ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਸ਼ਾਨੋ ਸ਼ੌਕਤ ਨਾਲ ਹੋ ਨਿਬੜਿਆ ਨਾਰਵੇ ਚ ਕੱਬਡੀ ਮਹਾਂ ਕੁੰਭ ਖੇਡ ਮੇਲਾ
ਰੁਪਿੰਦਰ ਢਿੱਲੋ ਮੋਗਾ, ਓਸਲੋ

ਰੁਪਿੰਦਰ ਢਿੱਲੋ ਮੋਗਾ

ਓਸਲੋ - ਨਾਰਵੇ 'ਚ ਨਵੇ ਸੰਗਠਤ ਸਾਂਝੀਵਾਲਤਾ ਸਪੋਰਟਸ ਕੱਲਬ ਵੱਲੋ ਆਪਣਾ ਪਲੇਠਾ ਕੱਬਡੀ ਟੂਰਨਾਂਮੈਟ ਬੜੀ ਸਫਲਤਾ ਨਾਲ ਕਰਵਾਇਆ ਗਿਆ। ਨਾਰਵੇ ਦੀ ਰਾਜਧਾਨੀ, ਓਸਲੋ, ਦੇ ਏਕੇਬਰਗ  ਮੈਦਾਨ ਵਿੱਚ 2 ਦਿਨ ਚੱਲੇ ਇਸ ਟੂਰਨਾਂਮੈਟ ਵਿੱਚ ਯੂਰਪ ਤੋ ਉੱਚ ਕੋਟੀ ਦੀਆ ਟੀਮਾਂ ਨੇ ਭਾਗ ਲਿਆ। ਸਾਂਝੀਵਾਲਤਾ ਅੱਤੇ ਭਾਈਚਾਰੇ ਦੇ ਸੰਦੇਸ਼ ਨੂੰ ਮੁੱਖ ਰੱਖਦੇ ਕਰਵਾਇਆ ਗਿਆ ਇਹ ਮੇਲਾ ਆਜ਼ਾਦੀ ਦੇ ਸ਼ਹੀਦਾ ਅਤੇ 15 ਅਗਸਤ ਨੁੰ ਵੀ ਸਮਰਪਿਤ ਸੀ। ਖੇਡ ਮੇਲੇ ਦਾ ਉਦਘਾਟਨ ਇੱਟਲੀ ਤੋਂ ਉੱਘੇ ਬਿਜਨਸਮੈਨ (ਵਪਾਰੀ) ਅਤੇ ਖੇਡ ਪ੍ਰੋਮਟਰ ਐਮਓਚਰ ਕਬੱਡੀ ਫੈਡਰੇਸ਼ਨ ਯੂਰਪ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਵੱਲੋ ਕੀਤਾ ਗਿਆ ਅਤੇ ਜੋ ਜੈਲਦਾਰ ਸੁਰਿੰਦਰ ਸਿੰਘ ਚੈੜੀਆ, ਅਵਤਾਰ ਸਿੰਘ ਚੈੜੀਆ ਅਤੇ ਸ੍ਰ: ਸੰਤੋਖ ਸਿੰਘ ਲਾਲੀ (ਉੱਘੇ ਖੇਡ ਪ੍ਰੋਮਟਰ ਦੇ ਨਾਲ ਮੇਲੇ ਦੇ ਮੁੱਖ ਮਹਿਮਾਨ ਹੋਣ ਤੋ ਇਲਾਵਾ ਆਪਣੀ ਕੱਬਡੀ ਟੀਮ ਲੈ ਕੇ ਆਏ ਸਨ)।

