ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਨਾਰਵੇ ਵਿਚ ਪੰਜਾਬਣਾਂ ਦੇ ਗਿੱਧੇ ਨੇ ਗਰਮੀਆਂ ਦੇ ਮੇਲੇ ਦੌਰਾਨ ਪਾਈਆਂ ਧਮਾਲਾਂ
ਰੁਪਿੰਦਰ ਢਿੱਲੋ ਮੋਗਾ, ਓਸਲੋ

ਰੁਪਿੰਦਰ ਢਿੱਲੋ ਮੋਗਾ

ਓਸਲੋ -ਨਾਰਵੇ ਦੀ ਰਾਜਧਾਨੀ ਓਸਲੋ ਤੋ ਬਾਹਰ ਬਾਹਰ ਹੋਲਮਨ ਸੈਟਰ ਦੇ ਨਜਦੀਕ ਆਜ਼ਾਦ ਕੱਲਬ ਨਾਰਵੇ ਵੱਲੋ ਸਮਰ ਮੇਲੇ ਦਾ ਆਜੋਯਨ ਕਰਾਇਆ ਗਿਆ ਜਿਸ ਵਿੱਚ ਓਸਲੋ, ਆਸਕਰ, ਤਰਾਨਬੀ, ਦਰਾਮਨ, ਲੀਅਰ ਇਲਾਕੇ ਚ ਵੱਸਦੇ ਭਾਰੀ ਸੰਖਿਆ ਵਿੱਚ ਪੰਜਾਬੀ ਮੁਟਿਆਰਾ, ਲੜਕੀਆ, ਬੱਚੇ, ਬੱਚੀਆਂ ਨੇ ਪਰਿਵਾਰਾਂ ਸਮੇਤ ਭਾਗ ਲਿਆ। ਜਿਵੇ ਕਹਿੰਦੇ ਹਨ ਲੁਧਿਆਣੇ ਜੱਟੀ ਨੱਚੇ, ਪਟਿਆਲਾ ਖੜ ਖੜ ਵੇਖਦਾ ਦੇ ਆਖਾਣ ਨੂੰ ਸੱਚ ਕਰਦੇ ਮੁਟਿਆਰਾ ਨੇ ਨੱਚ ਨੱਚ ਧਮਾਲਾ ਪਾ ਦਿੱਤੀਆ ਅੱਤੇ ਰਾਹ ਜਾਦੇ ਨਾਰਵੇ-ਵਾਸੀ ਵੀ ਇਸ ਮੇਲੇ ਨੂੰ ਵੇਖਣ ਲਈ ਮਜਬੂਰ ਹੋਏ।

