ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਇੱਕ ਗੀਤ , ਇੱਕ ਨਜ਼ਮ
ਦਰਸ਼ਨ ਦਰਵੇਸ਼

ਗੀਤ

ਤੈਨੂੰ ਤੱਕਿਆ ਹੈ ਰੋਜ਼ ਮੈਂ ਹੁੰਗਾਰਾ ਬਣਕੇ।
ਮੈਥੋਂ ਮੋੜਿਆ ਤੂੰ ਮਨ ਟੁੱਟਾ ਤਾਰਾ ਬਣਕੇ।

ਮੋਹ ਨੂੰ ਲਾਂਬੂ ਲਾਕੇ ਸਾਰੀ ਰਾਤ ਸੇਕਦਾ ਰਿਹਾ ਤੂੰ,
ਤਾਹੀਓਂ ਕਰਦਾ ਸੀ ਗੱਲਾਂ ਵੀ ਅੰਗਾਰਾ ਬਣਕੇ।

ਜੇ ਸੀ ਬੁੱਕਲ ‘ਚੋਂ ਜਾਣਾਂ ਤੁਰ ਪਾਣੀਆਂ ਦੇ ਵਾਂਗ,
ਕਾਹਤੋਂ ਸਾਂਭਿਆ ਮੈਂ ਤੈਨੂੰ ਸੀ ਕਿਨਾਰਾ ਬਣਕੇ।

ਏਨਾਂ ਦੂਰ ਹੋਇਆ ਮੇਰੇ ਏਨਾਂ ਨੇੜੇ ਆਣਕੇ,
ਵਗ ਚੱਲਿਆ ਅੱਖਾਂ ਚੋਂ ਨੀਰ ਖਾਰਾ ਬਣਕੇ।

ਮੇਰੇ ਦਿਨਾਂ 'ਚ ਸਿਆਹੀ ਸ਼ਾਮ ਰੰਗੀ ਘੁਲੀ ਹੋਈ,
ਮੈਨੂੰ ਧੁੱਪ 'ਚ ਨਹਾਦੇ ਸੁਨਿਆਰਾ ਬਣਕੇ।

ਅੱਜ ਲੱਭਿਆ ਸੀ ਸ਼ੀਸ਼ੇ 'ਚੋਂ ਮੈਂ ਚਿਹਰਾ ਆਪਣਾਂ,
ਤੇਰੇ ਨਕਸ਼ ਮਿਲੇ ਸੀ ਬੱਸ ਲਾਰਾ ਬਣਕੇ।

 

 ਮੁੰਬਈ ਦੀ ਲੋਕਲ ਟਰੇਨ ਅੰਦਰਲਾ ਸੂਤਰਧਾਰ

ਤੁਸੀਂ ਕਿਉਂ ਆਏ ਹੋ
ਮੌਸਮ ਨੂੰ ਬਦਨਾਮ
ਅਤੇ ਰੁੱਤ ਨੂੰ ਜਲੀਲ ਕਰਨ
ਤੁਸੀਂ ਕਿਉਂ ਆਏ ਹੋ ?

ਜਦੋਂ ਦੇ ਆਏ ਹੋ
ਪਾਣੀ ਦੀ ਹਿੱਕ ਉੱਤੇ
ਗੋਲੀਆਂ ਦਾਗ ਰਹੇ ਹੋ
ਪਗਡੰਡੀਆਂ ‘ਚ ਪੱਥਰ ਸੁਟਦੇ
ਗੁਲਦਾਉਦੀ ਦੇ ਫੁੱਲਾਂ ਉੱਤੇ
ਖੂਨ ਦੇ ਹਾਸ਼ੀਏ ਮਾਰ ਰਹੇ ਹੋ
ਸਾਂਤ ਚਿਹਰਿਆਂ ਤੇ
ਭੱਖੜੇ ਦੇ ਬੀਅ ਸੁੱਟ ਰਹੇ ਹੋ
ਅਤੇ-
ਰਿਸ਼ਤਿਆਂ ਦੇ ਸਫਰ ’ਚ
ਉਡਾ ਰਹੇ ਹੋ ਤੇਜ਼ਾਬੀ ਧੂੜ

ਵੇਖ ਰਹੇ ਹਾਂ –
ਤੁਹਾਡੀਆਂ ਅੱਖਾਂ ‘ਚ
ਕੋਸਾ ਪਾਣੀ ਨਹੀਂ
ਸੂਲਾਂ ਦਾ ਇੱਕ ਸਾਲਮ ਜੰਗਲ ਹੈ
ਉਸ ਜੰਗਲ ਦੀਆਂ ਸੂਲਾਂ
ਕਿਸੇ ਦੀਆਂ ਅੱਖਾਂ ‘ਚ
ਅਤੇ –
ਕਿਸੇ ਦੇ
ਬੁੱਲ੍ਹਾਂ ‘ਚ ਪੁੜ ਰਹੀਆਂ ਹਨ
ਤੁਸੀਂ ਸਾਨੂੰ
ਚੰਗੀਆਂ ਪੁਸਤਕਾਂ
ਵੇਖਣੋ
ਪੜਨੋਂ

ਅਤੇ ਮੋਹ ਦੇ ਬੋਲ ਕਹਿਣੋਂ
ਵਿਰਵੇ ਕਰ ਦਿੱਤਾ ਹੈ
ਤੁਸੀਂ ਕਿਉਂ ਆਏ ਹੋ ?
ਅਤੇ
ਰਹਿਣ ਲਈ ਹੀ ਕਿਉਂ ਆਏ ਹੋ
ਵਕਤ
ਤੁਹਾਡੀ ਵਾਪਸੀ ਮੰਗਦਾ ਹੈ
ਕਿ ਅਸੀਂ ਹੁਣ
ਤਹਾਨੂੰ ਅਲਵਿਦਾ
ਸਾਡੇ ਹੀ ਸੁਭਾਅ ਨਾਲ ਕਹਾਂਗੇ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)