ਇਸ ਟੂਰਨਾਂਮੈਟ ਦੇ ਪਹਿਲੇ ਦਿਨ ਬੱਚਿਆ ਦੇ ਫੁੱਟਬਾਲ ਮੈਚਾਂ ਤੋ ਇਲਾਵਾ ਵਾਲੀਬਾਲ ਕਲੱਬਾਂ ਦੇ ਵਿੱਚਕਾਰ ਆਪਸੀ ਮੈਚ ਹੋਏ। ਪਹਿਲੇ ਦਿਨ ਮੌਸਮ ਚਾਹੇ ਖਰਾਬ ਸਨ ਅਤੇ ਰੁੱਕ ਰੁੱਕ ਕਿਣ ਮਿਣ ਹੁੰਦੀ ਰਹੀ ਪਰ ਖੇਡ ਪ੍ਰੇਮੀਆ ਦੇ ਉਤਸ਼ਾਹ ਵਿੱਚ ਕਿੱਸੇ ਤਰ੍ਹਾਂ ਵੀ ਦੀ ਕਮੀ ਨਹੀ ਆਈ ਅਤੇ ਖੇਡ ਮੈਦਾਨ ਦੇ ਚਾਰੇ ਪਾਸੇ ਦਰਸ਼ਕਾਂ ਨਾਲ ਭਰੇ ਹੋਏ ਸਨ। ਇਸ ਤੋਂ ਇਲਾਵਾ ਨਾਰਵੇ ਦੇ ਕਈ ਉੱਘੇ ਸਿਆਸਤਦਾਨ - ਜਿੰਨਾ ਵਿੱਚ ਪ੍ਰਮੁੱਖ ਹਰਮਨ ਕੋਪ, ਜੈਨਸ ਬਰੂਨ ਪੈਦਰਸਨ, ਭਾਰਤੀ ਅੰਬੈਸੀ ਦੇ ਫਸਟ ਸਕੈਟਰੀ ਆਰ ਕੇ ਸਿੰਘ ਹੋਣਾ - ਨੇ ਮੇਲੇ 'ਚ ਹਾਜ਼ਰ ਹੋ ਇਸ ਟੂਰਨਾਮੈਟ ਦੀ ਰੌਣਕ ਵਧਾਈ। ਪੂਰੇ ਦਿਨ ਦਸ਼ਮੇਸ਼ ਸਪੋਰਟਸ ਕੱਲਬ  ਵੱਲੋ ਲਗਾਇਆ ਗਿਆ ਗੁਰੂ ਕਾ ਅਟੁੱਟ ਲੰਗਰ ਚੱਲਦਾ ਰਿਹਾ ਅਤੇ ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਪ੍ਰਗਟ ਸਿੰਘ ਜਲਾਲ, ਮਹਿੰਦਰ ਸਿੰਘ ਸੰਧੂ,  ਹੈਪੀ ਆਦਿ ਲੰਗਰ ਵਰਤਾਉਣ ਦੀ ਸੇਵਾ ਤੇ ਜੁੱਟੇ ਰਹੇ।

ਟੂਰਨਾਮੈਂਟ ਦੇ ਦੂਸਰੇ ਦਿਨ ਮੌਸਮ ਚਾਹੇ ਖਰਾਬ ਸੀ ਪਰ ਸਵੇਰੇ ਨੂੰ ਦਸ ਵਜੇ ਤੋਂ ਹੀ ਖੇਡ ਪ੍ਰੇਮੀ ਖੇਡ ਮੈਦਾਨ 'ਚ ਆਉਂਣਾ ਸ਼ੁਰੂ ਹੋ ਗਏ। ਕਬੱਡੀ ਦਾ ਪਹਿਲਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਕੱਲਬ (ਨਾਰਵੇ) ਅਤੇ ਸਵੀਡਨ ਦੀ ਕੱਬਡੀ ਟੀਮ ਵਿਚਕਾਰ ਹੋਇਆ। ਦੋਨਾਂ ਟੀਮਾ ਨੇ ਬਹੁਤ ਹੀ ਸੁਹਣੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਜਿੱਤ ਦਾ ਸਿਹਰਾ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਦੇ ਗਲ ਪਿਆ।

