈ ਕਿ ਅਸੀਂ ਪੰਜਾਬੀ ਬੋਲੀ ਨੂੰ ਉਸ ਦੇ ਇਤਿਹਾਸਕਤੇ ਸਾਂਸਕ੍ਰਿਤਿਕਪ੍ਰਸੰਗ ਨਾਲੋਂ ਤੋੜ ਕੇ ਵਿਗਿਆਨਕ ਅਧਾਰ ਤੇ ਖੋਜ ਆਰੰਭ ਕਰ ਦੇਂਦੇ ਹਾਂ ਜਿਸ ਕਰਕੇ ਪੰਜਾਬੀ ਬੋਲੀ ਦੇ ਇਤਿਹਾਸਕ ਪਿਛੋਕੜ ਦੀ ਗੱਲ ਖੂੰਜੇ ਲੱਗ ਜਾਂਦੀ ਹੈ, ਤੇ ਅਸੀਂ ਕਹਿ ਦੇਂਦੇ ਹਾਂ ਕਿ ਪੰਜਾਬੀ ਗੁਰੂਆਂ ਦੇ ਮੁੱਖ ਤੋਂ ਨਿਕਲੀ ਬੋਲੀ ਹੈ, ਤੇ ਗੱਲ ਸਿਰਫ਼ ਪੰਜਾਬੀ ਸ਼ਬਦਾਵਲੀ ਤੇ ਪੰਜਾਬੀ ਵਿਆਕਰਣ ਦੀ ਖੋਜ ਤੋਂ ਅਗੇ ਨਹੀਂ ਤੁਰਦੀ

ਜੇ. ਐਸ. ਰਿਆਲ ਦੇ ਅਨੁਸਾਰ ਪੰਜਾਬੀ ਪਾਠਕ ਅਤੇ ਵਿਦਵਾਨ ਸੰਸਕ੍ਰਿਤ ਨੂੰ ਇਕ ਪੰਡਤਾਊ ਭਾਸ਼ਾ ਮੰਨਦੇ ਹਨ ਜਿਸ ਨਾਲ ਸਾਡਾ ਉੱਕਾ ਹੀ ਕੋਈ ਸਰੋਕਾਰ ਨਹੀਂ, ਪਰ ਅਸਲੀਅਤ ਤੋਂ ਐਨ ਉਲਟ ਹੈਵਲਦੀਅਤ ਦੀ ਦ੍ਰਿਸ਼ਟੀ ਤੋਂ ਪੰਜਾਬੀ ਨਿਰਸੰਦੇਹ ਸੰਸਕ੍ਰਿਤ ਦੀ ਹੀ ਜੰਮਪਲ ਹੈ” - ਪੰਜਾਬੀ ਦੀ ਮਾਤਭਾਸ਼ਾ, 19 ਅਗਸਤ, 2007 (ਪੰਜਾਬੀ ਟ੍ਰਿਬਿਉਨ)

ਇਸੇ ਲੇਖ ਵਿਚ ਉਹ ਅੱਗੇ ਲਿਖਦੇ ਹਨ ਕਿ ਸਾਡੇ ਚੰਗੇ ਭਲੇ ਵਿਦਵਾਨ ਸੰਸਕ੍ਰਿਤ ਨੂੰ ਪੰਜਾਬੀ ਤੋਂ ਜਨਮੀ ਹੋਈ ਮੰਨਦੇ ਹਨ