ਮੁਟਿਆਰਾ ਨੇ ਖੂਬ ਰੱਲ ਮਿੱਲ ਗਿੱਧਾ ਪਾਇਆ ਅੱਤੇ ਬੱਚੀਆ ਵੀ ਗਿੱਧੇ ਚ ਤਾਲੀ ਅੱਤੇ ਬੋਲੀ ਚੁੱਕਣ 'ਚ ਆਪਣੇ ਵੱਡਿਆ ਦੀਆਂ ਸਹਿਯੋਗੀ ਹੋਈਆ ਅਤੇ ਦੂਸਰੇ ਮੇਲੀ ਆਪਣੀਆ ਮਸਰੂਫੀਆ ਅਤੇ ਗੱਲਾ ਬਾਤਾ 'ਚ ਮਸਰੂਫ ਰਹੇ। ਬੱਚੇ ਹਮ ਉਮਰ ਦੇ ਦੋਸਤ-ਮਿੱਤਰਾ ਨਾਲ ਖੇਡਣ 'ਚ ਮਸਤ ਰਹੇ। ਗਿੱਧੇ ਤੋ ਇਲਾਵਾ ਪੰਜਾਬੀ ਸੰਗੀਤ ਦੀਆ ਧੁੰਨਾ ਜਦ ਗੂੰਜੀਆ ਤਾ ਪੰਜਾਬੀ ਗਭਰੂ ਵੀ ਨੱਚਣੋਂ ਨਹੀ ਰਹੇ। ਤਕਰੀਬਨ 5 ਘੰਟੇ ਚੱਲੇ ਇਸ ਪ੍ਰੋਗਰਾਮ ਦਾ ਹਰ ਇੱਕ ਨੇ ਆਨੰਦ ਮਾਣਿਆ । ਪੰਜਾਬੀ ਮਾਹੌਲ 'ਚ ਰੰਗਿਆ ਹੋਇਆ ਇੱਕਠ ਮੇਲਾ ਹਰ ਇੱਕ ਦੇ ਦਿੱਲਾ ਵਿੱਚ ਇੱਕ ਵਾਰ ਫਿਰ ਅਮਿੱਟ ਛਾਪ ਛੱਡ ਗਿਆ। ਇਸ ਮੇਲੇ ਦੌਰਾਨ ਇੰਗਲੈਡ ਤੋਂ "ਮੁੰਡਾ ਸਾਊਥ ਹਾਲ" ਦਾ ਪ੍ਰਸਿੱਧ ਗਾਇਕ ਮੇਜਰ ਸਿੰਘ ਸੰਧੂ ਨੇ ਵੀ ਇੱਕ ਆਮ ਦਰਸ਼ਕ ਵਾਂਗ ਸ਼ਿਰਕਤ ਕੀਤੀ ਅਤੇ ਮੇਲੇ ਦਾ ਆਨੰਦ ਮਾਣਿਆ ਅਤੇ ਕੁੱਝ ਗਾਣਿਆ ਦੇ ਬੋਲ ਮੇਲੀਆਂ ਨਾਲ ਸਾਂਝੇ ਕੀਤੇ। ਦੇਸੀ ਨਾਰਵੇ ਡਾਟ ਕਾਮ ਦੀ ਟੀਮ ਵੱਲੋ ਇਸ ਮੇਲੇ ਦੀ ਫੋਟੋ ਅਤੇ ਵੀਡੀਓ ਰਿਕਾਰਡਿੰਗ ਕੀਤੀ ਗਈ। ਆਜ਼ਾਦ ਕੱਲਬ ਵੱਲੋ ਆਏ ਹੋਏ ਮੇਲੀਆਂ ਲਈ ਖਾਣ ਪੀਣ ਦਾ ਪੂਰਾ ਪ੍ਰੰਬੱਧ ਕੀਤਾ ਗਿਆ ਅਤੇ ਪੇਂਡੂ ਮੇਲਿਆ ਵਾਂਗ ਜਲੇਬੀਆ , ਪਕੌੜਿਆਂ ਆਦਿ ਦਾ ਖੁੱਲ੍ਹਾ ਲੰਗਰ ਲੱਗਿਆ । ਪੱਪੂ ਲਸਾੜਾਵਾਲੇ ਅਤੇ ਸ੍ਰ ਪ੍ਰਗਟ ਸਿੰਘ ਜਲਾਲ ਇਹ ਲੰਗਰ ਵਰਤਾਉਣ ਲਈ ਸੇਵਾ ਤੇ ਡਟੇ ਰਹੇ।

ਇਸ ਮੋਕੇ ਆਜ਼ਾਦ ਕੱਲਬ ਵੱਲੋ ਆਏ ਹੋਏ ਮੇਲੀਆ ਲਈ ਖਾਣ ਪੀਣ ਦਾ ਖਾਸ ਪ੍ਰੰਬਧ ਕੀਤਾ ਗਿਆ। ਇਸ ਸਫਲ ਮੇਲੇ ਨੂੰ ਕਰਾਉਣ ਦਾ ਸਿਹਰਾ ਆਜ਼ਾਦ ਕੱਲਬ ਨਾਰਵੇ ਦੇ ਜੋਗਿੰਦਰ ਸਿੰਘ ਬੈਸ (ਤੱਲਣ), ਜਤਿੰਦਰ ਪਾਲ ਸਿੰਘ ਬੈਸ, ਕੁਲਦੀਪ ਸਿੰਘ ਵਿਰਕ, ਸੁਖਦੇਵ ਸਿੰਘ, ਗੁਰਦੀਪ ਸਿੰਘ ਸਿੱਧੂ, ਸ੍ਰ ਅਜੀਤਪਾਲ ਸਿੰਘ, ਪਿੰਕਾ ਢੇਸੀ, ਆਦਿ ਤੋ ਇਲਾਵਾ ਆਜ਼ਾਦ ਕੱਲਬ ਦੇ ਖਿਡਾਰੀ ਕੁਲਵਿੰਦਰ , ਡਿੰਪੀ, ਬਿੱਲੂ, ਸੋਨੂੰ, ਰਾਜੇਸ਼, ਪਿੰਦਾ, ਸ਼ਰਮਾ, ਹਰਦੀਪ, ਬੋਬੀ, ਲਵਜੀਤ, ਬੱਲੀ, ਰੂਪੀ, ਸਾਬੀ, ਤਜਿੰਦਰ , ਦਵਿੰਦਰ, ਮਨਵਿੰਦਰ ਆਦਿ ਅਤੇ ਆਜ਼ਾਦ ਕੱਲਬ ਦੀਆ ਔਰਤ ਮੈਬਰਾਂ ਦਾ ਰਿਹਾ। ਗਰਮੀਆਂ ਦੇ ਮੇਲੇ ਦੀ ਸਮਾਪਤੀ ਤੇ ਪ੍ਰੰਬੱਧਕਾ ਵੱਲੋ ਸਪਾਓਨਸਰਾਂ ਅਤੇ ਹਰ ਆਏ ਹੋਏ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)