ਦੂਸਰਾ ਮੈਚ ਇੱਟਲੀ ਅਤੇ ਜਰਮਨੀ ਦੀਆਂ ਟੀਮਾਂ ਵਿਚਕਾਰ ਹੋਇਆ, ਜਰਮਨੀ ਤੋ ਸ੍ਰ ਰਛਪਾਲ ਸਿੰਘ ਕਾਲਾ, ਜੋਗਿੰਦਰ ਸਿੰਘ ਆਪਣੀ ਟੀਮ ਲੈ ਪਹੁੰਚੇ ਸਨ। ਜਰਮਨੀ ਤੋ ਲੰਬੜ ਤਲਵੰਡੀ ਮਾਧੋ, ਮੱਟਾ ਟਿੱਬਾ, ਲਵੀ ਨਡਾਲਾ, ਜ਼ਾਦੀ, ਨਾਣਾ ਤਲਵੰਡੀ ਚੋਧਰੀਆ, ਘੁੱਦਾ ਰੁੜਕੀ, ਪੰਮਾ ਚਹੂੜ, ਕੋਟ ਕਰਾੜ ਖਾਂ ਆਦਿ ਖੇਡੇ। ਇੱਟਲੀ ਵੱਲੋ ਗੁਜਰ, ਰਾਜਾ ਪਾਕਿਸਤਾਨੀ, ਗੋਰੀ, ਸਿੰਕਦਰ, ਦੇਬਾ, ਜੱਸਾ ਭੰਡਾਲ, ਬਿੱਲਾ ਆਦਿ ਖੇਡੇ। ਦੋਨੋ ਟੀਮਾਂ ਦੇ ਇੰਟਰਨੈਸ਼ਨਲ ਖਿਡਾਰੀਆਂ ਨੇ ਮੀਂਹ ਦੇ ਮੌਸਮ 'ਚ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਦਰਸ਼ਕਾਂ ਨੂੰ ਮੈਦਾਨ ਚੋਂ ਇੱਕ ਇੰਚ ਵੀ ਇੱਧਰ ਓਧਰ ਹਿੱਲਣ ਨਹੀ ਦਿੱਤਾ ਅਤੇ ਹਾਫ ਟਾਇਮ ਤੱਕ ਦੋਨੋ ਟੀਮਾ ਉੱਨੀ-ਇੱਕੀ ਦੇ ਫਰਕ ਨਾਲ ਖੇਡ ਰਹੀਆਂ ਸਨ, ਪਰ ਖੇਡ ਸਮਾਪਤੀ ਵੇਲੇ ਇੱਟਲੀ ਵਾਲੇ 47 ਅੰਕ ਲੈ ਜੈਤੂ ਰਹੇ। ਜਰਮਨੀ ਵਾਲੇ 42 ਅੰਕ ਲੈ ਹਾਰ ਜ਼ਰੂਰ ਗਏ ਪਰ ਸੁਹਣੀ ਖੇਡ ਕਾਰਨ ਦਰਸ਼ਕਾਂ ਨੇ ਦੋਨੋ ਟੀਮਾਂ ਦੇ ਖਿਡਾਰੀਆ ਦੀ ਖੇਡ ਤੋ ਖੁਸ਼ ਹੋ ਕਰੋਨਿਆਂ  (ਕਰੋਨਾ - ਨਾਰਵੇ ਦਾ ਸਿੱਕਾ) ਅਤੇ ਯੂਰੋਆਂ ( ਯੂਰੋ - ਯੂਰਪੀ ਸੰਘ ਦਾ ਸਿੱਕਾ)  ਦਾ ਮੀਂਹ ਵਰਾ ਦਿੱਤਾ।

ਕੱਬਡੀ ਦਾ ਤੀਸਰਾ ਮੈਚ ਬੈਲਜੀਅਮ ਤੋਂ ਸ਼ੇਰੇ ਪੰਜਾਬ ਸਪੋਰਟਸ ਕੱਲਬ ਦੇ ਪ੍ਰਤਾਪ ਸਿੰਘ, ਗੁਰਬੰਦਨ ਸਿੰਘ ਲਾਲੀ, ਬਲਿਹਾਰ ਸਿੰਘ ,ਕੁਲਵਿੰਦਰ ਮਿੰਟਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਨਾਰਵੇ) ਵੱਲੋ ਸਪਾਓਨਸਰ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਹੋਇਆ। ਇਸ ਸਾਂਝੀਵਾਲਤਾ ਖੇਡ ਮੇਲੇ ਵਿੱਚ ਪਾਕਿਸਤਾਨ ਦੀ ਟੀਮ ਲਿਆਉਣ ਦਾ ਸਿਹਰਾ ਓਸਲੋ ਦੇ ਪਾਕਿਸਤਾਨੀ ਮੂਲ ਦੇ ਸਿਆਸਤਦਾਨ ਡੈਨੀ ਗੁੱਜਰ ਹੋਣਾ ਨੂੰ ਜਾਦਾ ਹੈ ਜਿੰਨਾ ਨੇ ਪਾਕਿਸਤਾਨ ਦੀ ਟੀਮ ਨੂੰ ਸਪਾਓਨਸਰ ਕੀਤਾ। ਇੰਡੀਆ ਵੱਲੋ ਜਿੰਦੂ ਟਿੱਬਾ, ਚੰਨਾ ਖੀਰਾਵਾਲੀ, ਸਾਬੀ ਪੱਤੜ, ਸੋਨੀ ਖੰਨੇਵਾਲਾ, ਸਿੰਕਦਰ ਸ਼ਾਹਿਦਪੁਰ (ਸਾਰੇ ਰੇਡਰ) ਅਤੇ ਜਾਫੀ ਪੱਪੂ ਚਹੂੜਚੱਕੀਆ,  ਬੰਐਤ ਪੱਤੜ, ਗੀਤੂ ਪੱਤੜ, ਅਮਨ ਪੱਤੜ, ਹੈਪੀ ਟਿੱਬਾ ਆਦਿ ਖੇਡੇ ਅਤੇ ਪਾਕਿਸਤਾਨੀ ਟੀਮ ਵੱਲੋਂ ਕੋਚ ਨਦੀਮ ਮੁਖਤਿਆਰ, ਰਾਸ਼ਿਦ ਜਾਵੇਦ ਸ਼ੇਰਗੜੀਆ, ਨਉਮਾ ਸ਼ੇਰਗੜੀਆ, ਵਲੈਤ ਓਮਰਾ, ਬਾਸਾਤ ਕਰਾੜੀਆ, ਸਾਕਿਬ ਚੋਧਰੀ, ਇਮਿਤਿਆਜ ਰੂਸਲ, ਰਾਇਜ਼, ਖੁਰਮੀ, ਇਸਾਨ, ਚੋਧਰੀ ਸਾਬਾਜ ਵੈੜਚ (ਪ੍ਰਧਾਨ ਪਾਕਿਸਤਾਨ ਯੂਥ ਮੁਸਲਿਮ ਵਿੰਗ ਸਪੇਨ) ਹੋਣਾ ਨੇ ਭਾਗ ਲਿਆ। ਇਸ ਮੈਚ ਦੀ ਪਹਿਲੀ ਰੇਡ ਵਲੈਤ ਓਮਰਾ ਨੇ ਪਾਈ ਅਤੇ ਭਾਰਤ ਵੱਲੋ ਪੱਪੂ ਚਹੂੜਚੱਕੀਏ ਨੇ ਸਟੋਪ ਕਰ ਆਪਣੀ ਟੀਮ ਲਈ ਅੰਕ ਪਾਪ੍ਰਤ ਕੀਤਾ ਅਤੇ ਇਸ ਤਰਾ ਸ਼ੁਰੂ ਹੋਇਆ ਇਹ ਰੁਮਾਂਚੱਕ ਮੈਚ ਅਤੇ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੂਮਨਟੈਟਰ ਪ੍ਰੌ: ਇੰਦਰਜੀਤ ਸਿੰਘ ਲੱਖਣ ਕੇ ਪੱਡੇ ਬਹੁਤ ਹੀ ਸਹੋਣੇ ਅੰਦਾਜ ਚ ਆਪਣੇ ਟੋਟਕਿਆ ਨਾਲ ਕੂਮਨਟੈਰੀ ਕਰ ਦੋਹਾਂ ਮੁੱਲਕਾਂ ਦੇ ਖਿਡਾਰੀਆ ਦਾ ਉਤਸ਼ਾਹ ਵਧਾ ਰਹੇ ਸਨ। ਖਿਡਾਰੀਆ ਦੀਆ ਹੱਲੇ ਅੱਤੇ ਰੁਕਣ ਤੋਂ ਖੁਸ਼ ਹੋ ਆਏ ਹੋਏ ਮੁੱਖ ਮਹਿਮਾਨ, ਪ੍ਰਬੰਧਕ ਅਤੇ ਦਰਸ਼ਕ ਨੋਟਾਂ ਦਾ ਮੀਂਹ ਵਰ੍ਹਾ ਖਿਡਾਰੀਆਂ ਦਾ ਉਤਸ਼ਾਹ ਵਧਾ ਰਹੇ ਸਨ। ਇਸ ਦਿਲਚਸਪ ਮੈਚ ਦਾ ਨਜ਼ਾਰਾ ਨਾਰਵੇ ਦੀ ਵਿੱਤ ਮੰਤਰੀ ਕ੍ਰਿਸਟਨ ਹਾਲਵੋਰਸਨ, ਜਹੋਨ ਵੈਸਟਬਰੋਗ, ਫਾਬੀਅਨ ਸਤਾਗ, ਡਾਗਫਿਨ ਸੈਦਬੋ ਤੋ ਇਲ ਾਵਾ ਨਾਰਵੇ ਵਿੱਚ ਭਾਰਤੀ ਰਾਜਦੂਤ ਬਨਵੀਤ ਰਾਏ ਅਤੇ ਫਸਟ ਸਕੈਟਰੀ ਸ਼ਰੀਲਾ ਕੁਮਾਰ ਦੱਤਾ ਨੇ ਵੀ ਮਾਣਿਆ। ਇਸ ਦਿਲਚਸਪ ਮੈਚ ਵਿੱਚ ਭਾਰਤ ਦੀ ਟੀਮ ਪਾਕਿਸਤਾਨ ਦੀ ਟੀਮ ਨੂੰ ਹਰਾ ਫਾਈਨਲ ਚ ਪ੍ਰਵੇਸ਼ ਹੋਈ।

ਫਾਈਨਲ ਮੁਕਾਬਲਾ ਬੈਲਜੀਅਮ ਤੋਂ ਸ਼ੇਰੇ ਪੰਜਾਬ ਸਪੋਰਟਸ ਕੱਲਬ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਨਾਰਵੇ) ਵੱਲੋਂ ਸਪਾਓਸਰ ਭਾਰਤ ਦੀ ਟੀਮ ਅਤੇ ਇੱਟਲੀ ਤੋ ਇੱਟਲੀ ਕੱਬਡੀ ਫੈਡਰੇਸ਼ਨ ਦੇ ਨਾਮ ਹੇਠ ਅਨਿਲ ਕੁਮਾਰ ਸ਼ਰਮਾਂ, ਜੈਲ਼ਦਾਰ ਸੁਰਿੰਦਰ ਸਿੰਘ ਚੈੜੀਆ, ਰਾਜ ਕੁਮਾਰ ਸੱਲਾ, ਅੱਤੇ ਸੰਤੋਖ ਸਿੰਘ ਹੋਣਾ ਦੀ ਟੀਮ ਵਿਚਕਾਰ ਹੋਇਆ। ਖਚਾ ਖੱਚ ਦਰਸ਼ਕਾਂ ਨਾਲ ਭਰੇ ਖੇਡ ਮੈਦਾਨ ਚ ਹੋਏ ਇਸ ਕੱਬਡੀ ਮੈਚ ਚ ਭਾਰਤ ਵਾਲੇ 39,5 ਅੰਕ ਲੈ ਇਸ ਟੂਰਨਾਂਮੈਟ ਦਾ ਇੱਟਲੀ ਤੋ ਰਾਜ ਕੁਮਾਰ ਸੱਲਾ, ਜੈਲ਼ਦਾਰ ਸੁਰਿੰਦਰ ਸਿੰਘ ਚੈੜੀਆ , ਸੰਤੋਖ ਸਿੰਘ ਲਾਲੀ ਵੱਲੋ 5100 ਡਾਲਰ ਦੇ ਇਨਾਮ ਅਤੇ ਕੱਪ ਦੇ ਹੱਕਦਾਰ ਹੋਏ ਅੱਤੇ 33 ਅੰਕ ਲੈ ਇਟਲੀ ਵਾਲੇ ਬੈਲਜੀਅਮ ਤੋ ਸ਼ੇਰੇ ਪੰਜਾਬ ਸਪੋਰਟਸ ਕੱਲਬ ਵੱਲੋ 4100 ਡਾਲਰ ਦੇ ਦੂਜਾ ਇਨਾਮ ਦੇ ਹੱਕਦਾਰ ਹੋਏ।