ਉਪਰੋਕਤ ਵਿਚਾਰਾਂ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਪੰਜਾਬੀ ਬੋਲੀ ਦੇ ਇਤਿਹਾਸ ਨੂੰ ਜਾਨਣ ਲਈ ਸਾਨੂੰ ਸੰਸਕ੍ਰਿਤ ਭਾਸ਼ਾ ਤੇ ਨਿਰਭਰ ਹੋਣਾ ਪਵੇਗਾ ਕਿਉਂਕਿ ਕਿਸੇ ਹੱਦ ਤੱਕ ਇਹ ਸੱਚ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਕਿ ਪੰਜਾਬੀ ਅਸਲ ਵਿਚ ਸੰਸਕ੍ਰਿਤ ਤੋਂ ਜਨਮੀ ਹੈਪੰਜਾਬੀ ਬੋਲੀ ਦੇ ਇਤਿਹਾਸਕ ਪਿਛੋਕੜ ਨੂੰ ਜਾਨਣ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਤੇ ਨਜ਼ਰ ਮਾਰੀ ਜਾਵੇ ਕਿਉਂਕਿ ਪੰਜਾਬੀ ਵਿਚ ਫ਼ਾਰਸੀ, ਉਰਦੂ, ਅੰਗ੍ਰਜ਼ੀ, ਹਿੰਦੀ, ਬਲੋਚੀ ਆਦਿ ਬੋਲੀਆਂ ਦੇ ਸ਼ਬਦ ਮੌਜੂਦ ਹਨ ਤੇ ਪੰਜਾਬੀ ਬੋਲੀ ਤੇ ਇਨ੍ਹਾਂ ਵੱਖਵੱਖ ਬੋਲੀਆਂ ਦਾ ਅਸਰ ਹੋਣਾ ਇਹ ਸਿੱਧ ਕਰਦਾ ਹੈ ਕਿ ਪੰਜਾਬੀ ਬੋਲੀ ਇਨ੍ਹਾਂ ਸਾਰੀਆਂ ਬੋਲੀਆਂ ਦੇ ਸੰਪਰਕ ਵਿਚ ਜ਼ਰੂਰ ਆਈ ਹੋਵੇਗੀ ਤਾਂ ਹੀ ਇਸ ਵਿਚ ਇਨ੍ਹਾਂ ਬੋਲੀਆਂ ਦੇ ਸ਼ਬਦ ਮੌਜੂਦ ਹਨ ਜੋ ਅਜੋਕੀ ਪੰਜਾਬੀ ਬੋਲੀ ਦਾ ਮੁਹਾਂਦਰਾ ਬਣਦੇ ਹਨਇਤਿਹਾਸ ਗਵਾਹ ਹੈ ਕਿ ਪ੍ਰਾਚੀਨ ਸਮੇਂ ਵਿਚ ਸਾਰੇ ਉੱਤਰਭਾਰਤ ਨੂੰ ਪੰਜਾਬ ਕਿਹਾ ਜਾਂਦਾ ਸੀ ਤੇ ਭਾਰਤ ਵਿਚ ਦਾਖ਼ਲ ਹੋਣ ਲਈ ਪੰਜਾਬ ਮੁੱਖ ਦਰਵਾਜ਼ਾ ਸੀਡਾ. ਸੁਦਰਸ਼ਨ ਗਾਸੋ ਲਿਖਦੇ ਹਨ:

“1947 ਦੀ ਦੇਸ਼ ਵੰਡ ਤੋਂ ਪਹਿਲਾਂ ਪਾਕਿਸਤਾਨ ਵਾਲਾ ਪੰਜਾਬ ਵੀ ਭਾਰਤ ਦਾ ਹੀ ਹਿੱਸਾ ਸੀ, ਮਹਾਰਾਜਾ ਰਣਜੀਤ ਸਿੰਘ ਸਮੇਂ ਕਾਬਲ ਕੰਧਾਰ ਤੋਂ ਲੈ ਕੇ, ਲਾਹੌਰ, ਸਿਆਲਕੋਟ, ਰਾਵਲਪਿੰਡੀ, ਹਰਿਆਣਾ, ਪੰਜਾਬ, ਦਿੱਲੀ ਅਤੇ ਜੰਮੂਕਸ਼ਮੀਰ ਦਾ ਇਲਾਕਾ ਪੰਜਾਬੀ ਭਾਸ਼ਾ ਦੇ ਸੂਤਰ ਵਿਚ ਪਰੋਇਆ ਹੋਇਆ ਸੀਹੁਣ ਵੀ ਭੂਗੋਲਿਕ ਹੱਦਬੰਦੀਆਂ ਦੇ ਬਾਵਜੂਦ ਇਹ ਇਲਾਕਾ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਪਹਿਚਾਣ ਨੂੰ ਪੱਕਾ ਤੇ ਪ੍ਰਵਾਨਿਤ ਸਰੂਪ ਪ੍ਰਦਾਨ ਕਰਨ ਵਾਲਾ ਇਲਾਕਾ ਹੈਇੱਥੇ ਇਸ ਗੱਲ ਦਾ ਜ਼ਿਕਰ ਕਰਨ ਦਾ ਉਦੇਸ਼ ਇਹ ਹੈ ਕਿ ਜੇਕਰ ਰਾਜਨੀਤਿਕ ਮਜਬੂਰੀਆਂ ਕਰਕੇ ਇਸ ਖ਼ਿੱਤੇ ਵਿਚੋਂ ਪੰਜਾਬੀ ਬੋਲੀ ਨੂੰ ਮੁੱਖ ਧਾਰਾ ਤੋਂ ਪਾਸੇ ਨਾ ਧਕੇਲਿਆ ਜਾਵੇ ਤਾਂ ਪੰਜਾਬੀ ਬੋਲੀ ਇਕ ਵਿਸ਼ਾਲ ਭੂਖੰਡ ਦੀ ਮੁੱਢਲੀ ਬੋਲੀ ਬਣਨ ਦੀ ਹੱਕਦਾਰ ਹੈ-ਪੰਜਾਬੀ ਟ੍ਰਿਬਿਉਨ, 3 ਫਰਵਰੀ, 2008

ਉਪਰੋਕਤ ਵਿਚਾਰ ਵੀ ਇਸ ਗੱਲ ਨੂੰ ਹੋਰ ਪੁਖਤਾ ਕਰਦੇ ਹਨ ਕਿ ਪੰਜਾਬ ਕਿਸੇ ਵੇਲੇ ਬਹੁਤ ਵੱਡਾ ਸੂਬਾ ਸੀ ਅਤੇ ਉੱਤਰ ਭਾਰਤ ਵਿਚ ਦਾਖ਼ਲ ਹੋਣ ਲਈ ਪੰਜਾਬ ਹੀ ਇਕੋ ਇਕ ਰਸਤਾ ਸੀਉਸ ਵੇਲੇ ਹਮਲਾਵਰ ਪੰਜਾਬ ਦੇ ਰਸਤੇ ਹੀ ਭਾਰਤ ਵਿਚ ਦਾਖ਼ਲ ਹੁੰਦੇ ਸਨ, ਤੇ ਇਤਿਹਾਸ ਵਿਚ ਸਬੂਤ ਵੀ ਮੌਜੂਦ ਹਨ ਕਿ ਪੰਜਾਬ ਨੇ ਬਹੁਤ ਹਮਲੇ ਸਹਾਰੇ ਹਨ, ਤੇ ਹਰ ਹਮਲੇ ਪਿਛੋਂ ਹਮਲਾਵਰਾਂ ਦੇ ਨਿਸ਼ਾਨ ਪਿੱਛੇ ਰਹਿ ਜਾਂਦੇ ਸਨ ਜਿਨ੍ਹਾਂ ਵਿਚ ਬੋਲੀ ਦੇ ਤੱਤ ਵੀ ਮੌਜੂਦ ਸਨ ਜੋ ਉਸ ਵੇਲੇ ਦੇ ਲੋਕਾਂ ਤੇ ਅਪਣਾ ਰੰਗ ਚਾੜ੍ਹ ਦਿੰਦੇ ਸਨ ਤੇ ਹੌਲੀਹੌਲੀ ਇਹ ਬੋਲੀਆਂ ਦੇ ਤੱਤ ਉਸ ਵੇਲੇ ਦੇ ਲੋਕਾਂ ਦੀ ਬੋਲੀ ਵਿਚ ਰਚ-ਮਿਚ ਗਏ ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਗਏ ਤੇ ਪੰਜਾਬੀ ਬੋਲੀ ਅਜੋਕੇ ਰੂਪ ਨੂੰ ਧਾਰਨ ਕਰ ਗਈਡਾ. ਹਰਕੀਤ ਸਿੰਘ ਦੇ ਸ਼ਬਦਾਂ ਵਿਚ:

ਪਾਦਰੀਆਂ ਨੇ ਪੰਜਾਬੀ ਭਾਸ਼ਾ ਦੇ ਮਦਰ ਉਚਾਰਣ ਨੂੰ ਸਲਾਹਿਆ ਤੇ ਲਿੱਪੀ ਦੇ ਸਰਲ ਤੇ ਵਿਗਿਆਨਕ ਸਰੂਪ ਦੀ ਰੱਜਵੀਂ ਤਾਰੀਫ਼ ਵੀ ਕੀਤੀਇਨ੍ਹਾਂ ਵਲੋਂ ਵਿਖਾਈ ਦਿਲਚਸਪੀ ਕਰਕੇ 19ਵੀਂ ਸਦੀ ਦੇ ਅੰਤਲੇ ਦੌਰ ਅਤੇ 20ਵੀਂ ਸਦੀ ਦੇ ਆਰੰਭ ਵਿਚ ਪੰਜਾਬੀ ਭਾਸ਼ਾ ਨੂੰ ਸਿੱਖਿਆ ਤੇ ਰਾਜ ਪ੍ਰਬੰਧ ਦੇ ਖੇਤਰ ਵਿਚ ਸਵੀਕਾਰ ਕੀਤਾ ਗਿਆ''-ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼ (ਸੰਪਾਦਕੀ) 

1947 ਦੀ ਵੰਡ ਤੋਂ ਬਾਅਦ ਪੰਜਾਬ ਵਿਚੋਂ ਉਰਦੂ ਅਤੇ ਫ਼ਾਰਸੀ ਦੇ ਨਿਸ਼ਾਨ ਤੱਕ ਖ਼ਤਮ ਕਰ ਦਿੱਤੇ ਗਏ ਅਤੇ ਪੰਜਾਬੀ ਸਿਰਫ਼ ਤੇ ਸਿਰਫ਼ ਸੰਸਕ੍ਰਿਤੀ ਤੇ ਹੀ ਨਿਰਭਰ ਹੋ ਗਈਵੰਡ ਕਰਕੇ ਪੰਜਾਬ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਸੀ ਤੇ ਪੰਜਾਬ ਦੀ ਸਮੁੱਚੀ ਅਰਥਵਿਵਸਥਾ ਉੱਤੇ ਹਿੰਦੂਆਂ ਦਾ ਕਬਜ਼ਾ ਹੋ ਗਿਆ ਅਤੇ ਇਨ੍ਹਾਂ ਹਾਲਤਾਂ ਵਿਚ ਪੰਜਾਬੀ ਕੌਮ ਆਪਣੇ ਆਪ ਨੂੰ ਫਿਰ ਤੋਂ ਕਾਇਮ ਕਰਨ ਲਈ ਜੂਝ ਰਹੀ ਸੀ ਅਤੇ ਪੰਜਾਬੀ ਬੋਲੀ ਵੀ ਦੱਬੇ ਘੁੱਟੇ ਸਾਹਾਂ ਨਾਲ ਸਹਿਕ ਰਹੀ ਸੀਵੰਡ ਨੇ ਪੰਜਾਬੀ ਬੋਲੀ ਅਤੇ ਸਭਿਆਚਾਰ ਤੇ ਬਹੁਤ ਹੀ ਮਾੜਾ ਅਸਰ ਪਾਇਆ, ਤੇ ਸਿੱਟੇ ਵਜੋਂ ਪੰਜਾਬ ਤੇ ਪੰਜਾਬੀ ਦੋਵੇਂ ਅਧਮੋਈ ਹਾਲਤ ਵਿਚ ਆਪਣਾ ਸਿਰ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਹਰ ਵਾਰ ਸਿਰ ਕਲਮ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਜੋ ਅਜ ਵੀ ਜਾਰੀ ਹੈਡਾ: ਹਰਕੀਤ ਸਿੰਘ ਦੇ ਸ਼ਬਦਾਂ ਵਿਚ:

“1947 ਵਿਚ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆਇਸ ਵੰਡ ਦੇ ਨਤੀਜੇ ਵਜੋਂ ਪੱਛਮੀ ਪੰਜਾਬ ਦੀ ਹਿੰਦੂ, ਸਿੱਖ ਵਸੋਂ ਹਿਜਰਤ ਕਰਕੇ ਪੂਰਬੀ ਪੰਜਾਬ ਵਿਚ ਵੱਸਣ ਲਈ ਮਜਬੂਰ ਹੋਈਇਸ ਨਾਲ ਭਾਸ਼ਾਈ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀ ਆਈਪਹਿਲੀ ਤਬਦੀਲੀ ਇਹ ਹੋਈ ਕਿ ਵਿਸ਼ਾਲ ਪੰਜਾਬ ਦੀਆਂ ਸਮੂਹ ਉਪਬੋਲੀਆਂ ਖ਼ਲਤਮਲਤ ਹੋ ਗਈਆਂ ਪੋਠੋਹਾਰੀ, ਮੁਲਤਾਨੀ, ਸ਼ਾਹਮੁਖੀ ਮਾਝੀ, ਦੁਆਬੀ, ਮਲਵਈ ਤੇ ਪੁਆਧੀ ਦੇ ਉਚਾਰਣ ਦੇ ਵਖਰੇਵੇਂ ਖ਼ਲਤਮਲਤ ਹੋਣ ਕਰ ਕੇ ਮਾਂਝ ਗੋਲਾਈ ਇਖਤਿਆਰ ਕਰਨ ਲੱਗ ਪਈ-ਪੰਜਾਬੀ ਸ਼ਬਦਰੂਪ ਤੇ ਸ਼ਬਦ ਜੋੜ ਕੋਸ਼ (1988)

ਉਪਰੋਕਤ ਵਿਚਾਰ ਇਸ ਗੱਲ ਨੂੰ ਕਾਇਮ ਕਰਦਾ ਹੈਵੰਡ ਤੋਂ ਬਾਅਦ ਪੰਜਾਬੀ ਬਿਲਕੁਲ ਇਕੱਲੀ ਹੋ ਗਈ ਤੇ ਆਪ ਮੁਹਾਰੇ ਆਪਣੇ ਪੈਰੀ ਖੋਲ੍ਹਣ ਦੀ ਕੋਸ਼ਿਸ਼ ਕਰਨ ਲਈ ਸੰਘਰਸ਼ ਕਰਦੀ ਰਹੀਪੰਜਾਬੀ ਬੋਲੀ ਦਾ ਇਹ ਸੰਘਰਸ਼ ਬੇਦਸਤੂਰ ਅਜੇ ਵੀ ਜਾਰੀ ਹੈਜੇ ਅਸੀਂ ਪੰਜਾਬੀ ਬੋਲੀ ਤੇ ਹੋ ਰਹੇ ਖੋਜ ਕਾਰਜ ਵਿਚ ਅਕਾਦਮਿਕ ਅਦਾਰਿਆਂ ਦੇ ਰੋਲ ਦੀ ਗੱਲ ਕਰੀਏ ਤਾਂ ਵਰਤਮਾਨ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਪਰ ਇਸ ਅਦਾਰੇ ਵਲੋਂ ਪੰਜਾਬੀ ਬੋਲੀ ਲਈ ਕੋਈ ਯੋਗ ਕਦਮ ਨਾ ਉਠਾਏ ਗਏ ਹਨ ਤੇ ਨਾ ਹੀ ਉਠਾਏ ਜਾ ਰਹੇ ਹਨਅਸਲ ਵਿਚ ਇਸ ਅਦਾਰੇ ਦੀ ਨੀਂਹ ਅੰਗ੍ਰੇਜ਼ੀ ਸਿੱਖਿਆ ਨੀਤੀ ਉੱਤੇ ਟਿਕੀ ਹੈ ਤੇ ਅੱਜ ਵੀ ਇਹ ਅਦਾਰਾ ਆਪਣੀ ਇਸੇ ਨੀਤੀ ਤੇ ਕਾਇਮ ਹੈ, ਤੇ ਵਿਦਵਾਨ ਪੈਦਾ ਕਰਨੇ ਅਤੇ ਡਿਗਰੀਆਂ ਵੰਡਣਾ ਹੀ ਇਸ ਦਾ ਪ੍ਰਮੁੱਖ ਮੰਤਵ ਹੈਪੰਜਾਬ ਸੂਬੇ ਦੀ ਪੰਜਾਬੀ ਬੋਲੀ ਨੂੰ ਇਸ ਪ੍ਰਮੁੱਖ ਅਦਾਰੇ ਨੇ ਦੂਰਕਿਨਾਰਾ ਕੀਤਾ ਹੈ ਤੇ ਅੰਗ੍ਰੇਜ਼ੀ ਨੂੰ ਵਧੇਰੇ ਮਾਨਤਾ ਦਿੱਤੀ ਹੈ

ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਜਿਸ ਵਿਚ ਭਾਸ਼ਾ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ ਤੇ ਪੰਜਾਬੀ ਨੂੰ ਇਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਵੀ ਕੀਤਾ ਗਿਆ ਹੈਪੰਜਾਬੀ ਬੋਲੀ ਲਈ ਇਸ ਅਦਾਰੇ ਵਲੋਂ ਕਈ ਸ਼ਲਾਘਾ-ਯੋਗ ਕਦਮ ਵੀ ਚੁੱਕੇ ਗਏ ਹਨਪਰ ਸਰਕਾਰਾਂ ਦੇ ਬਦਲਣ ਅਤੇ ਸਮੇਂ ਅਤੇ ਆਰਥਿਕਤਾ ਦੀ ਮਾਰ ਨੇ ਇਸ ਅਦਾਰੇ ਦੀਆਂ ਪੰਜਾਬੀ ਬੋਲੀ ਲਈ ਹੋ ਰਹੀਆਂ ਕੋਸ਼ਿਸ਼ਾਂ ਤੇ ਵੀ ਮਾਰੂ ਅਸਰ ਪਾਇਆ ਹੈਪੱਛਮੀ ਦੇਸ਼ਾਂ ਵਿਚ ਮਾਂ ਬੋਲੀ ਦੀ ਪੜ੍ਹਾਈ ਲਾਜ਼ਮੀ ਹੈ ਅਤੇ ਮਾਂ ਬੋਲੀ ਦੀ ਪੜ੍ਹਾਈ ਲਈ ਸਿੱਖਿਆ ਅਦਾਰਿਆਂ ਵਿਚ ਦੋ ਤੋਂ ਤਿੰਨ ਘੰਟੇ ਲਾਜ਼ਮੀ ਰੱਖੇ ਗਏ ਹੁੰਦੇ ਹਨ

ਇਸ ਤੋਂ ਪਹਿਲਾਂ ਕਿ ਪੰਜਾਬੀ ਬੋਲੀ ਮਿਆਰ ਰਸਾਤਲ ਤੇ ਜਾ ਪਹੁੰਚੇ, ਉੱਨਤ ਦੇਸ਼ਾਂ ਦੀ ਤਰ੍ਹਾਂ ਸਾਨੂੰ ਵੀ ਪੰਜਾਬੀ ਮਾਂ ਬੋਲੀ ਦੀ ਪੜ੍ਹਾਈ ਲਈ ਪਹਿਲੇ 8, 7 ਸਾਲ ਮਾਤ-ਭਾਸ਼ਾ ਪੜ੍ਹਾਉਣ ਲਈ ਰੋਜ਼ਾਨਾ 2 ਘੰਟੇ ਦੇਣੇ ਚਾਹੀਦੇ ਹਨਅਮਰੀਕਾ ਵਿਚ ਤਾਂ ਸਕੂਲ ਸਮੇਂ ਦਾ ਇਕ ਤਿਹਾਈ ਹਿੱਸਾ ਮਾਤਭਾਸ਼ਾ ਲਈ ਰਾਖਵਾਂ ਰੱਖਿਆ ਜਾਂਦਾ ਹੈ-ਅਜੀਤ ਅਖ਼ਬਾਰ, ਮਾਂਬੋਲੀ ਪੰਜਾਬੀ ਦੀ ਰਾਖੀ, 25 ਜਨਵਰੀ, 2008, ਗੁਰਦੇਵ ਸਿੰਘ ਗਹੁੰਣ 

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਨੂੰ ਮਾਂ ਬੋਲੀ ਤਰ੍ਹਾਂ ਸਤਿਕਾਰਨ ਵਾਲੇ ਇਸ ਦੀ ਸੇਵਾ ਵੀ ਬਹੁਤ ਕਰ ਰਹੇ ਹਨ ਪਰ ਇਹ ਸੇਵਾ ਉਦੋਂ ਤੱਕ ਪੂਰੀ ਨਹੀਂ ਹੋ ਸਕੇਗੀ ਜਦੋਂ ਤੱਕ ਅਸੀਂ ਪੰਜਾਬੀ ਜੀਅ ਜਾਨ ਨਾਲ ਇਹ ਕੋਸ਼ਿਸ਼ ਨਹੀਂ ਕਰਦੇ ਕਿ ਪੰਜਾਬੀ ਆਪਣੀ ਘਰ ਦੀ ਮਾਲਕ ਅਤੇ ਖੁਦ ਮੁਖਤਿਆਰ ਬਣੇ ਤੇ ਪੰਜਾਬ ਦੀ ਵੱਖਰੀ ਮੁਹਾਰ ਆਪਣੀ ਮਾਂ ਦੇ ਸਤਿਕਾਰ ਕਰਕੇ ਹੀ ਕਾਇਮ ਰਹੇਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੇ ਪੰਜਾਬੀ ਵੀ ਇਤਿਹਾਸ ਦਾ ਹਿੱਸਾ ਹੋ ਜਾਣਗੇਮੇਰਾ ਦਾਗ਼ਿਸਤਾਨਵਿਚ ਰਸੂਲਹ ਮਜ਼ਾਤੋਣ ਲਿਖਦਾ ਹੈ:

ਉਹ ਕੌਮਾਂ ਬਹੁਤ ਛੇਤੀਂ ਖ਼ਤਮ ਹੋ ਜਾਂਦੀਆਂ ਹਨ ਜੋ ਆਪਣੀ ਮਾਂ ਬੋਲੀ ਨੂੰ ਭੁਲਾ ਦਿੰਦੀਆਂ ਹਨਜਦੋਂ ਪੁਰਾਣੇ ਸਮਿਆਂ ਵਿਚ ਕਿਸੇ ਨੂੰ ਬਦ-ਦੁਆ ਦਿੱਤੀ ਜਾਂਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਹੀ ਭੁੱਲ ਜਾਵੇ ਜਿਵੇਂ ਮਾਂ ਤੋਂ ਬਿਨਾਂ ਬੱਚੇ ਅਨਾਥ ਹੁੰਦੇ ਹਨ ਉਸੇ ਤਰ੍ਹਾਂ ਜੇ ਅਸੀਂ ਆਪ ਪੰਜਾਬੀ ਬੋਲੀ ਦਾ ਵਜੂਦ ਖ਼ਤਮ ਕਰ ਦਿਆਂਗੇ ਤਾਂ ਅਸੀਂ ਵੀ ਅਨਾਥ ਹੋ ਕੇ ਰਹਿ ਜਾਵਾਂਗੇਸੋ ਆਉ ਰਲ ਕੇ ਕੋਸ਼ਿਸ਼ ਕੀਤੀ ਜਾਵੇ ਅਤੇ ਪੰਜਾਬ ਦੇ ਵਿਹੜੇ ਦੀ ਰੌਣਕ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਅਤੇ ਮਾਣ ਨਾਲ ਉਸ ਦੀ ਧਰਤੀ ਵਾਪਸ ਕਰੀਏ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)