ਟੂਰਨਾਮੈਟ ਦੀ ਸਮਾਪਤੀ ਵੇਲੇ ਇੰਗਲੈਂਡ ਤੋ ਆਏ ਕਲਾਕਾਰ ਸਤਨਾਮ ਸਿੰਘ ਲੱਲੀ ਅੱਤੇ ਗੁਲਜਾਰ ਸਿੰਘ ਲੱਲੀ ਵੱਲੋ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਮਾਪਤੀ ਵੇਲੇ ਬੱਚਿਆ ਦੀ ਫੁੱਟਬਾਲ ਦੀ ਜੈਤੂ ਟੀਮ , ਵਾਲੀਬਾਲ ਜੈਤੂ ਡੈਨਮਾਰਕ ਤੋ ਖਾਲਸਾ ਕੱਲਬ ਦੀ ਜੈਤੂ ਟੀਮ, ਕੱਬਡੀ ਦੀ ਜੈਤੂ ਟੀਮਾਂ, ਨੂੰ ਸੁਹਣੇ ਇਨਾਮ ਅਤੇ ਨਕਦ ਰਾਸ਼ੀ ਦੇ ਸਨਮਾਨਿਆ ਗਿਆ। ਸ਼ਹੀਦ ਬਾਬਾ ਦੀਪ ਸਿੰਘ ਪੱਡਾ ਵੱਲੋ ਨਾਰਵੇ ਦੇ ਹਰ ਟੂਰਨਾਮੈਟਾ ਚ ਲੰਗਰ ਵਰਤਾਉਣ ਦੀ ਸੇਵਾ ਨਿਭਾਉਦੇ ਸ੍ਰ ਪ੍ਰਗਟ ਸਿੰਘ ਜਲਾਲ ਵਾਲੇ ਨੂੰ ਗੋਲਡ ਮੈਡਲ ਦੇ ਸਨਮਾਨਿਆ ਗਿਆ। ਦੋਨੇ ਦਿਨ ਲੰਗਰ ਦੀ ਸੇਵਾ ਦਸਮੇਸ਼ ਕੱਲਬ ਨਾਰਵੇ ਵੱਲੋ ਕੀਤੀ ਗਈ। ਕਬੱਡੀ ਮੁਕਾਬਲੇ ਚ ਰੈਫਰੀ ਇੰਗਲੈਡ ਤੋ ਵੈਟਰਨ ਕੱਬਡੀ ਖਿਡਾਰੀ ਮਹੋਨਾ ਕਾਲਾ ਸੰਘਿਆ ਵਾਲੇ ਅਤੇ ਜਸਬੀਰ ਘੁੱਗੀ ਕਾਲਾ ਸੰਘਿਆ ਵਾਲੇ ਨੇ ਕੀਤੀ। ਪਾਉਟਾ ਦਾ ਲੇਖਾ ਜੋਖਾ ਰਾਜਵਿੰਦਰ ਸਿੰਘ ਦਰੋਬਕ ਵਾਲੇ ਨੇ ਕੀਤਾ। ਮੀਡੀਆ ਕੇਵਰਜ ਦੇਸੀ ਨਾਰਵੇ ਦੀ ਟੀਮ ਦੇ ਸਰਬਜੀਤ ਸਿੰਘ ਵਿਰਕ, ਡਿੰਪਾ ਵਿਰਕ, ਅਮਰ ਮੱਲੀ, ਰੁਪਿੰਦਰ ਢਿੱਲੋ, ਅੱਤੇ ਸਿਮਰਜੀਤ ਦਿਓਲ ਵੱਲੋ ਕੀਤੀ ਗਈ। ਡੈਨਮਾਰਕ ਤੋ ਸ੍ਰ ਹਰਮਿੰਦਰ ਸਿੰਘ (ਕੋਟਲਾ ਮਹੇਰ ਸਿੰਘ) ਭਾਈ ਸੁਬੇਗ ਸਿੰਘ, ਭਾਈ ਬਲਵਿੰਦਰ ਸਿੰਘ, ਮਹਿੰਦਰ ਸਿੰਘ, ਸਤਪਾਲ ਸਿੰਘ, ਚਰਨਜੀਤ ਸਿੰਘ, ਜਗਰੂਪ ਸਿੰਘ ਆਦਿ ਬਹੁਤ ਸਾਰੇ ਹੋਰ ਡੈਨਮਾਰਕ ਤੋ ਦਰਸ਼ਕ ਅੱਤੇ ਸਵੀਡਨ ਤੋ ਗੋਤੇਬਰਗ ਤੋ ਬਲਵਿੰਦਰ ਸਿੰਘ ਰੂਪਰਾਏ, ਮੱਖਣ ਸਿੰਘ,ਕੁਲਦੀਪ ਚੰਦਰਨ, ਰਾਜਿੰਦਰ ਮਣਕੂ, ਸੁਖਦੇਵ ਸਿੰਘ ਸਾਬੀ(ਕਪੂਰ ਪਿੰਡ ਜੰਲ) , ਮਿੰਟਾ, ਸੁੱਖਾ ਸਮਾਧ ,ਇੰਗਲੈਡ ਤੋ ਮਹਿੰਦਰ ਸਿੰਘ ਮੋੜ (ਕੱਬਡੀ ਫੈਡਰੇਸ਼ਨ ਇੰਗਲੈਡ) ਅਸ਼ੋਕ ਦਾਸ (ਕੱਬਡੀ ਫੈਡਰੇਸ਼ਨ ਇੰਗਲੈਡ) ਡੈਨਮਾਰਕ ਤੋ ਹੀ ਮੇਜਰ ਸਿੰਘ, ਹਰਜਿੰਦਰ ਸਿੰਘ ਫੋਜੀ, ਪਿੰਦਾ , ਲਾਲੀ ਆਦਿ ਇਹ ਟੂਰਨਾਮੈਟ ਆਪਣੇ ਸਾਥੀਆ ਸਮੇਤ ਵੇਖਣ ਆਏ।

ਇਸ ਖੇਡ ਮੇਲੇ ਨੂੰ ਸਫਲ ਬਣਾਉਣ ਦਾ ਸਿਹਰਾ ਸਾਂਝੀਵਾਲਤਾ ਸਪੋਰਟਸ ਕਲੱਬ ਦੇ ਸ੍ਰ ਗੁਰਦਿਆਲ ਸਿੰਘ ਪੱਡਾ (ਚੇਅਰਮੈਨ) ਸ੍ਰ ਕਸ਼ਮੀਰ ਸਿੰਘ ਬੋਪਾਰਾਏ (ਵਾਈਸ ਚੇਅਰਮੈਨ) ਸ੍ਰ ਕੁਲਵੰਤ ਸਿੰਘ ਬਰਾੜ ਮੋਰਟਨਸਰੂਦ (ਸਕੈਟਰੀ) ਗੁਰਮੇਲ ਸਿੰਘ ਬੈਸ (ਸਲਾਹਾਕਾਰ) ਹਰਚਰਨ ਸਿੰਘ ਗਰੇਵਾਲ, ਬਲਜਿੰਦਰ ਸਿੰਘ ਲੀਅਰ, ਦਰਬਾਰਾ ਸਿੰਘ ਮਾਲੂਪੁਰੀਆ, ਹਰਜੀਤ ਸਿੰਘ ਪੰਨੂ, ਬਲਿਹਾਰ ਸਿੰਘ ਟੋਨਸਬਰਗ, ਗੁਰਚਰਨ ਸਿੰਘ ਕੁਲਾਰ, ਸੰਤੋਖ ਸਿੰਘ (ਸਾਬਕਾ ਪ੍ਰਧਾਨ ਗੁਰੂ ਘਰ ਓਸਲੋ, ਜਰਨੈਲ ਸਿੰਘ ਸੰਧੂ, ਬਲਵੀਰ ਸਿੰਘ, ਜੀਤ ਸਿੰਘ ਹੇਅਰ, ਬਾਬਾ ਅਜਮੇਰ ਸਿੰਘ , ਚੋਧਰੀ ਡੈਨੀ ਗੁਜਰ ਆਦਿ ਬਹੁਤ ਸਾਰੇ ਕੱਲਬ ਮੈਬਰਾਂ ਦਾ ਰਿਹਾ। ਮੇਲੇ ਦੇ ਪ੍ਰਬੰਧਕਾਂ ਵੱਲੋਂ ਖੇਡ ਸਮਾਪਤੀ ਤੇ ਆਏ ਹੋਏ ਹਰ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)